ETV Bharat / bharat

ਰਾਤ ਨੂੰ ਹਨੇਰੇ ਵਿੱਚ ਡੁੱਬਿਆ ਰਹਿੰਦਾ ਹੈ ਪਿੰਡ ਧਾਰੜ, ਬੱਤੀ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

author img

By

Published : Dec 29, 2022, 10:47 PM IST

Disturbed by the lack of electricity in Amritsar the villagers staged a protest against the government
Disturbed by the lack of electricity in Amritsar the villagers staged a protest against the government

ਅੰਮ੍ਰਿਤਰ ਦੇ ਜੰਡਿਆਲਾ ਗੁਰੂ ਨਜਦੀਕ ਪਿੰਡ ਧਾਰੜ ਵਾਸੀਆਂ ਦਾ ਕਹਿਣਾ ਹੈ ਕਿ ਉਹਨਾ ਦੇ ਪਿੰਡ ਦੀ ਲਾਇਟ ਸਾਰੀ ਸਾਰੀ ਰਾਤ ਬੰਦ ਰਹਿੰਦੀ ਅਤੇ ਦੁਪਿਹਰ ਨੂੰ ਆਉਂਦੀ ਹੈ ਤੇ ਰਾਤ ਹੁੰਦਿਆਂ ਹੀ ਫੇਰ ਬੰਦ ਕਰ ਦਿੱਤੀ ਜਾਂਦੀ ਹੈ। ਜਿਸ ਨੂੰ ਲੈ ਕੇ ਉੱਥੋਂ ਦੇ ਲੋਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ (villagers staged a protest against the government) ਕੀਤਾ ਹੈ।

Disturbed by the lack of electricity in Amritsar the villagers staged a protest against the government

ਅੰਮ੍ਰਿਤਸਰ: ਜੰਡਿਆਲਾ ਗੁਰੂ ਨਜਦੀਕ ਪਿੰਡ ਧਾਰੜ ਵਾਸੀਆਂ ਦਾ ਕਹਿਣਾ ਹੈ ਕਿ ਉਹਨਾ ਦੇ ਪਿੰਡ ਦੀ ਲਾਇਟ ਸਾਰੀ ਸਾਰੀ ਰਾਤ ਬੰਦ ਰਹਿੰਦੀ ਅਤੇ ਦੁਪਿਹਰ ਨੂੰ ਆਉਂਦੀ ਹੈ ਤੇ ਰਾਤ ਹੁੰਦਿਆਂ ਹੀ ਫੇਰ ਬੰਦ ਕਰ ਦਿੱਤੀ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾ ਲਾਗੇ ਹੋਰਨਾ ਪਿੰਡਾਂ ਵਿੱਚ ਬੱਤੀ ਪੂਰੀ ਤਰਾਂ ਆ ਰਹੀ ਹੈ ਪਰ ਉਹਨਾ ਦੇ ਪਿੰਡ ਨਾਲ ਹੀ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ। ਪਿੰਡ ਦੇ ਕੁਝ ਗਰੀਬ ਘਰਾਂ ਦੇ ਮਰਦਾਂ ਅਤੇ ਔਰਤਾਂ ਨੇ ਦੱਸਿਆ ਉਹਨਾ ਨੇ ਸਵੇਰੇ ਆਪਣੇ ਕੰਮ ਧੰਦਿਆਂ ਤੇ ਜਾਣਾ ਹੁੰਦਾ ਹੈ ਆਪਣੇ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਭੇਜਣਾ ਹੁੰਦਾ ਹੈ ਪਰ ਸਵੇਰੇ ਸਵੇਰੇ ਬੱਤੀ ਬੰਦ ਹੋਣ ਕਾਰਨ ਉਹਨਾ ਰੋਟੀ ਬਨਾਉਣ ਅਤੇ ਘਰ ਦੀਆਂ ਚੀਜਾਂ ਲੱਭਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿੰਡ ਵਾਸੀਆਂ ਦੀ ਸਰਕਾਰ ਕੋਲ ਮੰਗ ਹੈ ਕਿ ਉਹਨਾ 24 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ।


'ਪ੍ਰਸ਼ਾਸ਼ਨਿਕ ਜਾਂ ਫਿਰ ਰਾਜੀਨਤਿਕ ਲੀਡਰ ਨਹੀਂ ਲੈ ਰਹੇ ਸਾਰ': ਜਸਬੀਰ ਕੌਰ ਅਤੇ ਹੋਰਨਾਂ ਪਿੰਡ ਵਾਸੀ ਔਰਤਾਂ ਨੇ ਦੱਸਿਆ ਕਿ ਪਿੰਡ ਵਿੱਚ ਲਾਈਟ ਦਾ ਬੁਰਾ ਹਾਲ ਹੈ। ਜਿਸ ਦਾ ਕਾਰਣ ਹੈ ਕਿ ਕਈ ਦਿਨ੍ਹਾਂ ਤੋਂ ਰੋਜਾਨਾ ਰਾਤ 10 ਵਜੇ ਲਾਈਟ ਚਲੀ ਜਾਂਦੀ ਹੈ ਅਤੇ ਅਗਲੇ ਦਿਨ 12 ਵਜੇ ਲਾਈਟ ਆਉਂਦੀ ਹੈ। ਜਿਸ ਕਾਰਣ ਜਿੱਥੇ ਰਾਤ ਨੂੰ ਰੋਟੀ ਪਕਾਉਣ ਤੋਂ ਇਲਾਵਾ ਹੋਰਨਾਂ ਕੰਮਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਇਸ ਦੌਰਾਨ ਰਾਤ ਨੂੰ ਹਨੇਰਾ ਹੋਣ ਕਾਰਣ ਬਜੁਰਗ ਵਿਅਕਤੀਆਂ ਨੂੰ ਚੱਲਣ ਫਿਰਨ ਵਿੱਚ ਦਿੱਕਤ ਆਉਂਦੀ ਹੈ।ਉਨ੍ਹਾਂ ਦੱਸਿਆ ਕਿ ਸਾਰੀ ਰਾਤ ਪਿੰਡ ਹਨੇਰੇ ਵਿੱਚ ਡੁੱਬਾ ਰਹਿੰਦਾ ਹੈ ਪਰ ਕੋਈ ਵੀ ਪ੍ਰਸ਼ਾਸ਼ਨਿਕ ਜਾਂ ਫਿਰ ਰਾਜੀਨਤਿਕ ਲੀਡਰ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ ਹੈ। ਇਸ ਨੂੰ ਲੈ ਕੇ ਕਾਫੀ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਸਵੇਰੇ ਨੂੰ ਕੰਮਕਾਜ ਤੇ ਜਾਣ ਤੋਂ ਇਲਾਵਾ ਹੋਰਨਾਂ ਘਰੇਲੂ ਕੰਮਾਂ ਨੂ ਕਰਨ ਵਾਲੇ ਲੋਕਾਂ ਲਈ ਇਹ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ।


'ਭਾਰੀ ਧੁੰਦ ਦੌਰਾਨ ਪਿੰਡ ਹਨੇਰੇ ਵਿੱਚ ਡੁੱਬਾ ਰਹਿੰਦਾ ਹੈ ਪਿੰਡ': ਸਤਨਾਮ ਸਿੰਘ ਸਣੇ ਹੋਰਨਾਂ ਪਿੰਡ ਵਾਸੀ ਵਿਅਕਤੀਆਂ ਨੇ ਦੱਸਿਆ ਕਿ ਨਜਦੀਕੀ ਪਿੰਡਾਂ ਵਿੱਚ ਲਾਈਟ ਨੂੰ ਲੈ ਕੇ ਅਜਿਹੀ ਕੋਈ ਦਿੱਕਤ ਨਹੀਂ ਹੈ ਪਰ ਪਿੰਡ ਧਾਰੜ ਵਿੱਚ ਲੰਬੇ ਸਮੇਂ ਤੋਂ ਰਾਤ ਨੂੰ ਕਰੀਬ 10 ਵਜੇ ਲਾਈਟ ਦਾ ਕੱਟ ਲੱਗ ਜਾਂਦਾ ਹੈ। ਜਿਸ ਤੋਂ ਬਾਅਦ ਅਗਲੇ ਦਿਨ ਕਰੀਬ 12 ਵਜੇ ਲਾਈਟ ਆਉਂਦੀ ਹੈ। ਜਿਸ ਕਾਰਣ ਜਿੱਥੇ ਇਸ ਭਾਰੀ ਧੁੰਦ ਦੌਰਾਨ ਪਿੰਡ ਹਨੇਰੇ ਵਿੱਚ ਡੁੱਬਾ ਰਹਿੰਦਾ ਹੈ ਉਥੇ ਹੀ ਕਾਰੋਬਾਰ ਦੌਰਾਨ ਦੁਕਾਨਾਂ ਤੇ ਕੰਮਕਾਜ ਦੀ ਦਿੱਕਤ ਤੋਂ ਇਲਾਵਾ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਲਾਈਟ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਉਹ ਆਪਣਾ ਜੀਵਨ ਸਹੀ ਤਰੀਕੇ ਨਾਲ ਬਸਰ ਕਰ ਸਕਣ।



ਇਸ ਮੌਕੇ ਐਸ ਡੀ ਓ ਸੁਖਜੀਤ ਸਿੰਘ ਨੇ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਪਿੰਨ ਇਨਸੂਲੇਟਰ ਹੈ ਜੋ ਸਰਦੀਆਂ ਕਾਰਨ ਰਾਤ ਸਮੇਂ ਮੋਇਸਚਰ ਆ ਜਾਣ ਕਾਰਨ ਬੰਦ ਹੋ ਜਾਂਦਾ ਸੀ ਅਤੇ ਜਦ ਧੁੱਪ ਨਿਕਲਦੀ ਤਾਂ ਚਾਲੂ ਹੋ ਜਾਂਦਾ ਸੀ।ਜਿਸ ਦਾ ਨੁਕਸ ਠੀਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਸਟੇਸ਼ਨ ਅਤੇ ਖ਼ਾਸ ਸਥਾਨ ਹਨ ਨਿਸ਼ਾਨੇ 'ਤੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.