ETV Bharat / bharat

ਭਾਜਪਾ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ: ਅਰਵਿੰਦ ਕੇਜਰੀਵਾਲ

author img

By ETV Bharat Punjabi Team

Published : Jan 4, 2024, 1:39 PM IST

Kajriwal Says BJP Wants To Arrest Me: ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੈਨੂੰ ਈਡੀ ਵੱਲੋਂ ਸੰਮਨ ਭੇਜੇ ਜਾ ਰਹੇ ਹਨ, ਤਾਂ ਜੋ ਮੈਂ ਪ੍ਰਚਾਰ ਨਾ ਕਰ ਸਕਾਂ। ਭਾਜਪਾ ਦਾ ਮਕਸਦ ਮੈਨੂੰ ਗ੍ਰਿਫਤਾਰ ਕਰਨਾ ਹੈ।

bjp wants to arrest
bjp wants to arrest

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਈਡੀ ਦੇ ਸੰਮਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ, 'ਭਾਜਪਾ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਉਹ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਮੇਰੀ ਇਮਾਨਦਾਰੀ 'ਤੇ ਹਮਲਾ ਕਰਨਾ ਚਾਹੁੰਦੇ ਹਨ। ਮੇਰੇ ਵਕੀਲ ਨੇ ਇਨ੍ਹਾਂ ਸੰਮਨਾਂ ਨੂੰ ਗੈਰ-ਕਾਨੂੰਨੀ ਦੱਸਿਆ, ਜਿਸ ਤੋਂ ਬਾਅਦ ਮੈਂ ਈਡੀ ਨੂੰ ਕਿਹਾ ਕਿ ਸੰਮਨ ਗੈਰ-ਕਾਨੂੰਨੀ ਹਨ। ਕੀ ਮੈਨੂੰ ਗੈਰ-ਕਾਨੂੰਨੀ ਸੰਮਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ? ਜੇਕਰ ਕਾਨੂੰਨੀ ਤੌਰ 'ਤੇ ਸਹੀ ਸੰਮਨ ਆਉਂਦਾ ਹੈ, ਤਾਂ ਮੈਂ ਸਹਿਯੋਗ ਕਰਾਂਗਾ।'

  • BJP मुझे गिरफ़्तार करना चाहती है

    मेरी सबसे बड़ी सम्पति मेरी ईमानदारी है

    ये फ़र्ज़ी मुक़दमों से मेरी ईमानदारी पर चोट करना चाहते हैं

    इन्होंने मुझे समन भेजा है, मेरे वकीलों ने कहा है ये समन ग़ैर क़ानूनी है

    मैंने विस्तार से इनसे जवाब माँगा है लेकिन इन्होंने कोई जवाब नहीं दिया… pic.twitter.com/cLjZUfX0SM

    — AAP (@AamAadmiParty) January 4, 2024 " class="align-text-top noRightClick twitterSection" data=" ">

ਪੁੱਛ-ਗਿੱਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੇ: ਕੇਜਰੀਵਾਲ ਨੇ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਈਡੀ ਦੇ ਸੰਮਨ ਭੇਜੇ ਜਾ ਰਹੇ ਹਨ। ਅੱਠ ਮਹੀਨੇ ਪਹਿਲਾਂ ਮੈਨੂੰ ਸੀਬੀਆਈ ਨੇ ਬੁਲਾਇਆ ਸੀ ਅਤੇ ਮੈਂ ਉਦੋਂ ਚਲਾ ਗਿਆ ਸੀ। ਭਾਜਪਾ ਦਾ ਮਕਸਦ ਮੈਨੂੰ ਪੁੱਛ-ਗਿੱਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਹੈ, ਤਾਂ ਜੋ ਮੈਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਨਾ ਕਰ ਸਕਾਂ। ਅੱਜ ਭਾਜਪਾ ਦੂਜੀਆਂ ਪਾਰਟੀਆਂ ਦੇ ਆਗੂਆਂ ਵਿਰੁੱਧ ਈਡੀ ਅਤੇ ਸੀਬੀਆਈ ਜਾਂਚ ਕਰਵਾਉਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਕੇਸਾਂ ਨੂੰ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। ਜੋ ਭਾਜਪਾ ਵਿੱਚ ਸ਼ਾਮਲ ਨਹੀਂ ਹੁੰਦਾ ਉਹ ਜੇਲ੍ਹ ਜਾਂਦਾ ਹੈ।

ਭਾਜਪਾ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ 'ਤੇ ਸਾਡੇ ਮੰਤਰੀ ਜੇਲ੍ਹ ਭੇਜੇ: ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਵਿਜੇ ਨਾਇਰ ਜੇਲ੍ਹ ਗਏ, ਕਿਉਂਕਿ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ। ਇਹ ਲੋਕਤੰਤਰ ਲਈ ਗਲਤ ਹੈ। ਮੇਰਾ ਤਨ, ਮਨ ਅਤੇ ਧਨ ਦੇਸ਼ ਲਈ ਹੈ। ਮੇਰੇ ਸਾਹ ਅਤੇ ਖੂਨ ਦੀ ਹਰ ਬੂੰਦ ਦੇਸ਼ ਲਈ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.