ETV Bharat / bharat

ਸਮੀਰ ਵਾਨਖੇੜੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

author img

By

Published : Aug 19, 2022, 12:01 PM IST

sameer wankhede,  death threat on social media
sameer wankhede

ਮੁੰਬਈ ਐਨਸੀਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ (Former mumbai NCB zonal director sameer wankhede) ਨੂੰ ਸੋਸ਼ਲ ਮੀਡੀਆ ਉੱਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਮੁੰਬਈ: ਸਾਬਕਾ ਐਨਸੀਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਸੋਸ਼ਲ ਮੀਡੀਆਂ ਉੱਤੇ (Former mumbai NCB zonal director sameer wankhede) ਜਾਨੋਂ ਮਾਰੇ ਜਾਣ ਦੀ ਧਮਕੀ ਮਿਲੀ ਹੈ ਜਿਸ ਦੀ ਵਾਨਖੇੜੇ ਨੇ ਮੁੰਬਈ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਵਾਨਖੇੜੇ ਨੇ ਮੁੰਬਈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਾਂਚ ਕਰਨ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 14 ਅਗਸਤ ਨੂੰ ਟਵਿੱਟਰ ਅਕਾਉਂਟ ਬਣਾਇਆ ਗਿਆ ਅਤੇ ਉਸ ਦੇ ਜ਼ਰੀਏ ਹੀ ਵਾਨਖੇੜੇ ਨੂੰ ਧਮਕੀ ਦਿੱਤੀ ਗਈ ਹੈ।




  • Former Mumbai NCB zonal director Sameer Wankhede received death threats on social media. He gave this information to Goregaon Police Station.

    (File Pic) pic.twitter.com/iIm8XRJirK

    — ANI (@ANI) August 19, 2022 " class="align-text-top noRightClick twitterSection" data=" ">




ਜਾਤੀ ਪ੍ਰਮਾਣ ਪੱਤਰ ਦੇ ਮਾਮਲੇ ਵਿੱਚ ਮਿਲੀ ਕਲੀਨ ਚਿੱਟ:
ਹਾਲ ਹੀ ਵਿੱਚ ਸਮੀਰ ਵਾਨਖੇੜ ਨੂੰ ਜਾਤੀ ਪ੍ਰਮਾਣ ਪੱਤਰ ਮਾਮਲੇ ਵਿੱਚ ਕਾਸਟ ਸਕਰੂਟਨੀ (Wankhede received death threat on social media) ਕਮੇਟੀ ਤੋਂ ਕਲੀਨ ਚਿੱਟ ਮਿਲੀ ਹੈ। ਕਾਸਟ ਸਕੂਰਟਨੀ ਕਮੇਟੀ ਨੇ 91 ਪੇਜ਼ ਦੇ ਆਦੇਸ਼ ਵਿੱਚ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਵਾਨਖੇੜੇ ਜਨਮ ਤੋਂ ਮੁਸਲਮਾਨ ਹੈ।






ਆਰਿਆਨ ਡਰਗ ਮਾਮਲੇ ਵਿੱਚ ਫਸੇ ਸਮੀਰ ਵਾਨਖੇੜੇ:
ਇਹ ਪੂਰਾ ਮਾਮਲਾ ਪਿਛਲੇ ਸਾਲ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵਾਨਖੇੜੇ ਮੁੰਬਈ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਮੁੱਖੀ ਸੀ। ਵਾਨਖੇੜੇ ਨੇ ਦੋਸ਼ ਲਾਏ ਕਿ ਮਲਿਕ ਨੇ ਉਸ ਸਮੇਂ ਇਕ ਕੈਬਿਨੇਟ ਮੰਤਰੀ ਵਜੋਂ ਆਪਣੇ ਜਾਤੀ ਪ੍ਰਮਾਣ ਪੱਤਰ ਦਾ ਮੁੱਦਾ ਸਿਰਫ਼ ਇਸ ਲਈ ਚੁੱਕਿਆ ਸੀ, ਕਿਉਂਕਿ ਉਨ੍ਹਾਂ ਦੀ ਟੀਮ ਨੇ ਮਲਿਕ ਦੇ ਜਵਾਈ ਸਮੀਰ ਖਾਨ ਨੂੰ ਡਰਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸਮੀਰ ਦੀ ਰਿਹਾਈ ਤੋਂ ਬਾਅਦ ਮਲਿਕ ਨੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਸਨ। ਸਾਲ 2021 ਦੇ ਡਰਗ ਕਰੂਜ਼ ਮਾਮਲੇ ਵਿੱਚ ਜਿਸ ਵਿੱਚ ਸ਼ਾਹਰੁਖ ਖਾਨ ਦੇ ਪੁੱਤਰ ਆਰਿਆਨ ਖਾਨ ਦਾ ਨਾਂਅ ਵੀ ਸ਼ਾਮਲ ਸੀ, ਇਸ ਮਾਮਲੇ ਵਿੱਚ ਵੀ ਵਾਨਖੇੜੇ ਵਿਰੋਧੀ ਅਭਿਆਨ ਨੂੰ ਵੱਧ ਬਲ ਮਿਲਿਆ। ਇਸ ਕੇਸ ਤੋਂ ਬਾਅਦ ਵਾਨਖੇੜੇ ਨੂੰ ਐਨਸੀਬੀ ਤੋਂ ਹਟਾ ਦਿੱਤਾ ਗਿਆ ਸੀ।



ਇਹ ਵੀ ਪੜ੍ਹੋ: CBI ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ

ETV Bharat Logo

Copyright © 2024 Ushodaya Enterprises Pvt. Ltd., All Rights Reserved.