ETV Bharat / bharat

Corona 3rd Wave:ਖੇਲੋ ਇੰਡੀਆ ਯੂਥ ਗੇਮਜ਼ ਤਿਆਰ ਹੈ ਪਲਾਨ ਬੀ-ਸੰਦੀਪ ਸਿੰਘ

author img

By

Published : Jun 1, 2021, 6:55 PM IST

ਹਰਿਆਣਾ ਵਿੱਚ ਹੋਣ ਜਾ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ 2021 (Khelo India youth Games 2021) ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਇਸ ਦਾ ਉਦਘਾਟਨ 21 ਨਵੰਬਰ 2021 ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਾਲ ਓਲੰਪਿਕਸ ਦਾ ਆਯੋਜਨ ਵੀ ਹੋਣਾ ਹੈ, ਇਸ ਦੇ ਮੱਦੇਨਜ਼ਰ ਖੇਲੋ ਇੰਡੀਆ ਦੀ ਤਰਜ਼ ਵੀ ਇਸੇ ਤਰ੍ਹਾਂ ਤੈਅ ਕੀਤੀ ਜਾਵੇਗੀ।

ਖੇਲੋ ਇੰਡੀਆ ਯੂਥ ਗੇਮਜ਼
ਖੇਲੋ ਇੰਡੀਆ ਯੂਥ ਗੇਮਜ਼

ਅੰਬਾਲਾ: ਖੇਡ ਮੰਤਰੀ ਸੰਦੀਪ ਸਿੰਘ ਮੰਗਲਵਾਰ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚੇ। ਇਸ ਦੌਰਾਨ ਖੇਡ ਮੰਤਰੀ ਨੇ ‘ਹਮਾਰੀ ਆਸਥਾ ਫਾਉਂਡੇਸ਼ਨ’ ਨੂੰ 2 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਲੋ ਇੰਡੀਆ ਖੇਡਾਂ ਤੇ ਪਹਿਲਵਾਨ ਸਾਗਰ ਕਤਲ ਕੇਸ ਵਿੱਚ ਗ੍ਰਿਫਤਾਰ ਸੁਸ਼ੀਲ ਕੁਮਾਰ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

ਖੇਲੋ ਇੰਡੀਆ ਯੂਥ ਗੇਮਜ਼

ਖੇਡ ਮੰਤਰੀ ਸੰਦੀਪ ਸਿੰਘ ਅੱਜ ਵਿਸ਼ੇਸ਼ ਤੌਰ 'ਤੇ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਹਮਾਰੀ ਆਸਥਾ ਫਾਊਂਡੇਸ਼ਨ 'ਦੇ ਮੈਂਬਰਾਂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਆਸਥਾ ਫਾਉਂਡੇਸ਼ਨ ਵੱਲੋਂ ਆਮ ਲੋਕਾਂ ਨੂੰ ਮਹਿਜ਼ 5 ਰੁਪਏ ਵਿੱਚ ਸੁਆਦੀ ਭੋਜਨ ਦੇਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ।

ਤੀਜੀ ਲਹਿਰ ਆਈ ਤਾਂ ਗੇਮਜ਼ ਨੂੰ ਲੈ ਕੇ ਤਿਆਰ ਹੈ ਪਲਾਨ ਬੀ

ਉਥੇ ਹੀ ਇਸ ਹਰਿਆਣਾ 'ਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ 2021(Khelo India youth Games 2021) ਨੂੰ ਲੈ ਕੇ ਸੰਦੀਪ ਸਿੰਘ ਨੇ ਕਿਹਾ ਕਿ ਇਸ ਦਾ ਉਦਘਾਟਨ 21 ਨਵੰਬਰ 2021 ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਾਲ ਓਲੰਪਿਕਸ ਦਾ ਆਯੋਜਨ ਵੀ ਹੋਣਾ ਹੈ, ਇਸ ਦੇ ਮੱਦੇਨਜ਼ਰ ਖੇਲੋ ਇੰਡੀਆ ਦੀ ਤਰਜ਼ ਵੀ ਇਸੇ ਤਰ੍ਹਾਂ ਤੈਅ ਕੀਤੀ ਜਾਵੇਗੀ।

ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਤੀਜੀ ਲਹਿਰ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ, ਤਾਂ ਇਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੁਕਸਾਨਦੇਹ ਹੈ, ਕਿਉਂਕਿ ਖੇਲੋ ਇੰਡੀਆ ਨੂੰ 18 ਸਾਲ ਤੱਕ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੇ ਹਿੱਸਾ ਲੈਣਾ ਹੈ।

ਖੇਡ ਮੰਤਰੀ ਨੇ ਕਿਹਾ ਕਿ ਨਿੱਕੀ ਉਮਰ ਦੇ ਖਿਡਾਰੀ ਇਸ ਵਿੱਚ ਹਿੱਸਾ ਲੈਣਗੇ। ਇਸ ਲਈ ਕੋਰੋਨਾ ਦੇ ਚਲਦੇ ਚਿੰਤਾ ਵੱਧ ਗਈ ਹੈ ਕਿ ਖਿਡਾਰੀਆਂ ਦੀ ਜ਼ਿੰਦਗੀ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ ਇਹ ਸਭ ਕੁੱਝ ਸੋਚ ਕੇ ਚੱਲਣਾ ਪਵੇਗਾ।

ਉਨ੍ਹਾਂ ਕਿਹਾ ਕਿ ਓਲੰਪਿਕ ਦੇ ਪੈਟਰਨ ਨੂੰ ਵੇਖਦੇ ਹੋਏ ਖੇਡੋਂ ਇੰਡੀਆ ਹੋਸਟ ਕੀਤਾ ਜਾਵੇਗਾ। ਜੇਕਰਓਲੰਪਿਕ ਆਗੇ ਲਈ ਮੁਲਤਵੀ ਹੋਇਆ ਤਾਂ ਇਸ ਨੂੰ ਵੀ ਅੱਗੇ ਲਈ ਮੁਲਤਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਆਦਾਤਰ ਮੈਚ ਪੰਚਕੂਲਾ 'ਚ ਹੋਣਗੇ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਬਾਲਾ ਤੇ ਸ਼ਮਸ਼ਾਬਾਦ ਵਿੱਚ ਵੀ ਮੈਚ ਹੋਣਗੇ।

ਖੇਡ ਮੰਤਰੀ ਨੇ ਕਿਹਾ ਕੋਰੋਨਾ ਦੇ ਚਲਦੇ ਸਟੇਡੀਅਮ ਤਾਂ ਖਿਡਾਰੀਆਂ ਲਈ ਨਹੀਂ ਖੋਲ੍ਹੇ ਗਏ ਹਨ, ਪਰ ਆਨਲਾਈਨ ਤੌਰ 'ਤੇ ਉਨ੍ਹਾਂ ਨੂੰ ਫਿਜ਼ੀਕਲ ਤੇ ਮੈਂਟਲੀ ਫਿਟਨੈਸ ਦੀ ਕਲਾਸ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾਂ ਉਨ੍ਹਾਂ ਪਹਿਲਵਾਨ ਸਾਗਰ ਧਨਖੜ ਦੇ ਕਤਲਕਾਂਡ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਸੁਸ਼ੀਲ ਕੁਮਾਰ ਵੱਲੋਂ ਖ਼ੁਦ ਇੰਨ੍ਹਾ ਉੱਚਾ ਮੁਕਾਮ ਹਾਸਲ ਕਰਨ ਮਗਰੋਂ ਅਜਿਹਾ ਕੰਮ ਕਰਨਾ ਨਿੰਦਣਯੋਗ ਹੈ। ਮੇਰੀ ਸਾਰੇ ਹੀ ਖਿਡਾਰੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਖੇਡ ਉੱਤੇ ਧਿਆਨ ਦੇਣ। ਕਿਉਂਕਿ ਖਿਡਾਰੀਆਂ ਦਾ ਭਵਿੱਖ ਬੇਹਦ ਛੋਟਾ ਹੁੰਦਾ ਹੈ। ਇਸ ਦੌਰਾਨ ਉਹ ਜਿੰਨਾ ਨਾਂਅ ਕਮਾ ਸਕਦੇ ਹਨ, ਉਨ੍ਹਾਂ ਹੀ ਵਧੀਆ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.