ETV Bharat / bharat

Inhumanity Crime In UP: ਦੋ ਬੱਚਿਆਂ ਨਾਲ ਸ਼ਰਮਨਾਕ ਹਰਕਤ, ਪਿਸ਼ਾਬ ਪਿਲਾ ਕੇ ਪ੍ਰਾਈਵੇਟ ਪਾਰਟ ਉੱਤੇ ਲਾਈ ਮਿਰਚ

author img

By

Published : Aug 7, 2023, 1:00 PM IST

ਮੱਧ ਪ੍ਰਦੇਸ਼ ਦੇ ਸਿੱਧੀ ਤੋਂ ਬਾਅਦ ਪੇਸ਼ਾਬ ਕਾਂਡ ਦੀ ਇਕ ਹੋਰ ਘਟਨਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਇਹ ਸ਼ਰਮਨਾਕ ਘਟਨਾ ਯੂਪੀ ਵਿੱਚ ਸੋਨਭਦਰ, ਆਗਰਾ ਅਤੇ ਕਾਸਗੰਜ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਸਿਧਾਰਥਨਗਰ ਤੋਂ ਸਾਹਮਣੇ ਆਇਆ ਹੈ। ਇਸ ਪਿਸ਼ਾਬ ਕਾਂਡ ਦੀ ਵੀਡੀਓ ਵਾਇਰਲ ਹੋ ਰਹੀ ਹੈ।

Inhumanity Crime In Siddharthnagar UP
Inhumanity Crime In Siddharthnagar UP

ਸਿਧਾਰਥਨਗਰ/ਉੱਤਰ ਪ੍ਰਦੇਸ਼: ਸਿਧਾਰਥਨਗਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ। ਇੱਥੇ 2 ਬੱਚਿਆਂ ਨੂੰ ਬਦਮਾਸ਼ਾਂ ਨੇ ਪਹਿਲਾਂ ਬੋਤਲ ਵਿੱਚ ਪਿਸ਼ਾਬ ਕਰ ਕੇ ਪਿਲਾਇਆ। ਇੱਥੇ ਹੀ ਨਹੀ ਰੁਕੇ, ਇਸ ਤੋਂ ਬਾਅਦ ਉਨ੍ਹਾਂ ਬਦਮਾਸ਼ ਨੌਜਵਾਨਾਂ ਨੇ ਬੱਚਿਆਂ ਦੇ ਪ੍ਰਾਈਵੇਟ ਪਾਰਟ ਉੱਤੇ ਪੈਟਰੋਲ ਦਾ ਇੰਜੈਕਸ਼ਨ ਲਗਾ ਕੇ ਮਿਰਚ ਲਗਾ ਦਿੱਤੀ। ਦੋਨੋਂ ਬੱਚਿਆਂ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਪੂਰੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਆਧਾਰ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਿਸ਼ਾਬ ਪੀਣ ਤੋਂ ਮਨਾ ਕੀਤਾ, ਤਾਂ ਬੱਚਿਆਂ ਨੂੰ ਧਮਕਾਇਆ: ਇਹ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਜ਼ਿਲ੍ਹੇ ਦੇ ਪਥਰਾ ਥਾਣਾ ਖੇਤਰ ਦਾ ਹੈ। ਵਾਇਰਲ ਵੀਡੀਓ ਵਿੱਚ ਬੱਚਿਆਂ ਨਾਲ ਕੀਤਾ ਗਿਆ ਅਣਮਨੁੱਖੀ ਵਿਵਹਾਰ ਸਾਫ ਦੇਖਿਆ ਜਾ ਸਕਦਾ ਹੈ। ਕੁਝ ਬਦਮਾਸ਼ਾਂ ਨੇ ਲੜਕਿਆਂ ਨਾਲ ਦੁਰਵਿਹਾਰ ਕੀਤਾ। ਬਦਮਾਸ਼ ਨੌਜਵਾਨਾਂ ਨੇ ਪਹਿਲਾਂ ਬੋਤਲ ਵਿੱਚ ਪਿਸ਼ਾਬ ਕੀਤਾ ਅਤੇ ਫਿਰ ਦੋਨੋਂ ਬੱਚਿਆਂ ਨੂੰ ਪੀਣ ਲਈ ਕਿਹਾ। ਬੱਚਿਆਂ ਨੇ ਜਦੋਂ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ, ਬਦਮਾਸ਼ਾਂ ਵਲੋਂ ਉਨ੍ਹਾਂ ਬੱਚਿਆਂ ਨੂੰ ਡਰਾਇਆ-ਧਮਕਾਇਆ ਗਿਆ।

ਬੱਚੇ ਚੀਕਦੇ ਰਹੇ, ਬਦਮਾਸ਼ਾਂ ਉੱਤੇ ਕੋਈ ਅਸਰ ਨਹੀਂ ਹੋਇਆ: ਇਸ ਪੂਰੀ ਘਟਨਾ ਵਿੱਚ ਬਦਮਾਸ਼ਾਂ ਉੱਤੇ ਕਾਨੂੰਨ ਦਾ ਕੋਈ ਖੌਫ ਨਹੀਂ ਦਿਖਾਈ ਦਿੱਤਾ। ਬਦਮਾਸ਼ ਨੌਜਵਾਨਾਂ ਨੇ ਬੱਚਿਆਂ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਕਰਨ ਦੇ ਨਾਲ-ਨਾਲ ਅਣਮਨੁੱਖੀ ਹਰਕਤ ਨੂੰ ਵੀ ਅੰਜਾਮ ਦਿੱਤਾ। ਬੱਚਿਆਂ ਦੇ ਪ੍ਰਾਈਵੇਟ ਪਾਰਟ ਉੱਤੇ ਪੈਟਰੋਲ ਵਾਲਾ ਇੰਜੈਕਸ਼ਨ ਲਗਾ ਕੇ ਮਿਰਚ ਲਾਈ ਗਈ। ਬੱਚੇ ਦਰਦ ਨਾਲ ਚੀਕਦੇ ਰਹੇ, ਪਰ ਬਦਮਾਸ਼ਾਂ ਦਾ ਦਿਲ ਨਹੀਂ ਪਸੀਜਿਆ, ਉਲਟਾ ਅਜਿਹਾ ਕਰਨਾ ਉਨ੍ਹਾਂ ਨੇ ਜਾਰੀ ਰੱਖਿਆ।

ਮੁਲਜ਼ਮ ਹਿਰਾਸਤ ਵਿੱਚ, ਮਾਮਲੇ ਦੀ ਜਾਂਚ ਜਾਰੀ: ਘਟਨਾ ਨੂੰ ਲੈ ਕੇ ਐਸਪੀ ਅਭੀਸ਼ੇਕ ਕੁਮਾਰ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪੁਲਿਸ ਟੀਮ ਨੂੰ ਭੇਜਿਆ ਗਿਆ। ਵਾਇਰਲ ਵੀਡੀਓ ਉੱਤੇ ਏਐਸਪੀ ਨੇ ਕਿਹਾ ਕਿ ਮਾਮਲੇ ਵਿੱਚ ਹੁਣ ਤੱਕ 6 ਮੁਲਜ਼ਮ ਹਿਰਾਸਤ ਵਿੱਚ ਲਏ ਹਨ। ਉਨ੍ਹਾਂ ਕੋਲੋਂ ਪੁੱਛਗਿੱਛ ਕਰਦੇ ਹੋਏ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

[ਇੱਥੇ ਖਾਸ ਜ਼ਿਕਰਯੋਗ ਹੈ ਕਿ ਈਟੀਵੀ ਭਾਰਤ ਕੋਲ ਬੱਚਿਆਂ ਨਾਲ ਹੋਈ ਇਸ ਸ਼ਰਮਨਾਕ ਕਾਰੇ ਦੀ ਵਾਇਰਲ ਵੀਡੀਓ ਮੌਜੂਦ ਹੈ, ਪਰ ਮਾਮਲਾ ਬੱਚਿਆਂ ਨਾਲ ਸਬੰਧਤ ਤੇ ਸੰਵੇਦਨਸ਼ੀਲ ਹੋਣ ਕਰਕੇ ਇਹ ਵੀਡੀਓ ਸਾਡੇ ਵਲੋਂ ਜਨਤਕ ਨਹੀਂ ਕੀਤੀ ਜਾ ਰਹੀ ਹੈ।]

ETV Bharat Logo

Copyright © 2024 Ushodaya Enterprises Pvt. Ltd., All Rights Reserved.