ETV Bharat / bharat

ICC World Cup 2023: ਭਾਰਤ ਤੇ ਨਿਊਜ਼ੀਲੈਂਡ ਟੀਮ ਨੂੰ ਪਸੰਦ ਆਇਆ ਕਾਂਗੜਾ ਦਾ ਖੱਟਾ ਮੀਟ, ਦੇਖੋ ਦੋਨਾਂ ਟੀਮਾਂ ਦੇ ਖਾਣੇ ਦਾ ਮੈਨਿਊ

author img

By ETV Bharat Punjabi Team

Published : Oct 22, 2023, 11:06 AM IST

ਭਾਰਤ ਬਨਾਮ ਨਿਊਜ਼ੀਲੈਂਡ (IND vs NZ) ICC ਵਨਡੇ ਵਿਸ਼ਵ ਕੱਪ ਮੈਚ ਅੱਜ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਧਰਮਸ਼ਾਲਾ ਨੇੜੇ ਕੰਢੀ ਸਥਿਤ ਹੋਟਲ ਰੈਡੀਸਨ ਬਲੂ ਵਿੱਚ ਠਹਿਰਾਇਆ ਗਿਆ ਹੈ। ਖਿਡਾਰੀ ਹੋਟਲ ਵਿੱਚ ਤਿਆਰ ਕੀਤੇ ਪਕਵਾਨਾਂ ਨੂੰ ਪਸੰਦ ਕਰ ਰਹੇ ਹਨ। ਖਾਸ ਕਰਕੇ ਕਾਂਗੜੇ ਦਾ ਖੱਟਾ ਮੀਟ ਖਿਡਾਰੀਆਂ ਦਾ ਵੱਧ ਪਸਦੀਂਦਾ ਬਣਿਆ ਹੈ।

ICC World Cup 2023, Healthy Dinner Menu, hotel radisson blu dharamshala
ICC World Cup 2023

ਧਰਮਸ਼ਾਲਾ 'ਚ ਭਾਰਤ ਤੇ ਨਿਊਜ਼ੀਲੈਂਡ ਟੀਮ ਲਈ ਡਿਨਰ ਦੀ ਤਿਆਰੀ, ਦੇਖੋ ਕੀ ਹੈ ਖਾਸ ਮੈਨਿਊ

ਧਰਮਸ਼ਾਲਾ/ਹਿਮਾਚਲ ਪ੍ਰਦੇਸ਼: ਭਾਰਤ ਅਤੇ ਨਿਊਜ਼ੀਲੈਂਡ ਆਈਸੀਸੀ ਵਨਡੇ ਵਿਸ਼ਵ ਕੱਪ ਲਈ ਧਰਮਸ਼ਾਲਾ ਪਹੁੰਚ ਗਏ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਕ੍ਰਿਕਟ ਸਟੇਡੀਅਮ ਧਰਮਸ਼ਾਲਾ ਵਿੱਚ ਮੈਚ ਹੋਵੇਗਾ। ਇਸ ਦੇ ਨਾਲ ਹੀ, ਧਰਮਸ਼ਾਲਾ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੂੰ ਵਿਸ਼ੇਸ਼ ਭੋਜਨ ਪਰੋਸਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿੱਚ ਕਾਂਗੜਾ ਦਾ ਖੱਟਾ ਮੀਟ ਸ਼ਾਮਲ ਹੈ, ਜਿੱਥੇ ਵਿਰਾਟ ਕੋਹਲੀ ਨੂੰ ਪਕੌੜੇ ਅਤੇ ਮਸਾਲਾ ਆਮਲੇਟ ਪਸੰਦ ਹੈ। ਉਥੇ ਹੀ, ਕੁਲਦੀਪ ਯਾਦਵ ਨੂੰ ਸਾਦਾ ਖਾਣਾ ਪਸੰਦ (hotel radisson blu dharamshala) ਹੈ। ਸੂਰਿਆ ਕੁਮਾਰ ਯਾਦਵ ਨੂੰ ਪੈਇਯਾ ਸੂਪ ਬਹੁਤ ਪਸੰਦ ਆਇਆ ਹੈ।

ਮੈਨਿਊ ਵਿੱਚ ਸ਼ਾਮਲ ਮਿਲੇਟਸ ਪਕਵਾਨ: ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਧਰਮਸ਼ਾਲਾ ਨੇੜੇ ਕੰਢੀ ਸਥਿਤ ਹੋਟਲ ਰੈਡੀਸਨ ਬਲੂ ਵਿੱਚ ਠਹਿਰਾਇਆ ਗਿਆ ਹੈ, ਜਿੱਥੇ ਖਿਡਾਰੀਆਂ ਦੇ ਖਾਣੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸ਼ਾਮਲ ਕੀਤੇ ਗਏ ਹਨ। ਹੋਟਲ 'ਚ ਖਿਡਾਰੀਆਂ ਨੂੰ ਮਿਲੇਟਸ ਦੇ ਵੱਖ-ਵੱਖ ਪਕਵਾਨ ਵੀ ਪਰੋਸੇ ਜਾ ਰਹੇ ਹਨ ਪਰ ਭਾਰਤੀ ਖਿਡਾਰੀਆਂ ਨੂੰ ਖਾਸ ਤੌਰ 'ਤੇ ਮਿਲੇਟਸ ਦੇ ਪਕਵਾਨ ਪਰੋਸੇ ਜਾ ਰਹੇ ਹਨ। ਟੀਮ ਇੰਡੀਆ ਦੇ ਖਿਡਾਰੀ ਕੁਲਦੀਪ ਕੁਮਾਰ ਯਾਦਵ ਦੀ ਡਾਈਟ 'ਚ ਬੈਂਗਣ ਦੀ ਸਬਜ਼ੀ, ਭਿੰਡੀ ਅਤੇ ਦਾਲ ਸ਼ਾਮਲ ਹੈ।

ICC World Cup 2023, Healthy Dinner Menu, hotel radisson blu dharamshala
ਹੋਟਲ ਵਿੱਚ ਖਿਡਾਰੀਆਂ ਲਈ ਪਕਵਾਨ ਤਿਆਰ ਕਰਦੇ ਸ਼ੈੱਫ

ਪਕਵਾਨਾਂ ਵਿੱਚ ਤੇਲ ਦੀ ਘੱਟ ਵਰਤੋਂ: ਖਿਡਾਰੀਆਂ ਲਈ ਪਕਵਾਨ ਤਿਆਰ ਕਰਨ ਵਿੱਚ ਤੇਲ ਦੀ ਘੱਟ ਵਰਤੋਂ ਕੀਤੀ ਜਾ ਰਹੀ ਹੈ। ਮੱਖਣ ਅਤੇ ਘਿਓ ਨਾਲ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਖਿਡਾਰੀ ਸਾਦਾ ਦਹੀਂ, ਪਾਪੜ, ਅਚਾਰ, ਪਿਆਜ਼ ਰਾਇਤਾ, ਪਾਲਕ ਮੀਟ, ਗਰਿੱਲਡ ਚਿਕਨ, ਬਰੋਕਲੀ, ਮਟਰ ਪਨੀਰ, ਦਾਲ ਤੜਕਾ, ਸਟੀਮਡ ਰਾਈਸ, ਬ੍ਰਾਊਨ ਅਤੇ ਰੈੱਡ ਚਾਵਲ ਨੂੰ ਵੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਵੇਸਣ ਦੀ ਰੋਟੀ, ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ ਅਤੇ ਚਪਾਤੀ ਵੀ ਪਰੋਸੀ ਗਈ।

ਭਾਰਤੀ ਟੀਮ ਦਾ Menu: ਭਾਰਤੀ ਟੀਮ ਦੇ ਮੈਨਿਊ ਵਿੱਚ ਪਾਇਆ ਸੂਪ, ਬਾਜਰੇ ਦੀ ਰੋਟੀ, ਅਮਰੰਥ, ਰਾਗੀ, ਫਾਕਸਟੇਲ ਮਿਲੇਟ, ਜੌਂ ਅਤੇ ਬਾਜਰੇ ਦੀ ਰੋਟੀ, ਕੱਚਾ ਨਾਰੀਅਲ, ਪਕੌੜੇ, ਖੱਟਾ ਮੀਟ, ਮਸਾਲਾ ਆਮਲੇਟ, ਬਟਰ ਚਿਕਨ, ਬੈਂਗਣ ਦੀ ਸਬਜ਼ੀ, ਭਿੰਡੀ ਅਤੇ ਹੋਰ ਪਕਵਾਨ ਸ਼ਾਮਲ ਹਨ।

ICC World Cup 2023, Healthy Dinner Menu, hotel radisson blu dharamshala
ਹੋਟਲ ਦੇ ਸ਼ੈਫ ਨਾਲ ਨਿਊਜ਼ੀਲੈਂਡ ਟੀਮ ਦੇ ਖਿਡਾਰੀ

ਨਿਊਜ਼ੀਲੈਂਡ ਟੀਮ ਦਾ Menu: ਨਿਊਜ਼ੀਲੈਂਡ ਦੇ ਮੈਨਿਊ ਵਿੱਚ ਖੱਟਾ ਮੀਟ, ਤਿੱਬਤੀ ਲਕਸ਼ਾ ਸੂਪ, ਚਿਕਨ ਟਿੱਕਾ, ਪਨੀਰ ਦੇ ਪਕਵਾਨ, ਮਿਲੇਟਸ, ਤਾਜ਼ੇ ਫਲ, ਤਾਜ਼ੇ ਜੂਸ, ਗ੍ਰੀਨ ਕਰੀ ਵਿਦ ਜੈਸਮਿਨ ਰਾਈਸ ਸਣੇ ਹੋਰ ਪਕਵਾਨ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.