ETV Bharat / bharat

Kisan Mahapanchayat: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਐਲਾਨ

author img

By

Published : Jul 17, 2021, 2:54 PM IST

Kisan Mahapanchayat: ਕਿਸਾਨ ਮਹਾਪੰਚਾਇਤ ’ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ
Kisan Mahapanchayat: ਕਿਸਾਨ ਮਹਾਪੰਚਾਇਤ ’ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ

ਸਿਰਸਾ ਚ ਕਿਸਾਨਾਂ ਦੀ ਮਹਾਂਪੰਚਾਇਤ (Kisan Mahapanchayat Sirsa) ਜਾਰੀ ਹੈ। ਇਸ ਮਹਾਂਪੰਚਾਇਤ ਚ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait Farmers leader) ਵੀ ਸ਼ਾਮਲ ਹੋਏ ਹਨ।

ਸਿਰਸਾ: ਹਰਿਆਣਾ ’ਚ ਕਿਸਾਨਾਂ ਤੇ ਦਰਜ ਦੇਸ਼ਧ੍ਰੋਹ ਦਾ ਮਾਮਲਾ (Sirsa Farmers Sedition Case) ਲਗਾਤਾਰ ਭਖਦਾ ਜਾ ਰਿਹਾ ਹੈ। ਦੇਸ਼ਧ੍ਰੋਹ ਦੇ ਮਾਮਲੇ ਦੇ ਵਿਰੋਧ ਚ ਅੱਜ ਕਿਸਾਨ ਮਹਾਂਪੰਚਾਇਤ ਕਰ ਰਹੇ ਹਨ। ਇਸ ਤੋਂ ਬਾਅਦ ਕਿਸਾਨ ਨੇ ਐਸਪੀ ਦੇ ਦਫਤਰ ਦਾ ਘੇਰਾਓ ਕਰਨਗੇ। ਅਜਿਹੇ ਚ ਪੁਲਿਸ ਪ੍ਰਸ਼ਾਸਨ ਨੇ ਵੀ ਕਮਰ ਕਸ ਲਈ ਹੈ ਅਤੇ ਕਿਸਾਨਾਂ ਨੂੰ ਰੋਕਣ ਦੇ ਲਈ ਕਈ ਰਸਤਿਆਂ ਚ ਕੰਧ ਖੜੀ ਕੀਤੀ ਗਈ ਹੈ। ਪੁਲਿਸ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਥ੍ਰੀ ਲੇਅਰ ਬੈਰੀਕੇਡਿੰਗਸ ਕੀਤੀ ਹੈ।

ਕਿਸਾਨਾਂ ਦੇ ਇਸ ਪ੍ਰਦਰਸ਼ਨ ਚ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait Farmers leader) ਅਤੇ ਕਈ ਵੱਡੇ ਨੇਤਾ ਸ਼ਾਮਲ ਹੋਏ। ਸ਼ਹੀਦ ਭਗਤ ਸਿੰਘ ਸਟੇਡੀਅਮ (Shaheed Bhagat Singh Stadium) ਚ ਮਹਾਂ ਪੰਚਾਇਤ ਹੋ ਰਹੀ ਹੈ। ਜਿਸ ਚ ਕਿਸਾਨ ਆਪਣੇ ਵਿਚਾਰ ਰੱਖੇ। ਉਸ ਤੋਂ ਬਾਅਦ ਐਸਪੀ ਦਫਤਰ ਦਾ ਘੇਰਾਓ ਹੋਵੇਗਾ। ਕਿਸਾਨ ਨੇਤਾ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸ਼ਾਂਤੀਪੁਰਣ ਤਰੀਕੇ ਤੋਂ ਹੋਵੇਗਾ।

ਕਿਸਾਨਾਂ ਦੇ ਇਸ ਪ੍ਰਦਰਸ਼ਨ ਚ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait Farmers leader) ਅਤੇ ਕਈ ਵੱਡੇ ਨੇਤਾ ਸ਼ਾਮਲ ਹੋਏ। ਸ਼ਹੀਦ ਭਗਤ ਸਿੰਘ ਸਟੇਡੀਅਮ (Shaheed Bhagat Singh Stadium) ਚ ਮਹਾਂ ਪੰਚਾਇਤ ਹੋ ਰਹੀ ਹੈ। ਜਿਸ ਚ ਕਿਸਾਨ ਆਪਣੇ ਵਿਚਾਰ ਰੱਖੇ। ਉਸ ਤੋਂ ਬਾਅਦ ਐਸਪੀ ਦਫਤਰ ਦਾ ਘੇਰਾਓ ਹੋਵੇਗਾ। ਕਿਸਾਨ ਨੇਤਾ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸ਼ਾਂਤੀਪੁਰਣ ਤਰੀਕੇ ਤੋਂ ਹੋਵੇਗਾ।

Kisan Mahapanchayat: ਕਿਸਾਨ ਮਹਾਪੰਚਾਇਤ ’ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ

ਦਰਅਸਲ, 11 ਜੁਲਾਈ ਨੂੰ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ (Deputy Speaker Ranbir Gangwa Car Attack) ਦੀ ਗੱਡੀ ’ਤੇ ਹਮਲਾ ਕੀਤਾ ਗਿਆ ਸੀ। ਡਿਪਟੀ ਸਪੀਕਰ ਦੀ ਗੱਡੀ ’ਤੇ ਉਸ ਸਮੇਂ ਹਮਲਾ ਹੋਇਆ ਸੀ, ਜਦੋਂ ਉਹ ਹਰਿਆਣਾ ਦੇ ਸਿਰਸਾ ਜਿਲ੍ਹੇ ਚ ਚੌਧਰੀ ਦੇਵੀਲਾਲ ਯੂਨੀਵਰਸਿਟੀ (Chaudhary Devi Lal University) ’ਚ ਆਯੋਜਿਤ ਇੱਕ ਪ੍ਰੋਗਰਾਮ ’ਚ ਹਿੱਸਾ ਲੈ ਕੇ ਵਾਪਸ ਰਿਹਾ ਸੀ।

ਇਲਜ਼ਾਮ ਹੈ ਕਿ ਪ੍ਰੋਗਰਾਮ ਤੋਂ ਬਾਅਦ ਜਦੋ ਡਿਪਟੀ ਸਪੀਕਰ ਅਤੇ ਹੋਰ ਬੀਜੇਪੀ ਆਗੂ ਵਾਪਸ ਆ ਰਿਹਾ ਸੀ ਤਾਂ ਕਿਸਾਨਾਂ ਨੇ ਉਨ੍ਹਾਂ ਦੇ ਕਾਫਿਲਾ ਰੋਕ ਦਿੱਤਾ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਲਜ਼ਾਮ ਇਹ ਹੈ ਕਿ ਕਿਸਾਨਾਂ ਨੇ ਇਸ ਦੌਰਾਨ ਡਿਪਟੀ ਸਪੀਕਰ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤਾ ਅਤੇ ਪੁਲਿਸ ਤੇ ਵੀ ਪਥਰਾਅ ਕੀਤਾ।ਕਿਸੇ ਤਰ੍ਹਾਂ ਪੁਲਿਸ ਨੇ ਡਿਪਟੀ ਸਪੀਕਰ ਦੇ ਕਾਫਿਲੇ ਨੂੰ ਵਿਰੋਧ ਦੇ ਵਿਚਾਲੇ ਇੱਥੇ ਨਿਕਲਿਆ ਸੀ। ਇਸ ਮਾਮਲੇ ਚ ਸਿਰਸਾ ਪੁਲਿਸ ਵੱਲੋਂ ਦੋ ਨਾਮਜਦ ਅਤੇ ਕਰੀਬ 10 ਕਿਸਾਨਾਂ ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ਹਰਿਆਣਾ ‘ਚ ਕਿਸਾਨਾਂ ਦੀ ਮਹਾਂਪੰਚਾਇਤ ਨੂੂੰ ਲੈਕੇ ਮਾਹੌਲ ਤਣਾਅਪੂਰਨ, ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ETV Bharat Logo

Copyright © 2024 Ushodaya Enterprises Pvt. Ltd., All Rights Reserved.