ETV Bharat / bharat

ਪਾਕਿਸਤਾਨ 'ਚ ਛਾਇਆ ਪੀਐੱਮ ਮੋਦੀ ਦਾ ਤਿੰਨ ਸਾਲ ਪੁਰਾਣਾ ਵੀਡੀਓ, ਇਮਰਾਨ ਖਾਨ ਦੀ ਪਾਰਟੀ ਨੇ ਕੀਤੀ ਵੀਡੀਓ ਸ਼ੇਅਰ

author img

By

Published : Jan 17, 2023, 5:17 PM IST

ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ 3 ਸਾਲ ਪੁਰਾਣਾ ਵੀਡੀਓ ਸੁਰਖੀਆਂ ਵਿੱਚ ਹੈ। ਇਸ ਵੀਡੀਓ ਵਿੱਚ ਪੀਐਮ ਮੋਦੀ ਕਹਿ ਰਹੇ ਹਨ ਕਿ ਅਸੀਂ ਪਾਕਿਸਤਾਨ ਦਾ ਸਾਰਾ ਹੰਕਾਰ ਤੋੜ ਦਿੱਤਾ ਹੈ ਅਤੇ ਉਹ ਕਟੋਰਾ ਲੈ ਕੇ ਦੁਨੀਆਂ ਭਰ ਵਿੱਚ ਘੁੰਮਣ ਲਈ ਮਜਬੂਰ ਹੋ ਗਿਆ ਹੈ। ਇਸ ਵੀਡੀਓ ਦੇ ਜ਼ਰੀਏ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਸੱਤਾਧਾਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।

In Pakistan PM Modis old video is in the headlines
ਪਾਕਿਸਤਾਨ 'ਚ ਛਾਇਆ ਪੀਐੱਮ ਮੋਦੀ ਦਾ ਤਿੰਨ ਸਾਲ ਪੁਰਾਣਾ ਵੀਡੀਓ, ਇਮਰਾਨ ਖਾਨ ਦੀ ਪਾਰਟੀ ਨੇ ਕੀਤੀ ਵੀਡੀਓ ਸ਼ੇਅਰ

ਚੰਡੀਗੜ੍ਹ: ਗੁਆਢੀ ਮੁਲਕ ਪਾਕਿਸਤਾਨ ਵਿੱਚ ਭਾਰਤ ਅੰਦਰਲੀਆਂ ਗਤੀਵਿਧੀਆਂ ਦੀ ਚਰਚਾ ਹਮੇਸ਼ਾ ਚੱਲਦੀ ਰਹਿੰਦੀ ਹੈ। ਪਰ ਇਸ ਬਾਰ ਇਹ ਚਰਚਾ ਪੀਐੱਮ ਮੋਦੀ ਦੇ ਇੱਕ ਬਿਆਨ ਨੂੰ ਲੈਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਛੇੜੀ ਹੈ। ਦਰਅਸਲ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ਼ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਦੀ ਕੰਗਾਲੀ ਸਬੰਧੀ ਜ਼ਿਕਰ ਕਰ ਰਹੇ ਹਨ।

ਵੀਡੀਓ 3 ਸਾਲ ਪੁਰਾਣੀ: ਇਮਰਾਨ ਖਾਨ ਸੱਤਾਧਾਰੀ ਅਤੇ ਪਾਕਿਸਤਾਨ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਉੱਤੇ ਤੰਜ ਕੱਸਦਿਆਂ ਇੱਕ ਵੀਡੀਓ ਪੋਸਟ ਕੀਤੀ ਹੈ। ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 3 ਸਾਲ ਪੁਰਾਣਾ ਵੀਡੀਓ ਸੁਰਖੀਆਂ ਵਿੱਚ ਹੈ। ਇਸ ਵੀਡੀਓ ਵਿੱਚ ਪੀਐਮ ਮੋਦੀ ਕਹਿ ਰਹੇ ਹਨ ਕਿ ਅਸੀਂ ਪਾਕਿਸਤਾਨ ਦਾ ਸਾਰਾ ਹੰਕਾਰ ਤੋੜ ਹੈ ਅਤੇ ਉਹ ਕਟੋਰਾ ਲੈ ਕੇ ਦੁਨੀਆਂ ਭਰ ਵਿਚ ਘੁੰਮਣ ਲਈ ਮਜਬੂਰ ਹੋ ਗਿਆ ਹੈ।

ਪੀਟੀਆਈ ਆਗੂ ਵੀਡੀਓ ਨੂੰ ਸ਼ੇਅਰ ਕਰ ਰਹੇ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਆਗੂ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਪੋਸਟ ਕਰਦੇ ਹੋਏ ਸਾਬਕਾ ਮੰਤਰੀ ਅਤੇ ਪੀਟੀਆਈ ਦੇ ਸੀਨੀਅਰ ਆਗੂ ਆਜ਼ਮ ਖਾਨ ਸਵਾਤੀ ਨੇ ਲਿਖਿਆ ਕਿ ਪਾਕਿਸਤਾਨ ਦੀ ਸੱਤਾਧਾਰੀ ਸਰਕਾਰ ਨੂੰ ਇਹ ਕਹਿੰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਬਦਲਾਅ ਲਿਆ ਰਹੀ ਹੈ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਕਈ ਲੋਕਾਂ ਨੇ ਪਾਕਿਸਤਾਨ ਆਰਮੀ 'ਤੇ ਇਲਜ਼ਾਮ ਵੀ ਲਗਾਏ ਹਨ। ਲੋਕਾਂ ਨੇ ਕਿਹਾ ਕਿ ਫੌਜ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਿਆ।

ਇਸ ਤੋਂ ਪਹਿਲਾਂ ਪੀਟੀਆਈ ਨੇਤਾ ਇਮਰਾਨ ਖਾਨ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਨਵਾਜ਼ ਤੋਂ ਇਲਾਵਾ ਦੁਨੀਆ ਦੇ ਕਿਸੇ ਹੋਰ ਨੇਤਾ ਕੋਲ ਅਰਬਾਂ ਦੀ ਜਾਇਦਾਦ ਨਹੀਂ ਹੈ। ਮੈਨੂੰ ਅਜਿਹੇ ਦੇਸ਼ ਬਾਰੇ ਦੱਸੋ ਜਿਸ ਦੇ ਪ੍ਰਧਾਨ ਮੰਤਰੀ ਜਾਂ ਨੇਤਾ ਦੀ ਦੇਸ਼ ਤੋਂ ਬਾਹਰ ਅਰਬਾਂ ਦੀ ਜਾਇਦਾਦ ਹੈ। ਸਾਡੇ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਭਾਰਤ ਤੋਂ ਬਾਹਰ ਕਿੰਨੀ ਜਾਇਦਾਦ ਹੈ?

ਇਹ ਵੀ ਪੜ੍ਹੋ: ਪਹਿਲੀ ਵਾਰ ਭਰਾ ਵਰੁਣ 'ਤੇ ਬੋਲੇ ਰਾਹੁਲ ਗਾਂਧੀ,ਦਿੱਤਾ ਵੱਡਾ ਬਿਆਨ

ਵੀਡੀਓ ਇਮਰਾਨ ਦੀ ਸਰਕਾਰ ਸਮੇਂ ਦਾ: ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮਜ਼ੇਦਾਰ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਪੀਟੀਆਈ ਨੇਤਾ ਸ਼ਾਹਬਾਜ਼ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੋਦੀ ਉਨ੍ਹਾਂ ਦੀ ਸਰਕਾਰ ਬਾਰੇ ਕੀ ਕਹਿ ਰਹੇ ਹਨ, ਜਦਕਿ ਇਹ ਵੀਡੀਓ 2019 ਦੀ ਹੈ, ਜਦੋਂ ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.