ETV Bharat / bharat

ਜਾਣੋ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਹੋਰ ਸੂਬਿਆਂ ’ਚ ਕਦੋਂ ਪਵੇਗਾ ਮੀਂਹ...

author img

By

Published : Jul 4, 2021, 9:55 PM IST

ਭੂਮੀ ਵਿਗਿਆਨ ਮੰਤਰਾਲੇ ਦੇ ਸੈਕਟਰੀ ਐਮ ਰਾਜੀਵਨ (M Rajeevan, Secretary, Ministry of Earth Sciences) ਨੇ ਐਤਵਾਰ ਨੂੰ ਕਿਹਾ ਹੈ ਕਿ ਦੱਖਣੀ ਪੱਛਮੀ ਮਾਨਸੂਨ ਇਕ ਵਿਸ਼ਰਾਮ ਤੋਂ ਬਾਅਦ ਇਕ ਵਾਰ ਫਿਰ ਸਕ੍ਰਿਆ ਚਰਨਾ ਵਿਚ ਜਾਣ ਲਈ ਤਿਆਰ ਹੈ।

ਜਾਣੋ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਪ੍ਰਦੇਸ਼ਾਂ ਵਿਚ ਕਦੋਂ ਹੋਵੇਗੀ ਬਾਰਿਸ਼
ਜਾਣੋ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਪ੍ਰਦੇਸ਼ਾਂ ਵਿਚ ਕਦੋਂ ਹੋਵੇਗੀ ਬਾਰਿਸ਼

ਨਵੀਂ ਦਿੱਲੀ: ਭੂਮੀ ਵਿਗਿਆਨ ਮੰਤਰਾਲੇ ਦੇ ਸੈਕਟਰੀ ਐਮ ਰਾਜੀਵਨ (M Rajeevan, Secretary, Ministry of Earth Sciences)ਨੇ ਮਾਨਸੂਨ ਉਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਨੁਮਾਨ ਮਾਡਲ ਦੇ ਸੰਕੇਤ ਦੱਸ ਰਹੇ ਹਨ ਕਿ 8 ਜੁਲਾਈ ਤੋਂ ਮੀਂਹ ਸੰਬੰਧੀ ਗਤੀਵਿਧੀਆਂ ਤੇਜ਼ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿਚੋ ਮੌਸਮ ਬਣਨ ਦੇ ਸੰਕੇਤ ਹਨ।ਕਰੀਬ ਤਿੰਨ ਦਿਸ਼ਾਵਾਂ ਤੋਂ ਦੱਖਣੀ ਪੱਛਮੀ ਮਾਨਸੂਨ ਉਤੇ ਖੋਜ ਕਰ ਰਹੇ ਰਾਜੀਵਨ ਨੇ ਟਵੀਟ ਕੀਤਾ ਹੈ ਕਿ ਮਾਨਸੂਨ ਅਪਡੇਟ ਭਾਰਤ ਸਰਕਾਰ ਨੇ ਭੂਮੀ ਵਿਗਿਆਨ ਮੰਤਰਾਲੇ ਦੇ ਅਨੁਸਾਰ ਅੱਠ ਜੁਲਾਈ ਤੋਂ ਦੱਖਣੀ ਪੱਛਮੀ ਤੱਟਾਂ ਅਤੇ ਪੂਰਬ ਮੱਧ ਭਾਰਤ ਵਿਚ ਮੀਂਹ ਸੰਬੰਧੀ ਗਤੀਵਿਧੀਆਂ ਦੀ ਵਾਪਸੀ ਹੋ ਸਕਦੀ ਹੈ ਅਤੇ 12 ਜੁਲਾਈ ਨੂੰ ਬੰਗਾਲ ਦੀ ਖਾੜੀ ਵਿਚੋਂ ਮੌਸਮ ਬਣਨ ਅਤੇ ਉਸਦੇ ਬਾਅਦ ਮਾਨਸੂਨ ਚਰਨ ਦੇ ਸ਼ੁਰੂਆਤੀ ਸੰਕੇਤ ਵੀ ਦੇ ਰਹੇ ਹਨ।

ਜੂਨ ਦੇ ਸ਼ੁਰੂਆਤੀ ਢਾਈ ਹਫਤਿਆਂ ਵਿਚ ਮੀਂਹ ਦੇ ਚੰਗੇ ਦੌਰ ਤੋਂ ਬਾਅਦ 19 ਜੂਨ ਦੱਖਣੀ ਪੱਛਮੀ ਮਾਨਸੂਨ (southwest monsoon) ਅੱਗੇ ਨਹੀਂ ਵਧਿਆ ਹੈ।ਪੰਜਾਬ, ਹਰਿਆਣਾ , ਦਿੱਲੀ, ਪੱਛਮੀ ਉਤਰ ਪ੍ਰਦੇਸ਼ ਦੇ ਕੁੱਝ ਹਿੱਸਿਆ, ਰਾਜਸਥਾਨ ਵਿਚ ਮਾਨਸੂਨ ਅਜੇ ਤੱਕ ਨਹੀਂ ਪਹੁੰਚਿਆਂ ਹੈ ਪਰ ਅੱਠ ਜੁਲਾਈ ਤੋਂ ਬਾਅਦ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ (India Meteorological Department) ਨੇ ਕਿਹਾ ਹੈ ਕਿ ਕੁੱਲ ਮਿਲਾ ਕੇ ਇਸ ਮਹੀਨੇ ਦੇਸ਼ ਭਰ ਵਿੱਚ ਚੰਗੀ ਬਾਰਿਸ਼ ਹੋਵੇਗੀ।ਹਾਲਾਂਕਿ ਉਤਰ ਭਾਰਤ ਦੇ ਕੁੱਝ ਹਿੱਸਿਆ , ਦੱਖਣੀ ਮਹਾਂਦੀਪ ਦੇ ਕੁੱਝ ਇਲਾਕੇ , ਮੱਧ, ਪੂਰਵ ਅਤੇ ਭਾਰਤ ਦੇ ਕਈ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜੋ:Uttarakhand Oath: ਪੁਸ਼ਕਰ ਸਿੰਘ ਧਾਮੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ETV Bharat Logo

Copyright © 2024 Ushodaya Enterprises Pvt. Ltd., All Rights Reserved.