ETV Bharat / bharat

ਨੇਪਾਲ ਤੋਂ ਜਾਅਲੀ ਨੋਟ ਲਿਆਕੇ ਦਿੱਲੀ ’ਚ ਸਪਲਾਈ ਕਰਨ ਵਾਲਾ ਗ੍ਰਿਫਤਾਰ

author img

By

Published : Jan 10, 2022, 2:28 PM IST

ਦਿੱਲੀ ਦੇ ਸਪੈਸ਼ਲ ਸੈੱਲ ਨੇ ਜਾਅਲੀ ਕਰੰਸੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਰਸੂਲ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਕਰੀਬ 3 ਲੱਖ ਰੁਪਏ ਦੇ ਨਕਲੀ (fake currency recovered in delhi ) ਨੋਟ ਬਰਾਮਦ ਕੀਤੇ ਹਨ।

ਜਾਅਲੀ ਕਰੰਸੀ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ
ਜਾਅਲੀ ਕਰੰਸੀ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ: ਜਾਅਲੀ ਕਰੰਸੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬਿਹਾਰ ਦੇ ਪੂਰਬੀ ਚੰਪਾਰਨ ਦੇ ਮੋਤੀਹਾਰੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਪਛਾਣ ਰਸੂਲ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ 2 ਲੱਖ 98 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਜੋ ਕਿ 500-500 ਦੇ ਹਨ।

ਜ਼ਬਤ ਕਰੰਸੀ
ਜ਼ਬਤ ਕਰੰਸੀ

ਪੁਲਿਸ ਦੀ ਟੀਮ ਨੂੰ ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਇਹ ਨਕਲੀ ਨੋਟਾਂ ਦੀ ਖੇਪ ਲੈ ਕੇ ਦੱਖਣੀ ਦਿੱਲੀ ਦੇ ਸਰਾਏ ਕਾਲੇ ਖਾਨ ਬੱਸ ਟਰਮੀਨਲ ਨੇੜੇ ਆਉਣ ਵਾਲਾ ਹੈ ਅਤੇ ਇਸੇ ਸੂਚਨਾ 'ਤੇ ਪੁਲਿਸ ਟੀਮ ਨੇ ਜਾਲ ਵਿਛਾ ਕੇ ਇਸ ਨੂੰ ਕਾਬੂ ਕੀਤਾ। ਜਿਸ ਬੈਗ 'ਚੋਂ ਬਰਾਮਦ ਹੋਇਆ ਉਸ 'ਚੋਂ ਜਾਅਲੀ ਕਰੰਸੀ ਬਰਾਮਦ ਹੋਈ, ਉਸ 'ਚ ਰੱਖੇ ਨੋਟ 500-500 ਦੇ ਸਨ।

ਰਸੂਲ ਨੇ ਪੁਲਿਸ ਨੂੰ ਦੱਸਿਆ ਕਿ ਬਰਾਮਦ ਕੀਤੀ ਜਾਅਲੀ ਕਰੰਸੀ ਉਹ ਨੇਪਾਲ ਦੇ ਇਕ ਨਾਗਰਿਕ ਤੋਂ ਲੈ ਕੇ ਆਇਆ ਸੀ। ਅੱਗੇ ਇਸ ਦਾ ਨਿਪਟਾਰਾ ਦਿੱਲੀ ਵਿੱਚ ਕੀਤਾ ਜਾਣਾ ਸੀ। ਇਸ ਸਬੰਧ ਚ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪੁਲਿਸ ਨੂੰ ਇਸ ਦੇ ਪੁਰਾਣੇ ਰਿਕਾਰਡ ਬਾਰੇ ਵੀ ਅਹਿਮ ਜਾਣਕਾਰੀ ਮਿਲ ਸਕੇ|

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਟੀਮ ਨੂੰ ਪਤਾ ਲੱਗਾ ਹੈ ਕਿ ਇਹ ਨੇਪਾਲ ਤੋਂ ਜਾਅਲੀ ਕਰੰਸੀ ਦੀਆਂ ਖੇਪਾਂ ਲਿਆ ਕੇ ਦਿੱਲੀ, ਬਿਹਾਰ ਅਤੇ ਬੰਗਾਲ ਭੇਜਣ ਦੀ ਕੋਸ਼ਿਸ਼ ਕਰਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਵੀ ਦੋ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਪਿਛਲੀ ਗ੍ਰਿਫ਼ਤਾਰੀ ਦੌਰਾਨ ਉਸ ਕੋਲੋਂ 18 ਲੱਖ 50 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਹੋਈ ਸੀ।

ਡੀਸੀਪੀ ਨੇ ਦੱਸਿਆ ਕਿ ਰਸੂਲ ਨੂੰ 2008 ਵਿੱਚ ਬਿਹਾਰ ਦੀ ਜੀਆਰਪੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਸ ਕੋਲੋਂ 2.5 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਸੀ। ਇਸ ਤੋਂ ਬਾਅਦ 2011 ਵਿੱਚ ਉਸ ਨੂੰ ਕੋਲਕਾਤਾ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਮੁਸਤਾਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕੋਲੋਂ 16 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਸੀ। ਬਿਹਾਰ ਅਤੇ ਬੰਗਾਲ ਤੋਂ ਬਾਅਦ ਹੁਣ ਉਹ ਦਿੱਲੀ ਵਿੱਚ ਵੀ ਜਾਅਲੀ ਕਰੰਸੀ ਲਿਆਉਣ ਲੱਗਾ ਹੈ। ਸੂਚਨਾ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ 7 ਜਨਵਰੀ ਨੂੰ ਸਰਾਏ ਕਾਲੇ ਖਾਂ ਤੋਂ ਗ੍ਰਿਫਤਾਰ ਕੀਤਾ ਸੀ।

ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਜਾਅਲੀ ਕਰੰਸੀ ਦੇ ਕਾਰੋਬਾਰ ਦਾ ਮਾਸਟਰਮਾਈਂਡ ਹੈ। ਇਹ ਕਦੇ ਇਕੱਲਾ ਜਾਂ ਕਦੇ ਕਿਸੇ ਨੂੰ ਨਾਲ ਲੈ ਕੇ ਜਾਅਲੀ ਕਰੰਸੀ ਦਾ ਕਾਰੋਬਾਰ ਕਰਦਾ ਸੀ। ਰਸੂਲ ਬਿਹਾਰ ਅਤੇ ਨੇਪਾਲ ਸਰਹੱਦ 'ਤੇ ਪੂਰਬੀ ਚੰਪਾਰਨ 'ਚ ਸਥਿਤ ਮੋਤੀਹਾਰੀ ਦਾ ਰਹਿਣ ਵਾਲਾ ਹੈ। ਇਸੇ ਲਈ ਇਸ ਕੋਲ ਸਰਹੱਦ ਪਾਰ ਕਰਨ ਦੇ ਸਾਰੇ ਰਸਤਿਆਂ ਦੀ ਜਾਣਕਾਰੀ ਹੈ।

ਇਹ ਵੀ ਪੜੋ: ਸੈਕਸ ਲਈ ਬਦਲੇ ਜਾਂਦੇ ਸੀ ਪਾਰਟਨਰ, ਹੋਈਆਂ ਸਨਸਨੀਖੇਜ਼ ਖੁਲਾਸਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.