ETV Bharat / bharat

Kerala Nipah suspected: ਕੇਰਲ 'ਚ ਨਿਪਾਹ ਦਾ ਖ਼ਤਰਾ ਮੰਡਰਾਇਆ !, 2 ਦੀ ਹੋਈ ਗੈਰ-ਕੁਦਰਤੀ ਮੌਤ

author img

By ETV Bharat Punjabi Team

Published : Sep 12, 2023, 1:13 PM IST

HEALTH DEPARTMENT REPORTS 2 UNNATURAL DEATHS IN KOZHIKODE KERALA NIPAH SUSPECTED
Kerala Nipah suspected: ਕੇਰਲ 'ਚ ਨਿਪਾਹ ਦਾ ਖ਼ਤਰਾ ਮੰਡਰਾਇਆ !, 2 ਦੀ ਹੋਈ ਗੈਰ-ਕੁਦਰਤੀ ਮੌਤ

ਕੇਰਲ 'ਚ ਇਕ ਵਾਰ ਫਿਰ ਨਿਪਾਹ ਬੀਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕਾਰਨ ਦੋ ਵਿਅਕਤੀਆਂ ਦੀ ਗੈਰ-ਕੁਦਰਤੀ ਮੌਤ (Unnatural death of 2) ਹੋਣ ਦਾ ਖਦਸ਼ਾ ਹੈ। ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।

ਕੋਝੀਕੋਡ: ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਬੁਖਾਰ ਕਾਰਨ ਦੋ ਲੋਕਾਂ ਦੀ ਮੌਤ ਤੋਂ ਬਾਅਦ ਨਿਪਾਹ ਵਾਇਰਸ ਦੀ ਲਾਗ ਦਾ ਸ਼ੱਕ ਹੈ। ਕੋਝੀਕੋਡ ਸਿਹਤ ਵਿਭਾਗ (Kozhikode Health Department) ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਬੁਖਾਰ ਕਾਰਨ ਦੋ ਵਿਅਕਤੀਆਂ ਦੀਆਂ ਹਾਲ ਹੀ ਵਿੱਚ ਹੋਈਆਂ ਮੌਤਾਂ ਸਬੰਧੀ ਵਿਸਥਾਰਤ ਜਾਂਚ ਰਿਪੋਰਟ ਤਲਬ ਕੀਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਦੋ ਵਿਅਕਤੀਆਂ ਦੀ ਮੌਤ ਦਾ ਕਾਰਨ ਕੀ ਸੀ। ਫਿਲਹਾਲ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।

ਦੋ ਗੈਰ ਕੁਦਰਤੀ ਮੌਤਾਂ: ਕੋਝੀਕੋਡ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈਆਂ ਦੋ ਮੌਤਾਂ ਵਿੱਚ ਨਿਪਾਹ ਵਾਇਰਸ ਦੀ ਲਾਗ (Nipah virus infection) ਦੇ ਸ਼ੱਕ ਵਿੱਚ ਸਿਹਤ ਵਿਭਾਗ ਨੇ ਸਾਵਧਾਨੀ ਵਰਤਣ ਲਈ ਕਿਹਾ ਹੈ। ਸੋਮਵਾਰ ਸ਼ਾਮ ਨੂੰ ਜਾਰੀ ਇੱਕ ਐਡਵਾਈਜ਼ਰੀ ਵਿੱਚ, ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਕੋਝੀਕੋਡ ਵਿੱਚ ਦੋ ਗੈਰ ਕੁਦਰਤੀ ਮੌਤਾਂ ਹੋਈਆਂ ਹਨ। ਇਹ ਮੌਤਾਂ ਨਿਪਾਹ ਵਾਇਰਸ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਮ੍ਰਿਤਕ ਦੇ ਰਿਸ਼ਤੇਦਾਰ ਵੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਜ਼ੇਰੇ ਇਲਾਜ ਹਨ।

ਅਲਰਟ ਜਾਰੀ: ਅਜਿਹੇ 'ਚ ਸੂਬੇ ਦੇ ਸਿਹਤ ਵਿਭਾਗ ਨੇ ਕੋਝੀਕੋਡ ਜ਼ਿਲ੍ਹੇ 'ਚ ਸਿਹਤ ਅਲਰਟ ਜਾਰੀ (Health alert issued in Kozhikode district) ਕੀਤਾ ਹੈ। ਸਿਹਤ ਮੰਤਰੀ ਵੀਨਾ ਜਾਰਜ ਨੇ ਉੱਚ ਪੱਧਰੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਨੇ ਨਿਪਾਹ ਇਨਫੈਕਸ਼ਨ ਦੇ ਸ਼ੱਕ 'ਚ ਕੋਝੀਕੋਡ 'ਚ ਬੁਖਾਰ ਕਾਰਨ ਹੋਈਆਂ ਦੋ ਮੌਤਾਂ ਦੀ ਮਾਹਿਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦਾ ਨਤੀਜਾ ਅੱਜ ਬਾਅਦ ਦੁਪਹਿਰ ਜਾਰੀ ਕੀਤਾ ਜਾਵੇਗਾ। ਪਹਿਲੇ ਸ਼ੱਕੀ ਦੀ 30 ਅਗਸਤ ਨੂੰ ਮੌਤ ਹੋ ਗਈ ਸੀ। ਉਸ ਦੀ ਜਾਂਚ ਨਹੀਂ ਹੋ ਸਕੀ।

ਦੱਖਣੀ ਭਾਰਤ ਵਿੱਚ ਨਿਪਾਹ ਵਾਇਰਸ ਦਾ ਪਹਿਲਾ ਪ੍ਰਕੋਪ ਮਈ 2018 ਵਿੱਚ ਕੋਝੀਕੋਡ ਤੋਂ ਸਾਹਮਣੇ ਆਇਆ ਸੀ। ਇਸ ਪਹਿਲੇ ਪ੍ਰਕੋਪ ਵਿੱਚ ਮੌਤਾਂ ਦੀ ਗਿਣਤੀ 18 ਸੀ। ਦੂਸਰਾ ਕੇਸ 2019 ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲੇ ਵਿੱਚ ਸਾਹਮਣੇ ਆਇਆ ਇਕੱਲਾ ਕੇਸ ਸੀ। ਬਾਅਦ ਵਿੱਚ 2021 ਵਿੱਚ, ਨਿਪਾਹ ਦੀ ਰਿਪੋਰਟ ਕੋਜ਼ੀਕੋਡ ਵਿੱਚ ਦੁਬਾਰਾ ਹੋਈ ਜਦੋਂ ਇੱਕ 12 ਸਾਲ ਦੇ ਬੱਚੇ ਦੀ ਇਨਸੇਫਲਾਈਟਿਸ ਨਾਲ ਮੌਤ ਹੋ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.