ETV Bharat / state

Fake Kidnaping Case: ਅਗਵਾਹ ਹੋਏ ਗੁਰਸੇਵਕ ਸਿੰਘ ਦੇ ਮਾਮਲੇ 'ਚ ਆਇਆ ਨਵਾਂ ਮੌੜ, ਪਿਤਾ ਨੇ ਰਚੀ ਖੌਫ਼ਨਾਕ ਕਹਾਣੀ

author img

By

Published : Aug 15, 2023, 8:24 AM IST

ਤਰਨ ਤਾਰਨ ਵਿੱਚ ਤਿੰਨ ਸਾਲ ਦੇ ਗੁਰਸੇਵਕ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ, ਦਰਅਸਲ ਉਸ ਦੇ ਪਿਤਾ ਨੇ ਹੀ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਪੁਲਿਸ ਅੱਗੇ ਝੂਠੀ ਕਹਾਣੀ ਪੇਸ਼ ਕਰਕੇ ਮਾਮਲਾ ਦਰਜ ਕਰਵਾਇਆ ਸੀ। ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਸੱਚ ਦਾ ਖੁਲਾਸਾ ਕੀਤਾ ਹੈ।

Fake Kidnaping Case : ਤਿੰਨ ਸਾਲ ਦੇ ਗੁਰਸੇਵਕ ਦੀ ਗੁੰਮਸ਼ੁਦਗੀ ਮਾਮਲੇ 'ਚ ਆਇਆ ਨਵਾਂ ਮੌੜ,ਪਿਤਾ ਨੇ ਰੱਚੀ ਖੌਫਨਾਕ ਕਹਾਣੀ
Fake Kidnaping Case : ਅਗਵਾਹ ਹੋਏ ਤਿੰਨ ਸਾਲ ਦੇ ਗੁਰਸੇਵਕ ਸਿੰਘ ਮਾਮਲੇ 'ਚ ਆਇਆ ਨਵਾਂ ਮੌੜ, ਪਿਤਾ ਨੇ ਰੱਚੀ ਖੌਫਨਾਕ ਕਹਾਣੀ

ਤਰਨ ਤਾਰਨ ਵਿੱਚ ਪਿਤਾ ਨੇ ਕੀਤਾ ਬੱਚੇ ਦਾ ਕਤਲ

ਤਰਨ ਤਾਰਨ: ਆਜ਼ਾਦੀ ਦਿਹਾੜੇ ਮੌਕੇ ਜਿੱਥੇ ਸੂਬੇ ਭਰ ਵਿੱਚ ਚੱਪੇ-ਚੱਪੇ ਉੱਤੇ ਪੁਲਿਸ ਤੈਨਾਤ ਹੈ, ਉੱਥੇ ਹੀ ਇਸ ਵਿਚਾਲੇ ਤਰਨ ਤਾਰਨ ਦੇ ਪਿੰਡ ਡੇਰਾ ਤੋਂ ਇੱਕ 3 ਸਾਲ ਦੇ ਮਾਸੂਮ ਬੱਚੇ ਨੂੰ ਉਸ ਦੇ ਪਿਤਾ ਦੇ ਹੱਥੋਂ ਖੋਹ ਕੇ ਅਗਵਾਹ ਕਰਨ ਦੀ ਖਬਰ ਸਾਹਮਣੇ ਆਉਂਦੀ ਹੈ, ਜਿਸ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਬਣ ਗਿਆ। ਪਰ ਜਦੋਂ ਪੁਲਿਸ ਨੇ ਮਾਮਲੇ ਸਬੰਧੀ ਤਫਦੀਸ਼ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਪੁਲਿਸ ਨੇ ਬੱਚੇ ਦਾ ਕਤਲ ਕਰਨ ਵਾਲੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੂਰੀ ਤਹਿ ਤਕ ਤਫ਼ਦੀਸ਼ ਕੀਤੀ ਜਾ ਰਹੀ ਹੈ।

ਕਾਤਲ ਪਿਤਾ ਨੇ ਰਚੀ ਝੂਠੀ ਕਹਾਣੀ : ਦਰਅਸਲ 3 ਸਾਲ ਦੇ ਮਾਸੂਮ ਗੁਰਸੇਵਕ ਨੂੰ ਕਿਸੇ ਨੇ ਅਗਵਾਹ ਨਹੀਂ ਕੀਤਾ ਸੀ, ਉਸ ਦਾ ਕਤਲ ਹੋ ਚੁੱਕਿਆ ਸੀ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸਦਾ ਹੀ ਪਿਤਾ ਅੰਗਰੇਜ਼ ਸਿੰਘ ਸੀ, ਜਿਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪੁਲਿਸ ਅੱਗੇ ਇਕ ਝੂਠੀ ਕਹਾਣੀ ਪੇਸ਼ ਕਰਦਿਆਂ ਬੱਚੇ ਦੇ ਅਗਵਾਹ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਅੰਗਰੇਜ਼ ਸਿੰਘ ਦੀ ਬਣਾਈ ਕਹਾਣੀ ਮੁਤਾਬਿਕ ਬੱਚਾ ਅਗਵਾ ਉਸ ਸਮੇਂ ਹੋਇਆ ਜਦੋਂ ਉਹ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਮੋਟਰਸਾਈਕਲ ਉੱਤੇ ਲੈਕੇ ਜਾ ਰਿਹਾ ਸੀ।

ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਸੀਸੀਟੀਵੀ ਖੰਗਾਲੀ ਤਾਂ ਇਸ ਦੌਰਾਨ ਮੁਲਜ਼ਮ ਅੰਗਰੇਜ਼ ਸਿੰਘ ਆਪਣੇ ਦਿੱਤੇ ਬਿਆਨਾਂ ਅਨੁਸਾਰ ਹੀ ਸ਼ੱਕ ਦੇ ਘੇਰੇ ਵਿੱਚ ਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਕਰਦਿਆਂ ਕਲਯੁਗੀ ਪਿਤਾ ਨੇ ਕਬੂਲਿਆ ਕਿ ਉਸ ਨੇ ਹੀ ਗੁਰਸੇਵਕ ਨੂੰ ਮਾਰ ਦਿੱਤਾ ਹੈ।

ਰਿਸ਼ਦਾਰਾਂ ਨੇ ਜਤਾਈ ਹੈਰਾਨੀ : ਉਥੇ ਹੀ ਇਸ ਵਾਰਦਾਤ ਤੋਂ ਬਾਅਦ ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਮਾਂ ਦਾ ਰੋ-ਰੋ ਬੁਰਾ ਹਾਲ ਹੈ। ਬੱਚੇ ਦੇ ਮਾਮੇ ਨੇ ਦੱਸਿਆ ਕਿ ਇਸ ਘਟਨਾ ਤੋਂ ਉਹਨਾਂ ਨੂੰ ਕਾਫੀ ਝਟਕਾ ਲੱਗਾ ਹੈ, ਬੱਚੇ ਦਾ ਪਿਤਾ ਅੰਗਰੇਜ਼ ਸਿੰਘ ਕੋਈ ਵੀ ਨਸ਼ਾ ਨਹੀਂ ਕਰਦਾ ਅਤੇ ਨਾ ਹੀ ਕੋਈ ਲੜਾਈ ਝਗੜਾ ਰਹਿੰਦਾ ਹੈ, ਫਿਰ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਬਹੁਤ ਵੱਡੀ ਗੱਲ ਹੈ, ਇਸ ਦੀ ਜਲਦ ਤੋਂ ਜਲਦ ਸੱਚਾਈ ਸਾਹਮਣੇ ਆਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.