ETV Bharat / bharat

ਮਹਾਂਰਾਸ਼ਟਰ 'ਚ ਭਾਰੀ ਮੀਂਹ, ਬਿਜਲੀ ਡਿੱਗਣ ਨਾਲ ਹੋਈਆਂ 13 ਮੌਤਾਂ

author img

By

Published : Sep 29, 2021, 10:21 AM IST

ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਬਿਜਲੀ ਡਿੱਗਣ ਕਾਰਨ ਮਰਾਠਵਾੜਾ ਖੇਤਰ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਹੜ੍ਹ ਦੀ ਸਥਿਤੀ 'ਚੋਂ 560 ਲੋਕਾਂ ਐਨਡੀਆਰਐਫ (NDRF) ਦੁਆਰਾ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ। ਇਸ ਤੋਂ ਇਲਾਵਾ, ਐਤਵਾਰ ਅਤੇ ਸੋਮਵਾਰ ਨੂੰ ਮਰਾਠਵਾੜਾ ਵਿੱਚ ਪਏ ਭਾਰੀ ਮੀਂਹ ਕਾਰਨ 200 ਤੋਂ ਵੱਧ ਪਸ਼ੂ ਮਾਰੇ ਗਏ ਅਤੇ ਬਹੁਤ ਸਾਰੇ ਮਕਾਨਾਂ ਦਾ ਨੁਕਸਾਨ ਹੋਇਆ।ਜਿਸ ਕਾਰਨ ਸਦੀਵੀ ਸੋਕੇ ਨਾਲ ਗ੍ਰਸਤ ਮੰਨੇ ਜਾਂਦੇ ਖੇਤਰ ਵਿੱਚ ਤਬਾਹੀ ਮਚ ਗਈ।

ਮਹਾਂਰਾਸ਼ਟਰ 'ਚ ਭਾਰੀ ਮੀਂਹ, ਬਿਜਲੀ ਡਿੱਗਣ ਨਾਲ ਹੋਈਆਂ 13 ਮੌਤਾਂ
ਮਹਾਂਰਾਸ਼ਟਰ 'ਚ ਭਾਰੀ ਮੀਂਹ, ਬਿਜਲੀ ਡਿੱਗਣ ਨਾਲ ਹੋਈਆਂ 13 ਮੌਤਾਂ

ਮੁੰਬਈ: ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਬਿਜਲੀ ਡਿੱਗਣ ਕਾਰਨ ਮਰਾਠਵਾੜਾ ਖੇਤਰ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਹੜ੍ਹ ਦੀ ਸਥਿਤੀ 'ਚੋਂ 560 ਤੋਂ ਵੱਧ ਲੋਕਾਂ ਨੂੰ ਐਨਡੀਆਰਐਫ (NDRF) ਦੁਆਰਾ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਐਤਵਾਰ ਅਤੇ ਸੋਮਵਾਰ ਨੂੰ ਮਰਾਠਵਾੜਾ ਵਿੱਚ ਪਏ ਭਾਰੀ ਮੀਂਹ ਵਿੱਚ 200 ਤੋਂ ਵੱਧ ਪਸ਼ੂ ਮਾਰੇ ਗਏ ਅਤੇ ਬਹੁਤ ਸਾਰੇ ਮਕਾਨਾਂ ਦਾ ਨੁਕਸਾਨ ਹੋਇਆ। ਜਿਸ ਕਾਰਨ ਸਦੀਵੀ ਸੋਕੇ ਨਾਲ ਗ੍ਰਸਤ ਮੰਨੇ ਜਾਂਦੇ ਖੇਤਰ ਵਿੱਚ ਤਬਾਹੀ ਮਚ ਗਈ।

ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਵਿੱਚ ਮਰਾਠਵਾੜਾ, ਮੁੰਬਈ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਕੋਂਕਣ ਖੇਤਰ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਅੱਠ ਜ਼ਿਲ੍ਹੇ (ਔਰੰਗਾਬਾਦ, ਲਾਤੂਰ, ਉਸਮਾਨਾਬਾਦ, ਪਰਭਣੀ, ਨਾਂਦੇੜ, ਬੀਡ, ਜਾਲਨਾ ਅਤੇ ਹਿੰਗੋਲੀ) ਮੀਂਹ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਮੰਜਾਰਾ ਡੈਮ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਬਾਰਸ਼ ਨੇ ਪਾਣੀ ਦੇ ਨਿਕਾਸ ਲਈ ਜਲ ਭੰਡਾਰ ਦੇ 18 ਅਤੇ ਮਾਜਲਗਾਉਂ ਡੈਮ ਦੇ 11 ਗੇਟ ਖੋਲ੍ਹਣ ਲਈ ਮਜਬੂਰ ਕੀਤਾ। ਜਿਸ ਕਾਰਨ ਬੀਡ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਹੜ੍ਹ ਆ ਗਿਆ। ਜਦੋਂ ਕਿ ਕੁਝ ਨੇੜਲੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ।

ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 136 ਹੋਰ ਜ਼ਖਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 13 ਮੌਤਾਂ ਵਿੱਚੋਂ 12 ਮਰਾਠਵਾੜਾ ਅਤੇ ਵਿਦਰਭ ਖੇਤਰਾਂ ਵਿੱਚੋਂ ਅਤੇ ਇੱਕ ਉੱਤਰੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਹੋਈਆਂ ਹਨ। 12 ਮੌਤਾਂ ਵਿੱਚੋਂ ਤਿੰਨ ਦੀ ਰਿਪੋਰਟ ਯਵਤਮਾਲ ਜ਼ਿਲ੍ਹੇ, ਬੀਡ, ਉਸਮਾਨਾਬਾਦ, ਪਰਭਣੀ (ਮਰਾਠਵਾੜਾ) ਵਿੱਚੋਂ ਦੋ -ਦੋ ਅਤੇ ਜਾਲਨਾ, ਲਾਤੂਰ (ਮਰਾਠਵਾੜਾ) ਅਤੇ ਬੁਲਧਾਨਾ (ਵਿਦਰਭ) ਵਿੱਚੋਂ ਇੱਕ -ਇੱਕ ਦੀ ਮੌਤ ਹੋਈ ਹੈ।

ਮੌਸਮ ਵਿਭਾਗ ਅਨੁਸਾਰ ਮੁੰਬਈ ਵਿੱਚ ਅਗਲੇ 24 ਘੰਟਿਆਂ ਵਿੱਚ ਮਰਾਠਵਾੜਾ, ਮੁੰਬਈ ਅਤੇ ਕੋਂਕਣ ਦੇ ਹੋਰ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਮੁੰਬਈ ਦੇ ਸੀਨੀਅਰ ਵਿਗਿਆਨੀ ਕੇ. ਐਸ. ਹੋਸਲੀਕਰ ਨੇ ਕਿਹਾ, ਗੁਲਾਬ ਚੱਕਰਵਾਤ ਦੇ ਅਵਸ਼ੇਸ਼ ਮਰਾਠਵਾੜਾ, ਮੱਧ ਮਹਾਰਾਸ਼ਟਰ, ਕੋਂਕਣ ਤੇ ਆਪਣਾ ਪ੍ਰਭਾਵ ਜਾਰੀ ਰੱਖਣਗੇ ਅਤੇ ਕੋਂਕਣ ਅਤੇ ਮੱਧ ਮਹਾਰਾਸ਼ਟਰ ਬਹੁਤ ਜ਼ਿਆਦਾ ਮੀਂਹ ਪਏਗਾ।

ਇਹ ਵੀ ਪੜ੍ਹੋ:- ਅੱਧੀ ਰਾਤ ਨੂੰ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਨਾਲ ਕੀਤੀ ਮੁਲਾਕਾਤ, ਕੀ ਨਿਕਲੇਗਾ ਹੱਲ ?

ETV Bharat Logo

Copyright © 2024 Ushodaya Enterprises Pvt. Ltd., All Rights Reserved.