ETV Bharat / bharat

ਪਹਾੜ ਖਿਸਕਣ ਕਾਰਨ ਭਿਵਾਨੀ 'ਚ ਵੱਡਾ ਹਾਦਸਾ: ਚਾਰ ਦੀ ਮੌਤ, ਕਈ ਅਜੇ ਵੀ ਦੱਬੇ, ਫੌਜ, NDRF ਤੇ SDRF ਨੂੰ ਬੁਲਾਇਆ

author img

By

Published : Jan 1, 2022, 12:53 PM IST

Updated : Jan 1, 2022, 5:47 PM IST

ਭਿਵਾਨੀ 'ਚ ਪਹਾੜੀ ਖਿਸਕਣ (Hill slipped in bhiwani) ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਉੱਥੇ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਪੌਪਲੈਂਡ ਮਸ਼ੀਨਾਂ ਅਤੇ ਡੰਪਰ ਦੱਬ ਗਏ। ਇਸ ਦੇ ਨਾਲ ਹੀ ਪੰਜ ਤੋਂ ਦਸ ਤੋਂ ਵੀ ਜਿਆਦਾ ਲੋਕਾਂ ਦੇ ਦੱਬੇ ਹੋਣ ਦੀ ਵੀ ਖ਼ਬਰ ਹੈ।

ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ
ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ

ਭਿਵਾਨੀ: ਡਾਡਮ ਮਾਈਨਿੰਗ ਖੇਤਰ ਦੇ ਭਿਵਾਨੀ ਵਿੱਚ ਪਹਾੜ ਖਿਸਕਣ (landslide in bhiwani) ਕਾਰਨ ਅੱਧੀ ਦਰਜਨ ਵਾਹਨਾਂ ਸਮੇਤ ਪੰਜ ਤੋਂ ਦਸ ਲੋਕਾਂ ਦੇ ਪਹਾੜ ਦੇ ਮਲਬੇ ਹੇਠ ਦੱਬੇ ਜਾਣ ਦੀ ਖ਼ਬਰ ਹੈ। ਅੱਜ ਸਵੇਰੇ ਕਰੀਬ 8.15 ਵਜੇ ਮਾਈਨਿੰਗ ਦੇ ਕੰਮ ਦੌਰਾਨ ਪਹਾੜ ਦੇ ਵੱਡੇ ਹਿੱਸੇ ਵਿੱਚ ਅਚਾਨਕ ਦਰਾੜ ਪੈ ਗਈ। ਜਿਸ ਕਾਰਨ ਉੱਥੇ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਪੋਪਲੈਂਡ ਮਸ਼ੀਨਾਂ ਅਤੇ ਡੰਪਰ ਦੱਬ ਗਏ। ਇਸ ਦੇ ਨਾਲ ਹੀ ਪੰਜ ਤੋਂ ਦਸ ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਵੀ ਖ਼ਬਰ ਹੈ। ਜਦਕਿ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚੋਂ ਇੱਕ ਪੰਜਾਬ ਦਾ ਵਸਨੀਕ ਹੈ ਜਦਕਿ ਬਾਕੀ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀਆਂ ਵਿਚ ਝਾਰਖੰਡ ਅਤੇ ਬਿਹਾਰ ਦੇ ਹੋਰ ਲੋਕ ਸ਼ਾਮਲ ਹਨ।

  • हरियाणा के भिवानी जिले में माइनिंग साइट पर जो हादसा हुआ है उससे मैं बहुत दुखी हूं । प्रशासन द्वारा रेस्क्यू ऑपरेशन चलाया जा रहा है । गाजियाबाद से NDRF की मधुबन से SDRF की टीम बुलाई गई है। हिसार से आर्मी की एक यूनिट बुलाई गई है । अभी तक 4 लोगों की मृत्यु हुई है ।

    — ANIL VIJ MINISTER HARYANA (@anilvijminister) January 1, 2022 " class="align-text-top noRightClick twitterSection" data=" ">

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਗਾਜ਼ੀਆਬਾਦ ਤੋਂ NDRF ਟੀਮ , SDRF ਟੀਮ ਨੂੰ ਮਧੂਬਨ ਤੋਂ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਹਿਸਾਰ ਤੋਂ ਫੌਜ ਦੀ ਟੁਕੜੀ ਬੁਲਾਈ ਗਈ ਹੈ। ਦੱਸ ਦਈਏ ਕਿ ਭਿਵਾਨੀ ਜ਼ਿਲੇ ਦੇ ਤੋਸ਼ਾਮ ਵਿਧਾਨ ਸਭਾ ਖੇਤਰ ਦੇ ਅਧੀਨ ਦਾਦਾਮ ਪਿੰਡ ਮਾਈਨਿੰਗ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਪਹਾੜ ਦਾ ਮਲਬਾ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਦੱਬੇ ਗਏ ਵਿਅਕਤੀਆਂ ਦੀ ਗਿਣਤੀ ਬਾਰੇ ਕੋਈ ਸਪੱਸ਼ਟ ਅੰਕੜਾ ਸਾਹਮਣੇ ਨਹੀਂ ਆਇਆ ਹੈ। ਪੁਲਿਸ ਪ੍ਰਸ਼ਾਸਨ ਨੇ ਪਹਾੜੀ ਰਸਤੇ ਤੋਂ ਮੀਡੀਆ ਵਾਲਿਆਂ ਅਤੇ ਆਮ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਆਮ ਲੋਕਾਂ ਨੂੰ ਘਟਨਾ ਸਥਾਨ ਤੋਂ ਰੋਕ ਦਿੱਤਾ ਗਿਆ ਹੈ।

ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ
ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ

ਇਹ ਵੀ ਪੜੋ: ਨਵੇਂ ਸਾਲ ਮੌਕੇ ਵੈਸ਼ਨੋ ਦੇਵੀ ਮੰਦਰ 'ਚ ਭਗਦੜ ਮੱਚਣ ਕਾਰਨ 12 ਮੌਤਾਂ, ਘਟਨਾ ਦੀ ਜਾਂਚ ਦੇ ਆਦੇਸ਼

ਇਸ ਸਬੰਧੀ ਖਨਕ ਡਾਡਮ ਕ੍ਰੈਸ਼ਰ ਐਸੋਸੀਏਸ਼ਨ ਦੇ ਚੇਅਰਮੈਨ ਮਾਸਟਰ ਸਤਬੀਰ ਰਤੇਰਾ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮਾਈਨਿੰਗ ਦਾ ਕੋਈ ਕੰਮ ਨਹੀਂ ਚੱਲ ਰਿਹਾ ਸੀ। ਮਾਈਨਿੰਗ ਖੇਤਰ ਦੋਵੇਂ ਪਾਸੇ ਜੰਗਲੀ ਖੇਤਰ ਨਾਲ ਘਿਰਿਆ ਹੋਇਆ ਹੈ। ਜੰਗਲੀ ਖੇਤਰ ਤੋਂ ਹਜ਼ਾਰਾਂ ਟਨ ਪਹਾੜ ਮਾਈਨਿੰਗ ਖੇਤਰ ਵੱਲ ਆਇਆ, ਜਿਸ ਵਿਚ ਹੁਣ ਤੱਕ ਪੰਜ ਵਾਹਨਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਹੁਣ ਤੱਕ ਤਿੰਨ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਦੋ ਲੋਕ ਇਲਾਜ ਅਧੀਨ ਹਨ। ਜਦਕਿ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈ ਕੇ ਕਾਫੀ ਸਮੇਂ ਤੋਂ ਮਾਈਨਿੰਗ ਦਾ ਕੰਮ ਰੋਕ ਦਿੱਤਾ ਗਿਆ ਸੀ। ਦੋ ਦਿਨ ਪਹਿਲਾਂ ਪ੍ਰਦੂਸ਼ਣ ਵਿਭਾਗ ਵੱਲੋਂ ਮਾਈਨਿੰਗ ਦੇ ਕੰਮ ਲਈ ਬਿਜਲੀ ਦੇ ਕੁਨੈਕਸ਼ਨ ਦਿੱਤੇ ਗਏ ਸੀ, ਕਿਉਂਕਿ ਕਾਫੀ ਸਮੇਂ ਤੋਂ ਪ੍ਰਦੂਸ਼ਣ ਕਾਰਨ ਮਾਈਨਿੰਗ ਦੇ ਕੰਮ ’ਤੇ ਰੋਕ ਲੱਗੀ ਹੋਈ ਸੀ, ਜਿਸ ਕਾਰਨ ਮਾਈਨਿੰਗ ਦੇ ਕੰਮਾਂ ਨਾਲ ਜੁੜੇ ਲੋਕਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ।

Last Updated : Jan 1, 2022, 5:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.