ETV Bharat / bharat

CYCLONE GULAB: ਓਰੇਂਜ ਅਲਰਟ ਜਾਰੀ, ਓਡਿਸ਼ਾ, ਬੰਗਾਲ ਵਿਚ ਭਾਰੀ ਬਾਰਿਸ਼, ਅਸਮਾਨੀ ਬਿਜਲੀ ਡਿੱਗਣ ਦਾ ਖਦਸ਼ਾ

author img

By

Published : Sep 26, 2021, 10:59 AM IST

ਮੌਸਮ ਵਿਭਾਗ (Meteorological Department) ਨੇ ਕਿਹਾ ਕਿ ਚੱਕਰਵਾਤੀ ਤੂਫਾਨ ਦੇ ਤਹਿਤ ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਤੂਫਾਨ ਗੁਲਾਬ ਦੱਖਣ ਓਡਿਸ਼ਾ ਅਤੇ ਉੱਤਰੀ ਆਂਧਰਾ ਪ੍ਰਦੇਸ਼ ਦੇ ਤਟੀ ਇਲਾਕੇ ਕਲਿੰਗਾਪਟਨਮ ਦੇ ਕੋਲਅੱਜ ਸ਼ਾਮ ਨੂੰ ਲੈਂਡਫਾਲ ਕਰੇਗਾ। ਇਸ ਦੌਰਾਨ ਹਵਾਵਾਂ 70-80 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੇ ਆਸਾਰ ਹਨ। ਓਰੇਂਜ ਅਲਰਟ ਵਿਚ ਭਾਰੀ ਬਾਰਿਸ਼ ਲਈ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।

CYCLONE GULAB

ਨਵੀਂ ਦਿੱਲੀ: ਭਾਰਤ ਮੌਸਮ ਵਿਭਾਗ (India Meteorological Department) ਨੇ ਜਾਣਕਾਰੀ ਦਿੱਤੀ ਹੈ ਕਿ ਗੁਲਾਬ ਨਾਂ (Cyclone Gulab)ਦਾ ਇਕ ਚੱਕਰਵਾਤੀ ਤੂਫਾਨ ਅੱਜ ਸ਼ਾਮ ਨੂੰ ਦੱਖਣੀ ਓਡਿਸ਼ਾ ਅਤੇ ਉੱਤਰੀ ਆਂਧਰਾ ਪ੍ਰਦੇਸ਼ ਦੇ ਤਟੀ ਖੇਤਰਾਂ ਵਿਚ ਦਸਤਕ ਦੇ ਸਕਦਾ ਹੈ। ਤੂਫਾਨ ਦੀ ਤੀਬਰਤਾ ਨੂੰ ਵੱਧਦੇ ਦੇਖ ਓਰੇਂਜ ਅਲਰਟ ਕਰ ਦਿੱਤਾ ਗਿਆ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਦੇ ਤਹਿਤ ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਤੂਫਾਨ ਗੁਲਾਬ ਦੱਖਣ ਓਡਿਸ਼ਾ ਅਤੇ ਉੱਤਰੀ ਆਂਧਰਾ ਪ੍ਰਦੇਸ਼ ਦੇ ਤਟੀ ਇਲਾਕੇ ਕਲਿੰਗਾਪਟਨਮ ਦੇ ਕੋਲਅੱਜ ਸ਼ਾਮ ਨੂੰ ਲੈਂਡਫਾਲ ਕਰੇਗਾ। ਇਸ ਦੌਰਾਨ ਹਵਾਵਾਂ 70-80 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੇ ਆਸਾਰ ਹਨ। ਓਰੇਂਜ ਅਲਰਟ ਵਿਚ ਭਾਰੀ ਬਾਰਿਸ਼ ਲਈ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।

ਡੀਪ ਡਿਪ੍ਰੈਸ਼ਨ ਵਿਚ ਵਾਧਾ

ਭਾਰਤੀ ਮੌਸਮ ਵਿਗਿਆਨ ਵਿਭਾਗ ਵਲੋਂ ਸ਼ਨੀਵਾਰ ਰਾਤ ਸਾਢੇ 8 ਵਜੇ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਵਿਚ ਦੱਸਿਆ ਗਿਆ ਕਿ ਡੀਪ ਡਿਪ੍ਰੈਸ਼ਨ ਉੱਤਰ ਪੱਛਮ ਅਤੇ ਉਸ ਨਾਲ ਲੱਗਦੇ ਪੱਛਮੀ ਮੱਧ ਪ੍ਰਦੇਸ਼ ਬੰਗਾਲ ਦੀ ਖਾੜੀ ਵੱਲ ਵੱਧ ਗਿਆ ਅਤੇ ਚੱਕਰਵਾਤੀ ਤੂਫਾਨ ਗੁਲਾਬ (ਗੁਲ-ਆਬ) ਤੇਜ਼ ਹੋ ਗਿਆ। ਇਸ ਦੇ ਲਗਭਗ ਪੱਛਮੀ ਵਲੋਂ ਵੱਧਣ ਅਤੇ ਐਤਵਾਰ ਸ਼ਾਮ ਤੱਕ ਕਲਿੰਗਾਪੱਟਨਮ ਅਤੇ ਗੋਪਾਲਪੁਰ ਵਿਚਾਲੇ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡਿਸ਼ਾ ਦੇ ਤਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਇਸ ਚੱਕਰਵਾਤ ਨੂੰ ਗੁਲਾਮ (Cyclone Gulab)ਨਾਂ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਹ ਚੱਕਰਵਾਤੀ ਤੂਫਾਨ ਐਤਵਾਰ ਤੱਕ ਸਰਗਰਮ ਰਹਿ ਸਕਦਾ ਹੈ ਅਤੇ ਇਸ ਦੇ ਸੋਮਵਾਰ ਨੂੰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਚੱਕਰਵਾਤ ਗੁਲਾਬ ਦੀ ਵਜ੍ਹਾ ਨਾਲ ਪੱਛਮੀ ਬੰਗਾਲ ਵਿਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਕੋਲਕਾਤਾ, ਹਾਵੜਾ, ਦੱਖਣੀ ਅਤੇ ਉੱਤਰ 24 ਪਰਗਨਾ ਦੇ ਨਾਲ ਪੂਰਬੀ ਮਿਦਨਾਪੁਰ ਵਿਚ ਮੰਗਲਵਾਰ ਤੋਂ ਭਾਰੀ ਬਾਰਿਸ਼ ਦਾ ਖਦਸ਼ਾ ਹੈ। ਕੋਲਕਾਤਾ ਪੁਲਿਸ ਨੇ ਤੂਫਾਨ ਨਾਲ ਨਜਿੱਠਣ ਲਈ ਯੂਨੀਫਾਈਡ ਕਮਾਂਡ ਸੈਂਟਰ ਨਾਂ ਨਾਲ ਇਕ ਕੰਟਰੋਲ ਰੂਮ ਖੋਲ੍ਹਿਆ ਹੈ। ਸਾਰੇ ਥਾਣਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨਕਾਰਣ ਓਡਿਸ਼ਾ ਵਿਚ 25 ਸਤੰਬਰ ਅਤੇ 28 ਸਤੰਬਰ ਨੂੰ ਹਲਕੀ ਬਾਰਿਸ਼ ਦੇ ਨਾਲ ਕਈ ਜ਼ਿਲਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਤੱਕ ਸੂਬੇ ਦੇ ਕਈ ਜ਼ਿਲਿਆਂ ਵਿਚ ਬਿਜਲੀ ਡਿੱਗਣ ਦੇ ਨਾਲ-ਨਾਲ ਭਾਰੀ ਬਾਰਿਸ਼ ਕਾਰਣ 20 ਸੈਂਟੀਮੀਟਰ ਤੋਂ ਵਧੇਰੇ ਬਾਰਿਸ਼ ਦੀ ਮਾਤਰਾ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਪਾਣੀਪਤ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.