ETV Bharat / bharat

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਭਾਰਤ ਦੇ ਨਾਗਰਿਕ ਜਲਦੀ ਤੋਂ ਜਲਦੀ ਛੱਡ ਦੇਣ ਯੂਕ੍ਰੇਨ

author img

By

Published : Oct 20, 2022, 7:30 AM IST

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ
ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਯੂਕ੍ਰੇਨ ਦੇ ਚਾਰ ਖੇਤਰਾਂ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਇਹ ਇਲਾਕੇ ਲੁਹਾਨਸਕ, ਡੋਨੇਟਸਕ, ਜ਼ਪੋਰੀਝਜ਼ਿਆ ਅਤੇ ਖੇਰਸਨ ਹਨ, ਜਿਨ੍ਹਾਂ 'ਤੇ ਰੂਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।

ਕੀਵ: ਯੂਕ੍ਰੇਨ (Ukraine) ਵਿੱਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਰੂਸ (Russia) ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਥੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ (embassy of india) ਨੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਬੁੱਧਵਾਰ (19 ਅਕਤੂਬਰ) ਨੂੰ ਭਾਰਤੀ ਦੂਤਾਵਾਸ ਨੇ ਇੱਕ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਭਾਰਤ ਦੇ ਨਾਗਰਿਕਾਂ ਨੂੰ ਯੂਕ੍ਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਤਾਵਾਸ ਨੇ ਯੂਕ੍ਰੇਨ ਵਿੱਚ ਮੌਜੂਦ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕ੍ਰੇਨ ਛੱਡਣ ਦੀ ਸਲਾਹ ਦਿੱਤੀ ਹੈ।

ਬੁੱਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਯੂਕ੍ਰੇਨ ਦੇ ਚਾਰ ਖੇਤਰਾਂ ਵਿੱਚ ਮਾਰਸ਼ਲ ਲਾਅ ਦਾ ਐਲਾਨ ਕੀਤਾ। ਇਹ ਖੇਤਰ ਹਨ ਲੁਹਾਨਸਕ, ਡੋਨੇਟਸਕ, ਜ਼ਪੋਰੀਝਜ਼ਿਆ ਅਤੇ ਖੇਰਸਨ, ਜਿਨ੍ਹਾਂ 'ਤੇ ਰੂਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਮਾਰਸ਼ਲ ਲਾਅ ਦੀ ਘੋਸ਼ਣਾ ਤੋਂ ਬਾਅਦ, ਰੂਸ ਦੇ ਸਾਰੇ ਖੇਤਰਾਂ ਦੇ ਮੁਖੀਆਂ ਨੂੰ ਵਾਧੂ ਐਮਰਜੈਂਸੀ ਸ਼ਕਤੀਆਂ ਮਿਲ ਗਈਆਂ ਹਨ।

ਵਲਾਦੀਮੀਰ ਪੁਤਿਨ ਨੇ ਕੀ ਕਿਹਾ?: ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਕਿਹਾ ਕਿ ਮੈਂ ਰੂਸੀ ਸੰਘ ਦੇ ਇਨ੍ਹਾਂ ਚਾਰ ਵਿਸ਼ਿਆਂ 'ਚ ਮਾਰਸ਼ਲ ਲਾਅ ਲਾਗੂ ਕਰਨ ਲਈ ਇਕ ਫਰਮਾਨ 'ਤੇ ਦਸਤਖਤ ਕੀਤੇ ਹਨ। ਜਿਸ ਤੋਂ ਬਾਅਦ ਕ੍ਰੇਮਲਿਨ ਨੇ ਇੱਕ ਫ਼ਰਮਾਨ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਦੀ ਸ਼ੁਰੂਆਤ ਤੋਂ ਖੇਤਰਾਂ ਵਿੱਚ ਮਾਰਸ਼ਲ ਲਾਅ ਲਾਗੂ ਕੀਤਾ ਜਾਵੇਗਾ।

ਯੂਕ੍ਰੇਨ 'ਤੇ ਹਮਲੇ ਵਧੇ: ਹਾਲ ਹੀ 'ਚ ਰੂਸ ਵੱਲੋਂ ਵੀ ਯੂਕ੍ਰੇਨ 'ਤੇ ਹਮਲੇ ਤੇਜ਼ ਕੀਤੇ ਗਏ ਹਨ। ਸੋਮਵਾਰ (17 ਅਕਤੂਬਰ) ਨੂੰ ਹੀ ਯੂਕ੍ਰੇਨ ਦੇ ਕਈ ਸ਼ਹਿਰਾਂ 'ਤੇ ਡਰੋਨ ਹਮਲੇ (Drone Attack) ਕੀਤੇ ਗਏ। ਯੂਕ੍ਰੇਨ ਦੀ ਤਰਫੋਂ ਕਿਹਾ ਗਿਆ ਸੀ ਕਿ ਡਰੋਨ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਯੂਕ੍ਰੇਨ 'ਚ ਰੂਸ ਤੋਂ ਕਰੀਬ 84 ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਇਸ ਹਮਲੇ 'ਚ 19 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਹਰੀਸ਼ ਕੁਮਾਰ ਆਪਣੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਕਰਨਾ ਚਾਹੁੰਦਾ ਹੈ ਅਨੌਖਾ ਉਪਰਾਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.