ETV Bharat / bharat

COVID-19:ਭਾਰਤ 'ਚ 42,640 ਕੋਰੋਨਾ ਦੇ ਨਵੇਂ ਮਾਮਲੇ,ਤਿੰਨ ਮਹੀਨਿਆਂ 'ਚ ਸਭ ਤੋਂ ਘੱਟ ਮਾਮਲੇ

author img

By

Published : Jun 22, 2021, 1:18 PM IST

ਸੋਮਵਾਰ ਨੂੰ ਦੇਸ਼ ਵਿੱਚ 42,640 ਨਵੇਂ ਕੇਸ ਕੋਰੋਨਾ ਦੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ 91 ਦਿਨਾਂ ਵਿੱਚ ਸਭ ਤੋਂ ਘੱਟ ਹਨ। ਪਿਛਲੇ 24 ਘੰਟਿਆਂ ਵਿੱਚ, 1,167 ਲੋਕਾਂ ਦੀ ਕੋਰੋਨਾ ਕਾਰਨ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ।

COVID-19:ਭਾਰਤ 'ਚ 42,640 ਕੋਰੋਨਾ ਦੇ ਨਵੇਂ ਮਾਮਲੇ,ਤਿੰਨ ਮਹੀਨਿਆਂ 'ਚ ਸਭ ਤੋਂ ਘੱਟ ਮਾਮਲੇ
COVID-19:ਭਾਰਤ 'ਚ 42,640 ਕੋਰੋਨਾ ਦੇ ਨਵੇਂ ਮਾਮਲੇ,ਤਿੰਨ ਮਹੀਨਿਆਂ 'ਚ ਸਭ ਤੋਂ ਘੱਟ ਮਾਮਲੇ

ਨਵੀਂ ਦਿੱਲੀ: ਭਾਰਤ ਵਿਚ ਕੋਵਿਡ -19 ਦੇ ਮਾਮਲੇ ਹਰ ਦਿਨ ਬੀਤਣ ਦੇ ਨਾਲ ਘੱਟਣੇ ਸ਼ੁਰੂ ਹੋ ਚੁੱਕੇ ਹਨ। ਸੋਮਵਾਰ ਨੂੰ ਦੇਸ਼ ਵਿੱਚ 42,640 ਨਵੇਂ ਕੋਰੋਨਾ ਦੇ ਕੇਸ ਦਰਜ ਕੀਤੇ ਗਏ, ਜੋ ਕਿ ਪਿਛਲੇ 91 ਦਿਨਾਂ ਵਿੱਚ ਸਭ ਤੋਂ ਘੱਟ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 81,839 ਕੋਰੋਨਾ ਮਰੀਜ ਠੀਕ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ ਜਦੋਂਕਿ ਕੋਰੋਨਾ ਕਾਰਨ 1,167 ਲੋਕਾਂ ਨੇ ਦਮ ਵੀ ਤੋੜਿਆ ਹੈ।

ਸੋਮਵਾਰ ਰਾਤ ਤੱਕ ਭਾਰਤ 'ਚ ਕੁੱਲ 2,99,77,861 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ 'ਚ 2,89,26,038 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਹੈ ਕਿ ਦੇਸ਼ 'ਚ ਮਹਾਂਮਾਰੀ ਕਾਰਨ ਹੁਣ ਤੱਕ 3,89,302 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਐਕਟਿਵ ਕੇਸਾਂ ਦੀ ਕੀਤੀ ਜਾਵੇ ਤਾਂ ਇਸ ਸਮੇਂ ਭਾਰਤ ਵਿੱਚ 6,62,521 ਕੋਰੋਨਾ ਦੇ ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਲੱਗਭਗ 28,87,66,201 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪਿਛਲੇ 24 ਘੰਟੇ 'ਚ ਕੋਰੋਨਾ ਦੇ 340 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਕਾਰਨ ਬੀਤੇ 24 ਘੰਟਿਆਂ 'ਚ 24 ਲੋਕਾਂ ਨੇ ਆਪਣਾ ਦਮ ਤੋੜਿਆ ਹੈ। ਜਦਕਿ 1271 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਸੂਬੇ 'ਚ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਪੰਜਾਬ 6,477 ਐਕਟਿਵ ਕੇਸ ਹਨ। ਹੁਣ ਤੱਕ ਪੰਜਾਬ 'ਚ ਕੁੱਲ 5,92658 ਕੇਸ ਦਰਜ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:ਦੋ ਭੈਣਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ, ਫੁੱਲਾਂ ਦਾ ਬਗੀਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.