ETV Bharat / state

ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਸਟੇਸ਼ਨ ਅਤੇ ਖ਼ਾਸ ਸਥਾਨ ਹਨ ਨਿਸ਼ਾਨੇ 'ਤੇ !

author img

By

Published : Dec 29, 2022, 1:08 PM IST

Updated : Dec 29, 2022, 4:14 PM IST

terror attack alert in punjab
ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ , ਪੁਲਿਸ ਸਟੇਸ਼ਨ ਅਤੇ ਖ਼ਾਸ ਸਥਾਨ ਹਨ ਨਿਸ਼ਾਨੇ 'ਤੇ !

ਪੰਜਾਬ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਖੁਫੀਆ (terror attack alert in punjab) ਏਜੰਸੀਆਂ ਨੇ ਇਕ ਵਾਰ ਫਿਰ ਵੱਡਾ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਮੁਤਾਬਿਕ ਸਰਹੱਦ ਪਾਰ ਬੈਠੇ ਦੁਸ਼ਮਣ ਪੰਜਾਬ ਨੂੰ ਦਹਿਲਾਉਣ ਲਈ ਸੂਬੇ ਦੇ ਥਾਣਿਆਂ ਉੱਤੇ ਪਹਿਲਾਂ ਵਾਂਗ ਆਰਪੀਜੀ ਅਟੈਕ ਕਰ ਸਕਦੇ ਹਨ। ਦੂਜੇ ਪਾਸੇ ਅਲਰਟ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਜੀ ਅਤੇ ਪੰਜਾਬ ਪੱਧਰ ਉੱਤੇ ਅਟੈਕ ਸਬੰਧੀ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।

ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ , ਪੁਲਿਸ ਸਟੇਸ਼ਨ ਅਤੇ ਖ਼ਾਸ ਸਥਾਨ ਹਨ ਨਿਸ਼ਾਨੇ 'ਤੇ !

ਚੰਡੀਗੜ੍ਹ: ਪੰਜਾਬ ਦੀ ਡਗਮਗਾ ਰਹੀ ਕਾਨੂੰਨ ਵਿਵਸਥਾ ਵਿਚਾਲੇ ਖੁਫੀਆ ਏਜੰਸੀਆਂ ਨੇ ਇਕ ਵਾਰ ਫਿਰ ਵੱਡਾ ਅਲਰਟ ਜਾਰੀ ਕੀਤਾ ਹੈ। ਅਲਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸਮੂਹ ਪੰਜਾਬ ਵਿੱਚ ਮੌਜੂਦ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਪੰਜਾਬ ਦੇ ਪੁਲਿਸ ਸਟੇਸ਼ਨ (terror attack alert in punjab) ਨੂੰ ਨਿਸ਼ਾਨਾ ਬਣਾ ਸਕਦੇ ਹਨ। । ਇਸ ਤੋਂ ਇਲਾਵਾ ਮੁਹਾਲੀ ਦੇ ਇੱਕ ਥਾਣੇ ਦੀ ਰੇਕੀ ਕੀਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਵੀ ਪੁਲਿਸ ਨੂੰ ਨਿਸ਼ਾਨਾ ਬਣਾਉਂਦਿਆਂ ਅੱਤਵਾਦੀ ਸਮੂਹਾਂ ਨੇ 2 ਆਰਪੀਜੀ ਅਟੈਕ ਪੰਜਾਬ ਪੁਲਿਸ ਉੱਤੇ ਕੀਤੇ ਹਨ। ਦੂਜੇ ਪਾਸੇ ਅਲਰਟ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਜੀ ਅਤੇ ਪੰਜਾਬ ਪੱਧਰ ਉੱਤੇ ਅਟੈਕ ਸਬੰਧੀ ਧਮਕੀਆਂ ਮਿਲ ਰਹੀਆਂ ਹਨ।


ਆਈਜੀ ਦਾ ਕਬੂਲਨਾਮਾ: ਮਾਮਲੇ ਸਬੰਧੀ ਲੁਧਿਆਣਾ ਰੇਂਜ ਦੇ ਆਈਜੀ ਡਾਕਟਰ ਕੌਸਤੁਭ ਸ਼ਰਮਾ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸਾਨੂੰ ਵਿਅਕਤੀਗਤ ਤੌਰ 'ਤੇ ਅਤੇ ਪੰਜਾਬ ਪੱਧਰ 'ਤੇ ਵੀ ਧਮਕੀਆਂ (terror attack alert in punjab)) ਮਿਲ ਰਹੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਹਰਕਤ ਵਿੱਚ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕੋਈ ਸਮਾਜ ਵਿਰੋਧੀ ਅਨਸਰ ਦੇਖਦੇ ਹੋ ਜਾਂ ਉਸ 'ਤੇ ਕੋਈ ਸ਼ੱਕ ਹੈ ਤਾਂ ਉਸ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜੇਕਰ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਤੋਂ ਅਜਿਹਾ ਕੁਝ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਬੀਤੇ ਦਿਨ ਲੋਡਿਡ ਆਰਪੀਜੀ ਡਿਫਿਊਜ਼: ਦੱਸ ਦਈਏ ਬੀਤੇ ਦਿਨ ਤਰਨਤਾਰ ਦੇ ਮੰਡ ਇਲਾਕੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨ ਦੇਹੀ ਮਗਰੋਂ ਬਰਾਮਦ ਕੀਤੇ ਲੋਡਿਡ ਆਰਪੀਜੀ ਨੂੰ ਡਿਫਿਊਜ਼ (bomb squad diffused the RPG ) ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀ ਤਰਨਤਾਰਨ ਦੇ ਸਰਹਾਲੀ ਥਾਣਾ ਉੱਤੇ ਹੋਏ ਆਰਪੀਜੀ ਲਾਂਚਰ ਦੇ ਹਮਲੇ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਹੁਣ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਅਣਵਰਤਿਆ ਆਰ ਪੀ ਜੀ ਰਾਕੇਟ ਲਾਂਚਰ ਬਰਾਮਦ (Police recovered an unused RPG rocket launcher) ਕੀਤਾ ।



ਪੁਲਿਸ ਉੱਤੇ ਪਹਿਲਾ ਆਰਪੀਜੀ ਹਮਲੇ: ਇਸ ਸਾਲ ਪਹਿਲਾਂ ਮੁਹਾਲੀ ਵਿੱਚ ਪੁਲਿਸ ਦੇ ਇੰਟੈਲੀਜੈਂਸ (Police Intelligence Headquarters in Mohali) ਹੈੱਡਕੁਆਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਅਟੈਕ ਅਟੈਕ 10 ਮਈ, 2022 ਨੂੰ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਆਰਪੀਜੀ ਡਿੱਗਿਆ ਸੀ।ਇਹ ਧਮਾਕਾ ਉਸ ਸਮੇਂ ਸ਼ਾਮ ਕਰੀਬ 7.45 ਵਜੇ ਹੋਇਆ ਸੀ। ਪੁਲਿਸ ਦਾ ਕਹਿਣਾ ਸੀ ਕਿ ਗ੍ਰਨੇਡ ਨਹੀਂ ਫੱਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ ਸੀ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। (terror attack alert in punjab)

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਤਿਆਰੀ, ਸਕੂਲਾਂ ਵਿੱਚ ਪੜਾਇਆ ਜਾਵੇਗਾ ਕਿਸਾਨ ਅੰਦੋਲਨ




ਦੂਜਾ ਅਟੈਕ: ਇਸ ਤੋਂ ਬਾਅਦ ਦੂਜਾ ਅਟੈਕ ਤਰਨਤਾਰਨ ਸਰਹਾਲੀ ਥਾਣਾ ਉੱਤੇ ਕੀਤਾ (The second attack on Sarhali police station) ਗਿਆ। ਇਸ ਅਟੈਕ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਜ਼ਰੂਰ ਖ਼ੜ੍ਹੇ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਹੁਣ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਤੀਜੇ ਅਣ ਵਰਤੇ ਆਰਪੀਜੀ ਨੂੰ ਰਿਕਵਰ ਕਰਨ ਤੋਂ ਬਾਅਦ ਡਿਫਿਊਜ਼ (bomb squad diffused the RPG ) ਕੀਤਾ ਹੈ।

Last Updated :Dec 29, 2022, 4:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.