ETV Bharat / bharat

ਰੂਸ ਅਤੇ ਯੂਕਰੇਨ ਦੀ ਲੜਾਈ ਦਾ ਭਾਰਤ ਨੂੰ ਨੁਕਸਾਨ:ਰੱਖਿਆ ਮਾਹਰ

author img

By

Published : Mar 3, 2022, 8:35 PM IST

ਰੂਸ ਅਤੇ ਯੂਕਰੇਨ ਵਿੱਚ ਲੱਗੀ ਜੰਗ (russia attack ukraine)ਅੱਜ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਕ ਪਾਸੇ ਜਿਥੇ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਉਸ ਦੇ ਦੂਸਰੇ ਪਾਸੇ ਦੁਨੀਆਂ ਦੇ ਕਈ ਦੇਸ਼ ਇਸ ਦੀ ਨਿਖੇਧੀ ਕਰਦੇ ਹੋਏ ਨਜ਼ਰ ਆ ਰਹੇ ਹਨ (russian attacks are being condemned)।

ਲੜਾਈ ਦਾ ਭਾਰਤ ਨੂੰ ਨੁਕਸਾਨ:ਰੱਖਿਆ ਮਾਹਰ
ਲੜਾਈ ਦਾ ਭਾਰਤ ਨੂੰ ਨੁਕਸਾਨ:ਰੱਖਿਆ ਮਾਹਰ

ਜਲੰਧਰ:ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ (russia attack ukraine)ਨੂੰ ਭਾਰਤ ਵਿੱਚ ਇਸ ਜੰਗ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਰੱਖਿਆ ਮਾਹਰ ਕਮਾਂਡਰ ਜੀ ਜੇ ਸਿੰਘ ਕਹਿੰਦੇ ਹਨ ਕਿ ਜੇ ਇਹ ਜੰਗ ਲੰਬੀ ਚਲਦੀ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆਂ ਤੇ ਪਵੇਗਾ(russian attacks are being condemned)। ਜਿੱਥੇ ਤੱਕ ਭਾਰਤ ਦਾ ਸਵਾਲ ਹੈ ਜੇ ਇਹ ਲੜਾਈ ਲੰਮੀ ਚਲਦੀ ਹੈ ਸਭ ਤੋਂ ਪਹਿਲਾਂ ਭਾਰਤ ਵਿੱਚ ਤੇਲ ਦੀਆਂ ਕੀਮਤਾਂ (oil price may increase) ਵਧ ਸਕਦੀਆਂ ਹਨ (india will be in loss for russia ukraine war:expert)

ਇਸ ਦੇ ਨਾਲ ਨਾਲ ਜੇ ਯੂਰਪੀਅਨ ਦੇਸ਼ ਅਤੇ ਅਮਰੀਕਾ ਨਾਲ ਰੂਸ ਆਹਮਣੇ ਸਾਹਮਣੇ ਹੁੰਦਾ ਹੈ ਤਾਂ ਇਸ ਦਾ ਅਸਰ ਭਾਰਤ ਦੀ ਰਕਸ਼ਾ ਪ੍ਰਣਾਲੀ ਦੇ ਬਿਲਕੁਲ ਸਿੱਧਾ ਪਵੇਗਾ ਕਿਉਂਕਿ ਸਾਡੇ ਦੇਸ਼ ਦੇ ਬਹੁਤ ਸਾਰੇ ਰਕਸ਼ਾ ਉਪਕਰਣ ਰੂਸ ਤੋਂ ਆਉਂਦੇ ਨੇ ਜਿਨ੍ਹਾਂ ਵਿਚ ਏਅਰਕ੍ਰਾਫਟ ਸਬਮਰੀਨ ਟੈਂਕ ਤੱਕ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੰਗ ਇੱਕ ਜੀਓ ਪੋਲੀਟਿਕਸ ਦਾ ਮਾਮਲਾ ਹੈ। ਜਿਸ ਤਰ੍ਹਾਂ ਵੈਸ਼ਿਆ ਨੇ ਪਹਿਲੇ ਕ੍ਰੀਮੀਆ ਨੂੰ ਅਤੇ ਉਸ ਤੋਂ ਬਾਅਦ ਬੇਲਾਰੂਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਉਸੇ ਤਰ੍ਹਾਂ ਹੀ ਰੂਸ ਨੇ ਸੋਚਿਆ ਸੀ ਕਿ ਸ਼ਾਇਦ ਥੋੜ੍ਹੇ ਹੀ ਸਮੇਂ ਵਿੱਚ ਯੂਕਰੇਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਸਕਦੇ ਹਨ।

ਲੜਾਈ ਦਾ ਭਾਰਤ ਨੂੰ ਨੁਕਸਾਨ:ਰੱਖਿਆ ਮਾਹਰ

ਉਨ੍ਹਾਂ ਕਿਹਾ ਕਿ ਉਸ ਤੋਂ ਉਲਟ ਪਿਛਲੇ ਕਰੀਬ ਅੱਠ ਦਿਨਾਂ ਤੋਂ ਯੂਕਰੇਨ ਤੇ ਕਬਜ਼ਾ ਕਰਨ ਨੂੰ ਲੈ ਕੇ ਰੂਸ ਜੋ ਜੱਦੋ ਜਹਿਦ ਕਰ ਰਿਹਾ ਹੈ ਉਸ ਨਾਲ ਉਸ ਦੀ ਪੂਰੀ ਦੁਨੀਆਂ ਵਿੱਚ ਬੇਇਜ਼ਤੀ ਹੋ ਰਹੀ ਹੈ। ਕਿਉਂਕਿ ਰੂਸ ਨੇ ਜਿਸ ਤਰ੍ਹਾਂ ਸੋਚਿਆ ਸੀ, ਉਹ ਹੋਇਆ ਨਹੀਂ, ਸਗੋਂ ਰੂਸ ਨੂੰ ਇਸ ਲੜਾਈ ਨਾਲ ਨਾ ਸਿਰਫ਼ ਯੂਕਰੇਨ ਬਲਕਿ ਪੂਰੀ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਰੂਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਦੇ ਵੱਡੇ ਸ਼ਹਿਰ ਵੀ ਅਮਰੀਕਾ ਅਤੇ ਯੂਰਪ ਦੇ ਨਿਸ਼ਾਨੇ ’ਤੇ ਹੋ ਸਕਦੇ ਹਨ। ਜੇਕਰ ਇਹ ਲੜਾਈ ਇਸੇ ਤਰ੍ਹਾਂ ਚੱਲਦੀ ਹੈ ਉਸ ਦੇ ਇਨ੍ਹਾਂ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜੇਕਰ ਨਾਟੋ ਅਤੇ ਅਮਰੀਕਾ ਇਸ ਲੜਾਈ ਵਿੱਚ ਕੁਦਰਤ ਨੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਇਸ ਵਿੱਚ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਹੋ ਜਾਵੇ। ਲੇਕਿਨ ਨਾਟੋ ਅਤੇ ਅਮਰੀਕਾ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਬਹੁਤ ਸੰਜਮ ਵਰਤ ਰਿਹਾ ਹੈ ਅਤੇ ਸਮਝਦਾਰੀ ਦਿਖਾ ਰਿਹਾ ਹੈ।

ਕਮਾਂਡਰ ਜੀ ਜੇ ਸਿੰਘ ਨੇ ਕਿਹਾ ਕਿ ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿਚ ਰੂਸ ਦੀ ਇਸ ਲੜਾਈ ਨੂੰ ਲੈ ਕੇ ਰੂਸ ਦੇ ਅਕਸ਼ ਉੱਤੇ ਇੱਕ ਬਹੁਤ ਵੱਡਾ ਧੱਬਾ ਲੱਗ ਰਿਹਾ ਹੈ। ਇਸ ਦੇ ਨਾਲ ਹੀ ਕਮਾਂਡਰ ਜੀ ਜੇ ਸਿੰਘ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਜੇ ਇਹ ਲੜਾਈ ਇਸੇ ਤਰ੍ਹਾਂ ਲੰਬੀ ਕੀਤੀ ਮੈਨੂੰ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਸ ਵਿਚ ਕਿਤੇ ਪਰਮਾਣੂ ਹਥਿਆਰਾਂ ਦਾ ਇਸ ਦੇ ਵਾਰ ਨਾ ਹੋ ਜਾਵੇ।

ਇਹ ਵੀ ਪੜ੍ਹੋ:ਰੂਸ ਤੋਂ ਖੋਹੀ ਜਾ ਸਕਦੀ ਹੈ UNSC ਦੀ ਸਥਾਈ ਮੈਂਬਰਸ਼ਿਪ, ਅਮਰੀਕੀ ਮਹਿਲਾ ਸਕੱਤਰ ਨੇ ਦਿੱਤਾ ਸੰਕੇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.