ETV Bharat / bharat

Dil aur citizenship, dono Hindustani: ਅਦਾਕਾਰ ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਕੈਨੇਡਾ ਦੀ ਨਾਗਰਿਕਤਾ ਛੱਡ ਆਏ ਭਾਰਤ

author img

By

Published : Aug 15, 2023, 3:19 PM IST

Dil aur citizenship, dono Hindustani: Akshay Kumar now an official Indian citizen, shares updated government documents on Independence Day
Dil aur citizenship, dono Hindustani: ਅਦਾਕਾਰ ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ,ਕੈਨੇਡਾ ਦੀ ਨਾਗਰਿਕਤਾ ਛੱਡ ਆਏ ਭਾਰਤ

ਸੁਤੰਤਰਤਾ ਦਿਵਸ ਦੇ ਸ਼ੁਭ ਮੌਕੇ 'ਤੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਹੁਣ ਉਹ ਅਧਿਕਾਰਤ ਤੌਰ 'ਤੇ ਭਾਰਤ ਦੇ ਨਾਗਰਿਕ ਹਨ।ਅਦਾਕਾਰ ਅਕਸ਼ੈ ਕੁਮਾਰ ਜੋ ਕਿ ਪਹਿਲਾਂ ਕੈਨੇਡੀਅਨ ਨਾਗਰਿਕ ਸੀ, ਟਵਿੱਟਰ 'ਤੇ ਇਹ ਖਬਰ ਸਾਂਝੀ ਕੀਤੀ।

ਚੰਡੀਗੜ੍ਹ : ਬਾਲੀਵੁੱਡ ਦੇ ਐਕਸ਼ਨ ਕਿੰਗ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਹੁਣ ਨਾਗਰਿਕਤਾ ਮਿਲ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਮਿਲੀ ਭਾਰਤੀ ਨਾਗਰਿਕਤਾ ਦੀ ਖਬਰ ਉਹਨਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਤਸਵੀਰ ਸਾਂਝੀ ਕਰਕੇ ਦਿੱਤੀ। ਜਾਣਕਾਰੀ 'ਚ ਉਨ੍ਹਾਂ ਲਿਖਿਆ-'ਦਿਲ ਅਤੇ ਨਾਗਰਿਕਤਾ, ਦੋਵੇਂ ਹਿੰਦੁਸਤਾਨੀ ਹਨ। 'ਅਕਸ਼ੈ ਕੁਮਾਰ ਨੇ ਸੁਤੰਤਰਤਾ ਦਿਵਸ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਨਾਗਰਿਕਤਾ ਬਾਰੇ ਇੱਕ ਅਪਡੇਟ ਸਾਂਝਾ ਕਰਨ ਦਾ ਮੌਕਾ ਲਿਆ। ਅਕਸ਼ੈ ਹੁਣ ਕੈਨੇਡਾ ਦੇ ਸਾਬਕਾ ਨਾਗਰਿਕ ਹੋਣ ਦਾ ਐਲਾਨ ਕੀਤਾ ਹੈ। ਦੱਸ ਦੱਈਏ ਕਿ ਪਹਿਲਾਂ ਅਕਸ਼ੈ ਕੈਨੇਡੀਅਨ ਨਾਗਰਿਕ ਸੀ, ਜਿਸ ਲਈ ਉਨਾਂ ਨੂੰ ਕਾਫੀ ਟ੍ਰੋਲ ਕੀਤਾ ਜਾਂਦਾ ਸੀ। ਅਕਸ਼ੈ ਨੇ ਇੱਕ ਅਧਿਕਾਰਤ ਕਾਨੂੰਨੀ ਪੇਪਰ ਟਵਿੱਟਰ ਉੱਤੇ ਸਾਂਝੇ ਕੀਤੇ, ਜਿਸ ਵਿੱਚ ਉਹਨਾਂ ਦਾ ਨਾਮ ਅਕਸ਼ੈ ਹਰਿਓਮ ਭਾਟੀਆ ਦੇ ਨਾਮ 'ਤੇ ਲਿਖਿਆ ਹੋਇਆ ਹੈ।

ਟ੍ਰੋਲ ਕਰਨ ਵਾਲਿਆਂ ਦਾ ਮੂੰਹ ਹੋਵੇਗਾ ਬੰਦ : ਦੱਸਣਯੋਗ ਹੈ ਕਿ ਲਗਾਤਾਰ ਭਾਰਤ ਦੀ ਜਨਤਾ ਵੱਲੋਂ ਟ੍ਰੋਲ ਹੋਣ ਤੋਂ ਬਾਅਦ ਆਖਰਕਾਰ ਅਕਸ਼ੈ ਨੇ ਕੈਨੇਡਾ ਛੱਡ ਭਾਰਤੀ ਨਾਗਰਿਕਤਾ ਆਪਣਾ ਲਈ ਹੈ। ਜਿਸ ਨਾਲ ਹੁਣ ਟਰੋਲ ਕਰਨ ਵਾਲਿਆਂ ਦੇ ਮੂੰਹ ਵੀ ਬੰਦ ਹੋ ਜਾਣਗੇ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ 77ਵਾਂ ਸੁਤੰਤਰਤਾ ਦਿਵਸ ਅਕਸ਼ੈ ਕੁਮਾਰ ਲਈ ਕਾਫੀ ਚੰਗਾ ਹੈ, ਕਿਉਂਕਿ ਉਨ੍ਹਾਂ ਨੂੰ ਅੱਜ ਦੇ ਦਿਨ ਹੀ ਭਾਰਤੀ ਨਾਗਰਿਕਤਾ ਮਿਲੀ ਹੈ। ਇਸੇ ਸਾਲ ਫਰਵਰੀ ਮਹੀਨੇ 'ਚ ਅਕਸ਼ੈ ਕੁਮਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਦੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ। ਉਹ ਜਲਦ ਹੀ ਕੈਨੇਡੀਅਨ ਨਾਗਰਿਕਤਾ ਛੱਡ ਦੇਣਗੇ।

ਪ੍ਰਸ਼ੰਸਕਾਂ ਨੇ ਕੀਤੀ ਤਰੀਫ਼ : ਅਕਸ਼ੈ ਵੱਲੋਂ ਪੋਸਟ ਸਾਂਝੀ ਕਰਨ ਤੋਂ ਬਾਅਦ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਉਹਨਾਂ ਵੱਲੋਂ ਅਦਾਕਾਰ ਦੇ ਇਸ ਊਧਮ ਨੂੰ ਸਰਾਹਿਆ ਜਾ ਰਿਹਾ ਹੈ। ਕੋਈ ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਹੁਣ ਟ੍ਰੋਲ ਕਰਨ ਵਾਲਿਆਂ ਦਾ ਮੂੰਹ ਬੰਦ ਹੋ ਗਿਆ ਹੈ। ਨਾਲ ਹੀ ਕੁਝ ਨੇ ਕਿਹਾ ਕਿ ਟ੍ਰੋਲ ਕਰਨ ਵਾਲੇ ਹੁਣ ਹੋਰ ਵੀ ਰਾਹ ਲੱਭ ਲੈਣਗੇ। ਦੱਸਦੀਏ ਕਿ ਕੁਝ ਸਾਲ ਪਹਿਲਾਂ ਅਕਸ਼ੇ ਨੇ ਕੈਨੇਡੀਅਨ ਨਾਗਰਿਕਤਾ ਦੀ ਚੋਣ ਕੀਤੀ ਸੀ ਜਿਸ ਦਾ ਹਵਾਲਾ ਨਿਜੀ ਕਾਰਨ ਦੱਸਿਆ ਸੀ ਕਿ ਇਸ ਲਈ ਮਜ਼ਬੂਰ ਹੋਏ ਸਨ, ਉਹ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ। ਉਸ ਨੂੰ ਆਪਣੀ ਕੈਨੇਡੀਅਨ ਨਾਗਰਿਕਤਾ ਕਾਰਨ ਕਈ ਸਾਲਾਂ ਤੱਕ ਸੋਸ਼ਲ ਮੀਡੀਆ 'ਤੇ ਤਾਅਨੇ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ,ਪਰ ਹੁਣ, ਉਹ ਕਾਗਜ਼ਾਂ 'ਤੇ ਵੀ ਇੱਕ ਭਾਰਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.