ETV Bharat / bharat

Adani Power: ਅਡਾਨੀ ਗਰੁੱਪ ਨੂੰ ਇੱਕ ਹੋਰ ਝਟਕਾ, ਡੀਬੀ ਪਾਵਰ ਸੈਕਟਰ ਦਾ ਸੌਦਾ ਹੱਥੋਂ ਨਿਕਲਿਆ

author img

By

Published : Feb 16, 2023, 1:14 PM IST

ਗੌਤਮ ਅਡਾਨੀ ਦਾ ਮਾੜਾ ਸਮਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਹਿੰਡਨਬਰਗ ਦੀ ਰਿਪੋਰਟ ਦੇ ਬਾਅਦ ਤੋਂ ਹੀ ਅਡਾਨੀ ਸਮੂਹ ਨੂੰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਡਾਨੀ ਦੀ ਸਲਤਨਤ ਨੂੰ ਲੱਗ ਰਹੇ ਝਟਕਿਆਂ ਵਿੱਚ ਇੱਕ ਹੋਰ ਝਟਕਾ ਜੁੜ ਗਿਆ ਹੈ। ਅਡਾਨੀ ਪਾਵਰ ਨੇ ਇਸ ਸੌਦੇ ਨੂੰ ਪੂਰਾ ਕਰਨ ਲਈ ਚਾਰ ਵਾਰ ਸਮਾਂ ਵੀ ਵਧਾ ਦਿੱਤਾ ਸੀ, ਫਿਰ ਵੀ ਇਹ ਸੌਦਾ ਪੂਰਾ ਨਹੀਂ ਹੋ ਸਕਿਆ। ਆਓ ਜਾਣਦੇ ਹਾਂ ਇਸ ਡੀਲ ਬਾਰੇ।

DELL OF DB POWER SECTOR CANCLED OF ADANI GROUP
Adani Power: ਅਡਾਨੀ ਗਰੁੱਪ ਨੂੰ ਇੱਕ ਹੋਰ ਝਟਕਾ, ਡੀਬੀ ਪਾਵਰ ਸੈਕਟਰ ਦਾ ਸੌਦਾ ਹੱਥੋਂ ਨਿਕਲ ਗਿਆ

ਨਵੀਂ ਦਿੱਲੀ: ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿੱਚ ਡੀਬੀ ਪਾਵਰ ਦੀ ਥਰਮਲ ਪਾਵਰ ਜਾਇਦਾਦ ਖਰੀਦਣ ਦਾ ਸੌਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਅਡਾਨੀ ਪਾਵਰ ਨੇ ਬੁੱਧਵਾਰ ਨੂੰ ਸਟਾਕ ਮਾਰਕੀਟ ਨੂੰ ਕਿਹਾ, 'ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐਮਓਯੂ ਦੇ ਤਹਿਤ ਆਖਰੀ ਮਿਤੀ ਲੰਘ ਗਈ ਹੈ।' ਅਡਾਨੀ ਪਾਵਰ ਨੇ ਪਹਿਲਾਂ ਅਗਸਤ 2022 ਵਿੱਚ ਦੱਸਿਆ ਸੀ ਕਿ ਉਸਨੇ ਡੀਬੀ ਪਾਵਰ ਲਿਮਟਿਡ ਦੀ ਪ੍ਰਾਪਤੀ ਲਈ ਇੱਕ ਸਮਝੌਤਾ ਕੀਤਾ ਹੈ। ਕੰਪਨੀ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ।

ਡੀਲ ਦੀ ਤਰੀਕ 4 ਵਾਰ ਵਧਾਈ: ਅਡਾਨੀ ਪਾਵਰ ਨੇ ਸੌਦੇ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਜ਼ਿਕਰਯੋਗ ਹੈ ਕਿ ਅਮਰੀਕੀ ਫਰਮ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਵਿਰੋਧੀ ਪਾਰਟੀਆਂ ਨੇ ਵੀ ਇਹ ਮੁੱਦਾ ਸੰਸਦ ਵਿੱਚ ਉਠਾਇਆ ਅਤੇ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕੀਤੀ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡੀਬੀ ਪਾਵਰ ਦੀ ਪ੍ਰਾਪਤੀ ਲਈ ਸ਼ੁਰੂਆਤੀ ਸਮਝੌਤਾ 31 ਅਕਤੂਬਰ 2022 ਨੂੰ ਹੋਇਆ ਸੀ, ਇਸ ਤੋਂ ਬਾਅਦ ਸੌਦੇ ਨੂੰ ਪੂਰਾ ਕਰਨ ਦੀ ਆਖਰੀ ਤਰੀਕ ਚਾਰ ਵਾਰ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Adani Group shares: ਹਿੰਡਨਬਰਗ ਦੀ ਰਿਪੋਰਟ ਨੇ ਹਿਲਾਈ ਗੌਤਮ ਅਡਾਨੀ ਦੀ ਸਲਤਨਤ, ਸ਼ੇਅਰਾਂ ਵਿੱਚ ਗਿਰਾਵਟ ਜਾਰੀ

ਅਡਾਨੀ ਪਾਵਰ ਦਾ ਤਿਮਾਹੀ ਨਤੀਜਾ: ਦਸੰਬਰ 2022 ਦੀ ਤਿਮਾਹੀ ਵਿੱਚ ਅਡਾਨੀ ਪਾਵਰ ਦੇ ਨਤੀਜੇ ਵੀ ਬਹੁਤ ਨਿਰਾਸ਼ਾਜਨਕ ਰਹੇ। ਕੰਪਨੀ ਦਾ ਸ਼ੁੱਧ ਲਾਭ 96 ਫੀਸਦੀ ਘਟ ਕੇ 8.77 ਕਰੋੜ ਰੁਪਏ ਰਹਿ ਗਿਆ ਹੈ। ਉੱਚ ਖਰਚੇ ਕਾਰਨ ਕੰਪਨੀ ਦਾ ਲਾਭ ਘਟਿਆ ਸੀ, ਮਹੱਤਵਪੂਰਨ ਗੱਲ ਇਹ ਹੈ ਕਿ ਇਕ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 218.9 ਕਰੋੜ ਰੁਪਏ ਰਿਹਾ। ਦੱਸ ਦਈਏ ਫੋਰਬਸ ਦੀ ਅਰਬਪਤੀਆਂ ਦੀ ਸੂਚੀ ਦੇ ਮੁਤਾਬਕ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 23ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਸ ਦੀ ਸੰਪਤੀ 'ਚ ਜ਼ਬਰਦਸਤ ਗਿਰਾਵਟ ਆਈ ਹੈ। ਅਮੀਰਾਂ ਦੀ ਸੂਚੀ 'ਚ ਕਦੇ ਤੀਜੇ ਸਥਾਨ 'ਤੇ ਰਹਿਣ ਵਾਲਾ ਅਡਾਨੀ ਟਾਪ-20 ਦੀ ਸੂਚੀ 'ਚੋਂ ਬਾਹਰ ਹੋ ਗਿਆ ਹੈ। ਉਸ ਦੀ ਕੁੱਲ ਜਾਇਦਾਦ ਘਟ ਕੇ 52.7 ਬਿਲੀਅਨ ਡਾਲਰ ਰਹਿ ਗਈ ਹੈ। ਦੂਜੇ ਪਾਸੇ ਬੁੱਧਵਾਰ ਨੂੰ ਉਸ ਨੂੰ 1.6 ਬਿਲੀਅਨ ਦੇ ਘਾਟੇ ਨਾਲ ਫੋਰਬਸ ਦੀ ਵਿਨਰ ਅਤੇ ਲੂਜ਼ਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.