ETV Bharat / bharat

ਬੱਚਿਆਂ ਦੇ ਹਸਪਤਾਲ 'ਚ ਲੱਗੀ ਅੱਗ, 19 ਨਵਜੰਮੇ ਬੱਚਿਆਂ ਨੂੰ ਕੀਤਾ ਰੈਸਕਿਊ

author img

By

Published : Jun 9, 2023, 10:30 AM IST

ਦਿੱਲੀ ਦੇ ਇੱਕ ਹਸਪਤਾਲ ਦੀ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ 19 ਨਵਜੰਮੇ ਬੱਚਿਆਂ ਨੂੰ ਬਚਾਇਆ ਹੈ ਅਤੇ ਉਨ੍ਹਾਂ ਨੂੰ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਹੈ।

Fire breaks out in Child hospital
Fire breaks out in Child hospital

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸ਼ਾਰਟ ਸਰਕਟ ਅਤੇ ਢਿੱਲੀਆਂ ਤਾਰਾਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਵੀਰਵਾਰ ਦੇਰ ਰਾਤ ਪਾਲਮ ਦੇ ਵੈਸ਼ਾਲੀ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਹਸਪਤਾਲ ਦੀ ਚਾਰ ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਨਵਜੰਮੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਦੂਜੇ ਹਸਪਤਾਲ 'ਚ ਭਰਤੀ ਕਰਵਾਇਆ। ਫਿਲਹਾਲ ਸਾਰੇ ਬੱਚੇ ਸੁਰੱਖਿਅਤ ਹਨ।

ਪਹਿਲੀ ਮੰਜ਼ਿਲ 'ਤੇ ਨਿਊ ਬਰਨ ਚਾਈਲਡ ਹਸਪਤਾਲ: ਚਿੰਤਾ ਦੀ ਗੱਲ ਇਹ ਸੀ ਕਿ ਪਹਿਲੀ ਮੰਜ਼ਿਲ 'ਤੇ ਨਿਊ ਬਰਨ ਚਾਈਲਡ ਹਸਪਤਾਲ ਸੀ ਜਿਸ ਵਿੱਚ ਨਰਸਰੀ ਵਿੱਚ 19 ਨਵਜੰਮੇ ਬੱਚਿਆਂ ਨੂੰ ਰੱਖਿਆ ਗਿਆ। ਮੌਕੇ 'ਤੇ ਪਹੁੰਚੇ ਫਾਇਰ ਕਰਮੀਆਂ ਨੂੰ ਪਤਾ ਲੱਗਾ ਕਿ ਅੱਗ ਬੇਸਮੈਂਟ 'ਚ ਲੱਗੀ ਹੈ, ਜਿਸ ਦਾ ਧੂੰਆਂ ਉਪਰਲੀ ਮੰਜ਼ਿਲ ਤੱਕ ਪਹੁੰਚ ਰਿਹਾ ਹੈ। ਮੌਕੇ ਤੋਂ ਤੁਰੰਤ ਹੀ ਮੰਡਲ ਅਫ਼ਸਰ ਵੀ.ਕੇ. ਦੁੱਗਲ, ਸਹਾਇਕ ਮੰਡਲ ਦਫ਼ਤਰ ਉਦੈਵੀਰ ਦੀ ਟੀਮ ਨੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸਾਂ ਰਾਹੀਂ ਸੁਰੱਖਿਅਤ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ।

ਫਾਇਰ ਡਾਇਰੈਕਟਰ ਅਤੁਲ ਗਰਗ ਮੁਤਾਬਕ ਫਾਇਰ ਕੰਟਰੋਲ ਰੂਮ ਨੂੰ ਸਵੇਰੇ 1:35 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ 9 ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਇਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਹਸਪਤਾਲ ਦਾ ਸਾਮਾਨ ਚਾਰ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਵਿੱਚ ਰੱਖਿਆ ਗਿਆ ਸੀ ਜਿਸ ਵਿੱਚ ਕਿਸੇ ਕਾਰਨ ਅੱਗ ਲੱਗ ਗਈ। ਪੁਲਿਸ ਅਨੁਸਾਰ ਗਰਾਊਂਡ ਫਲੋਰ ’ਤੇ ਦੁਕਾਨਾਂ ਹਨ ਅਤੇ ਪਹਿਲੀ ਮੰਜ਼ਿਲ ’ਤੇ ‘ਨਿਊ ਬੋਰਨ ਚਾਈਲਡ ਹਸਪਤਾਲ’ ਚੱਲ ਰਿਹਾ ਹੈ।


ਡਾਕਟਰ ਦੀ ਨਿਗਰਾਨੀ 'ਚ ਚੱਲ ਰਿਹਾ ਸੀ ਇਲਾਜ : ਹਸਪਤਾਲ 'ਚ ਸਾਰੇ ਨਵਜੰਮੇ ਬੱਚੇ ਸਨ, ਜਿਨ੍ਹਾਂ ਨੂੰ ਕਿਸੇ ਸਮੱਸਿਆ ਕਾਰਨ ਡਾਕਟਰ ਦੀ ਨਿਗਰਾਨੀ 'ਚ ਇਲਾਜ ਲਈ ਨਰਸਰੀ 'ਚ ਰੱਖਿਆ ਗਿਆ ਸੀ। ਸਾਰਿਆਂ ਨੂੰ ਸਮੇਂ ਸਿਰ ਜਨਕਪੁਰੀ ਦੇ ਆਰੀਆ ਹਸਪਤਾਲ ਤੋਂ ਇਲਾਵਾ ਹੋਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.