ETV Bharat / bharat

ਕੜਾਕੇ ਦੀ ਠੰਡ 'ਚ ਵੀ ਖੇਤੀ ਕਾਨੂੰਨਾਂ ਖਿਲਾਫ ਡਟੇ ਨੇ ਕਿਸਾਨ

author img

By

Published : Dec 18, 2020, 7:19 AM IST

Updated : Dec 18, 2020, 10:43 PM IST

ਕਿਸਾਨ ਅੰਦੋਲਨ ਦਾ 23ਵਾਂ ਦਿਨ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ
ਕਿਸਾਨ ਅੰਦੋਲਨ ਦਾ 23ਵਾਂ ਦਿਨ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ

18:59 December 18

ਖੇਤੀ ਕਾਨੂੰਨ ਕਿਸਾਨਾਂ ਦੇ ਸਾਥ ਵਿੱਚ ਨਹੀਂ- ਸੀਤਾਰਾਮ ਯੈਚੂਰੀ

ਸੀਪੀਆਈਐੱਮ ਦੇ ਮੁੱਖ ਸਕੱਤਰ ਸੀਤਾਰਾਮ ਯੈਚੂਰੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਹਾ ਕਿ ਖੇਤੀ ਖੇਤਰ ਵਿੱਚ ਸੁਧਾਰ ਦੀ ਲੋੜ ਹੈ। ਅਸੀਂ ਮੈਨੀਫੈਸਟੋ ਵਿੱਚ ਜੋ ਗੱਲ ਰੱਖੀਆਂ ਹਨ, ਉਨ੍ਹਾਂ ਨੂੰ ਸਰਕਾਰ ਨੇ ਲਾਗੂ ਨਹੀਂ ਕੀਤਾ.... ਸੈਂਕੜੇ ਕਿਸਾਨ ਇਥੇ ਬੈਠੇ ਹਨ, ਕੀ ਉਹ ਨਹੀਂ ਸਮਝਦੇ ਉਨ੍ਹਾਂ ਦੀ ਭਲਾਈ ਵਿੱਚ ਕੀ ਹੈ?  ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਇਹ ਕਾਨੂੰਨ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਹਨ।

17:31 December 18

'ਮੋਦੀ ਜੀ ਤੁਸੀਂ ਤਾਂ ਕਿਸਾਨਾਂ ਨੂੰ ਵੀ ਪਾਕਿਸਤਾਨੀ ਕਹਿ ਰਹੇ ਹੋ'

'ਮੋਦੀ ਜੀ ਤੁਸੀਂ ਤਾਂ ਕਿਸਾਨਾਂ ਨੂੰ ਵੀ ਪਾਕਿਸਤਾਨੀ ਕਹਿ ਰਹੇ ਹੋ'
'ਮੋਦੀ ਜੀ ਤੁਸੀਂ ਤਾਂ ਕਿਸਾਨਾਂ ਨੂੰ ਵੀ ਪਾਕਿਸਤਾਨੀ ਕਹਿ ਰਹੇ ਹੋ'

ਆਮ ਆਦਮੀ ਪਾਰਟੀ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੀ ਮਾਤਾ ਦੀ ਮੌਤ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਨਰਿੰਦਰ ਮੋਦੀ ਨੇ ਲੰਬੀ ਸਾਰੀ ਚਿੱਠੀ ਲਿਖੀ, ਪਰ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਲਗਭਗ 24 ਕਿਸਾਨਾਂ ਦੀ ਮੌਤ ਉੱਤੇ ਇੱਕ ਵੀ ਸ਼ਬਦ ਨਹੀਂ... ਮੋਦੀ ਜੀ ਤੁਸੀਂ ਤਾਂ ਇਨ੍ਹਾਂ ਨੂੰ ਵੀ ਪਾਕਿਸਤਾਨੀ ਕਹਿ ਰਹੇ ਹੋ...ਥੋੜਾ ਅਫ਼ਸੋਸ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਰ ਲੈਂਦੇ।

16:48 December 18

ਮੋਦੀ ਸਰਕਾਰ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਵਪਾਰਕ ਕੰਪਨੀ: ਸੂਰਜੇਵਾਲਾ

ਮੋਦੀ ਸਰਕਾਰ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਵਪਾਰਕ ਕੰਪਨੀ: ਸੂਰਜੇਵਾਲਾ
ਮੋਦੀ ਸਰਕਾਰ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਵਪਾਰਕ ਕੰਪਨੀ: ਸੂਰਜੇਵਾਲਾ

ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕਿਸਾਨ ਪਿਛਲੇ 21 ਦਿਨਾਂ ਤੋਂ ਸਰਦੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ, ਦਿੱਲੀ ਦੇ ਚਾਰੇ ਪਾਸਿਓਂ ਨਿਆ ਦੀ ਗੁਹਾਰ ਲਾ ਰਹੇ ਹਨ। ਮੋਦੀ ਸਰਕਾਰ ਹੁਣ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਵਪਾਰਕ ਕੰਪਨੀ ਬਣ ਗਈ ਹੈ। ਜੋ ਕਿਸਾਨ ਦੀ ਮਿਹਨਤ ਦੀ ਗੰਗਾ ਨੂੰ ਮੈਲੀ ਕਰ ਕੇ ਮੁੱਠੀ ਭਰ ਪੂੰਜੀਵਾਦੀਆਂ ਨੂੰ ਪੈਸਾ ਕਮਾਉਣ ਵਿੱਚ ਮਦਦ ਕਰ ਰਹੀ ਹੈ।

15:53 December 18

ਬਾਕਸਰ ਵਿਜੇਂਦਰ ਸਿੰਘ ਨੇ ਟਿੱਕਰੀ ਬਾਰਡਰ 'ਤੇ ਕਿਸਾਨਾਂ ਨੂੰ ਵੰਡਿਆ ਲੰਗਰ

ਬਾਕਸਰ ਵਿਜੇਂਦਰ ਸਿੰਘ ਨੇ ਟਿੱਕਰੀ ਬਾਰਡਰ 'ਤੇ ਕਿਸਾਨਾਂ ਨੂੰ ਵੰਡਿਆ ਲੰਗਰ
ਬਾਕਸਰ ਵਿਜੇਂਦਰ ਸਿੰਘ ਨੇ ਟਿੱਕਰੀ ਬਾਰਡਰ 'ਤੇ ਕਿਸਾਨਾਂ ਨੂੰ ਵੰਡਿਆ ਲੰਗਰ

ਦਿੱਲੀ: ਕਾਂਗਰਸੀ ਆਗੂ ਅਤੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਟਿੱਕਰੀ ਬਾਰਡਰ ਉੱਤੇ ਜ਼ਮੀਂਦਾਰਾ ਸਟੂਡੈਂਟ ਸੰਗਠਨ ਵੱਲੋਂ ਲਾਏ ਗਏ ਲੰਗਰ ਦੇ ਵਿੱਚ ਕਿਸਾਨਾਂ ਨੂੰ ਲੰਗਰ ਛਕਾਇਆ। ਉਨ੍ਹਾਂ ਕਿਹਾ ਕਿ ਅਸੀਂ ਇਥੇ ਆਪਣੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਆਏ ਹਾਂ। ਸਾਡੀ ਲੜਾਈ ਸਰਕਾਰ ਦੇ ਵਿਰੁੱਧ ਨਹੀਂ, ਬਲਕਿ ਖੇਤੀ  ਕਾਨੂੰਨਾਂ ਦੇ ਵਿਰੁੱਧ ਹੈ।

15:21 December 18

ਨਵੇਂ ਕਾਨੂੰਨਾਂ ਤੋਂ ਬਾਅਦ ਇੱਕ ਵੀ ਮੰਡੀ ਬੰਦ ਨਹੀਂ ਹੋਈ: ਮੋਦੀ

ਨਵੇਂ ਕਾਨੂੰਨਾਂ ਤੋਂ ਬਾਅਦ ਇੱਕ ਵੀ ਮੰਡੀ ਬੰਦ ਨਹੀਂ ਹੋਈ: ਮੋਦੀ
ਨਵੇਂ ਕਾਨੂੰਨਾਂ ਤੋਂ ਬਾਅਦ ਇੱਕ ਵੀ ਮੰਡੀ ਬੰਦ ਨਹੀਂ ਹੋਈ: ਮੋਦੀ

ਮੱਧ ਪ੍ਰਦੇਸ਼ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੇਂ ਕਾਨੂੰਨਾਂ ਤੋਂ ਬਾਅਦ ਇੱਕ ਵੀ ਮੰਡੀ ਬੰਦ ਨਹੀਂ ਹੋਈ ਹੈ। ਫ਼ਿਰ ਕਿਉਂ ਇਹ ਝੂਠ ਫੈਲਾਇਆ ਜਾ ਰਿਹਾ ਹੈ? ਸੱਚਾਈ ਤਾਂ ਇਹ ਹੈ ਕਿ ਸਾਡੀ ਸਰਕਾਰ APMC ਨੂੰ ਆਧੁਨਿਕ ਬਣਾਉਣ ਉੱਤੇ, ਉਸ ਦੇ ਕੰਪਿਊਟਰੀਕਰਨ ਉੱਤੇ 500 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕਰ ਰਹੀ ਹੈ।

11:57 December 18

ਕਿਸਾਨ ਅੰਦੋਲਨ ਦੀ ਹਿਮਾਇਤ 'ਚ ਪੁਡੂਚੈਰੀ ਦੇ ਮੁੱਖ ਮੰਤਰੀ ਇੱਕ ਰੋਜ਼ਾ ਭੁੱਖ ਹੜਤਾਲ 'ਤੇ

ਕਿਸਾਨ ਅੰਦੋਲਨ ਦੀ ਹਿਮਾਇਤ 'ਚ ਪੁਡੁਚਰੀ ਦੇ ਮੁੱਖ ਮੰਤਰੀ ਇੱਕ ਰੋਜ਼ਾ ਭੁੱਖ ਹੜਤਾਲ 'ਤੇ
ਕਿਸਾਨ ਅੰਦੋਲਨ ਦੀ ਹਿਮਾਇਤ 'ਚ ਪੁਡੁਚਰੀ ਦੇ ਮੁੱਖ ਮੰਤਰੀ ਇੱਕ ਰੋਜ਼ਾ ਭੁੱਖ ਹੜਤਾਲ 'ਤੇ

ਕਿਸਾਨਾਂ ਦੇ ਹੱਕਾਂ ਦੀ ਗੂੰਜ ਪੂਰੇ ਭਾਰਤ ਤੇ ਵਿਸ਼ਵ ਭਰ 'ਚ ਗੂੰਜ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪੁਡੂਚੈਰੀ ਦੇ ਮੁੱਖ ਮੰਤਰੀ ਵੀ ਕਿਸਾਨਾਂ ਦੀ ਹਿਮਾਇਤ 'ਚ ਆ ਖੜ੍ਹੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਆਗੂ, ਐੱਮਡੀਐੱਮਕੇ, ਡੀਐੱਮਕੇ ਤੇ ਹੋਰ ਪਾਰਟੀਆਂ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਕਿਸਾਨਾਂ ਦੇ ਹੱਕ ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਹੈ।   

09:16 December 18

'ਅਸੀ ਕਾਨੂੰਨ ਰੱਦ ਕਰਾਕੇ ਹੀ ਵਾਪਿਸ ਜਾਣਾ'

'ਅਸੀ ਕਾਨੂੰਨ ਰੱਦ ਕਰਾਕੇ ਹੀ ਵਾਪਿਸ ਜਾਣੇ'
'ਅਸੀ ਕਾਨੂੰਨ ਰੱਦ ਕਰਾਕੇ ਹੀ ਵਾਪਿਸ ਜਾਣੇ'

ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਠੰਡੇ ਮੌਸਮ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਵਧੇਰੇ ਤੰਬੂਆ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, "ਅਸੀਂ ਆਪਣੇ ਆਪ ਨੂੰ ਲੰਬੇ ਸਮੇਂ ਲਈ ਠਹਿਰਨ ਦੀ ਤਿਆਰੀ ਕਰ ਰਹੇ ਹਾਂ ਕਿਉਂਕਿ ਕਾਲੇ ਕਾਨੂੰਨਾਂ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਇਹ ਜਿਹੜੀ ਠੰਡ ਪੈ ਰਹੀ ਹੈ, ਇਸ ਲਈ ਅਸੀਂ ਹੋਰ ਟੈਂਟ ਲਗਾ ਰਹੇ ਹਾਂ।"

08:28 December 18

ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ: ਕਿਸਾਨ ਆਗੂ

ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ: ਕਿਸਾਨ ਆਗੂ
ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ: ਕਿਸਾਨ ਆਗੂ

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਭਾਰਤੀ ਕਿਸਾਨ ਮੋਰਚਾ ਦੇ ਦਿਆਲ ਸਿੰਘ ਦਾ ਕਹਿਣਾ ਹੈ, "ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਅਸੀਂ ਇਨ੍ਹਾਂ ਕਾਨੂੰਨਾਂ ਖਿਲਾਫ਼ ਆਪਣੀ ਲੜਾਈ ਨਹੀਂ ਛੱਡਾਂਗੇ।"

08:12 December 18

ਖੇਤੀ ਅੰਦੋਲਨ ਦੇ ਵਿੱਚਕਾਰ ਖੇਤੀਬਾੜੀ ਮੰਤਰੀ ਦਾ ਪੱਤਰ, ਪੀਐੱਮ ਬੋਲੇ: ਜ਼ਰੂਰ ਪੜ੍ਹੋ ਸਾਰੇ ਜਾਣੇ

  • कृषि मंत्री @nstomar जी ने किसान भाई-बहनों को पत्र लिखकर अपनी भावनाएं प्रकट की हैं, एक विनम्र संवाद करने का प्रयास किया है। सभी अन्नदाताओं से मेरा आग्रह है कि वे इसे जरूर पढ़ें। देशवासियों से भी आग्रह है कि वे इसे ज्यादा से ज्यादा लोगों तक पहुंचाएं। https://t.co/9B4d5pyUF1

    — Narendra Modi (@narendramodi) December 17, 2020 " class="align-text-top noRightClick twitterSection" data=" ">

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਵਿਚਕਾਰ ਕਿਸਾਨਾਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਚਿੱਟੀ ਵਿੱਚ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਲਾਭਾਂ ਬਾਰੇ ਦੱਸਿਆ ਹੈ। ਇਹਦੇ ਨਾਲ ਹੀ ਉਨ੍ਹਾਂ ਅੰਦੋਲਨ ਕਿਸਾਨਾਂ ਵਿਚ ਕੁਝ ਲੋਕਾਂ ਵੱਲੋਂ ਭੰਬਲਭੂਸਾ ਫੈਲਾਉਣ ਦੀ ਗੱਲ ਵੀ ਆਖੀ ਹੈ। ਖੇਤੀਬਾੜੀ ਮੰਤਰੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਹ ਖ਼ੁਦ ਇੱਕ ਕਿਸਾਨ ਹੈ ਅਤੇ ਖੇਤੀ ਦੀਆਂ ਚੁਣੌਤੀਆਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਪਿਛਲੇ ਛੇ ਸਾਲਾਂ ਤੋਂ ਕਿਸਾਨਾਂ ਦੇ ਸਸ਼ਕਤੀਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਘੱਟੋ ਘੱਟ ਸਮਰਥਨ ਮੁੱਲ ਦੇ ਬਾਰੇ ਲਿਖਿਆ ਕਿ ਐਮਐਸਪੀ ਜਾਰੀ ਹੈ ਅਤੇ ਅੱਗੇ ਵੀ ਕਿਸਾਨ ਨੂੰ ਮਿਲੇਗੀ।

07:10 December 18

ਕਿਸਾਨ ਅੰਦੋਲਨ ਦਾ 23ਵਾਂ ਦਿਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਅੱਜ 23ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਵੱਲੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾ 'ਤੇ ਧਰਨਾ ਦਿੱਤਾ ਜਾ ਰਿਹਾ ਹੈ।  

ਕਾਨੂੰਨ ਰੱਦ ਕਰਵਾਉਣ 'ਤੇ ਅੜੇ ਕਿਸਾਨ  

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਪਣੀ ਮੰਗਾਂ 'ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਕਿਸਾਨਾਂ ਦੀ ਸਾਰੀ ਕਮਾਈ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਵਿੱਚ ਜਾਵੇਗੀ।  

ਸਰਕਾਰ ਦਾ ਬੇਰੁੱਖੀ ਰਵੱਈਆਂ  

ਲੋਕਤੰਤਰੀ ਦੇਸ਼ ਵਿੱਚ ਬੜੇ ਹੀ ਦੁੱਖ ਦੀ ਗੱਲ ਹੈ ਜਿਥੇ ਲੋਕਾਂ ਦੀ ਰਾਏ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਦੇਸ਼ ਦੀ ਜਨਤਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਇਨ੍ਹਾਂ ਮੰਤਰੀਆਂ ਨੂੰ ਤਖ਼ਤ ਤੇ ਤਾਜ ਪਹਿਣਾਏ। ਅੱਜ ਉਹ ਹੀ ਲੋਕਾਂ ਨੂੰ ਨਜ਼ਰਅੰਦਾਜ ਕਰ ਰਹੇ ਹਨ। ਲੱਖਾਂ ਦੀ ਤਦਾਦ ਵਿੱਚ ਅੰਨਦਾਤਾ ਅੱਜ ਸੜਕਾਂ 'ਤੇ ਰੁਲ ਰਿਹਾ ਹੈ। ਉੱਥੇ ਹੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ ਮੋਦੀ ਸਰਕਾਰ ਆਪਣੇ ਬੇਰੁੱਖੀ ਰਵੱਈਏ 'ਤੇ ਅੜੀ ਹੋਈ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਮੀਟਿੰਗਾ ਹੋਈਆਂ ਪਰ ਹਰ ਮੀਟਿੰਗ ਬੇਸਿੱਟਾ ਰਹੀ।  

Last Updated : Dec 18, 2020, 10:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.