ETV Bharat / bharat

Dahi Handi 2023: ਜਾਣੋ, ਕਿਉਂ ਮਨਾਇਆ ਜਾਂਦਾ ਹੈ ਦਹੀ ਹਾਂਡੀ ਦਾ ਤਿਓਹਾਰ ਅਤੇ ਕਿੱਥੇ ਹੁੰਦੇ ਨੇ ਵਿਸ਼ੇਸ਼ ਸਮਾਗਮ

author img

By ETV Bharat Punjabi Team

Published : Sep 6, 2023, 11:33 AM IST

Dahi Handi: ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਮੌਕੇ ਮੁੱਖ ਖਿੱਚ ਦਾ ਕੇਂਦਰ ਦਹੀ ਹਾਂਡੀ ਦਾ ਤਿਉਹਾਰ ਹੁੰਦਾ ਹੈ। ਮਹਾਰਾਸ਼ਟਰ ਅਤੇ ਆਲੇ-ਦੁਆਲੇ ਦੇ ਸੂਬਿਆਂ 'ਚ ਦਹੀ ਹਾਂਡੀ ਦਾ ਤਿਓਹਾਰ 7 ਸਤੰਬਰ ਨੂੰ ਮਨਾਇਆ ਜਾਵੇਗਾ।

Dahi Handi 2023
Dahi Handi 2023

ਹੈਦਰਾਬਾਦ: ਦੇਸ਼ ਭਰ 'ਚ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਤਿਆਰੀਆਂ ਚਲ ਰਹੀਆਂ ਹਨ। ਸਾਰੇ ਲੋਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਪਰ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਦਹੀ ਹਾਂਡੀ ਦਾ ਤਿਉਹਾਰ ਹੁੰਦਾ ਹੈ। ਦਹੀ ਹਾਂਡੀ ਦਾ ਤਿਉਹਾਰ ਵਰਤਮਾਨ 'ਚ ਦੇਸ਼ ਦੇ ਕਈ ਰਾਜਾਂ 'ਚ ਮਨਾਇਆ ਜਾਂਦਾ ਹੈ, ਪਰ ਮਹਾਰਾਸ਼ਟਰ ਅਤੇ ਗੋਆ ਦੇ ਕੁਝ ਖੇਤਰਾਂ 'ਚ ਇਸ ਤਿਓਹਾਰ ਨੂੰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਮਨਾਇਆ ਜਾਵੇਗਾ ਦਹੀ ਹਾਂਡੀ ਦਾ ਤਿਓਹਾਰ: ਇਸ ਵਾਰ ਅਸ਼ਟਮੀ ਤਰੀਕ ਦੋ ਦਿਨ ਹੋਣ ਕਾਰਨ ਲੋਕਾਂ ਦੇ ਮਨ 'ਚ ਜਨਮਾਸ਼ਟਮੀ ਦੇ ਤਿਓਹਾਰ ਨੂੰ ਲੈ ਕੇ ਭੰਬਲਭੂਸਾ ਹੈ ਕਿ ਜਨਮਾਸ਼ਟਮੀ ਦਾ ਤਿਓਹਾਰ ਕਿਸ ਦਿਨ ਮਨਾਇਆ ਜਾਵੇਗਾ। ਮਹਾਰਾਸ਼ਟਰ ਅਤੇ ਉਸਦੇ ਆਲੇ-ਦੁਆਲੇ ਦੇ ਰਾਜਾਂ 'ਚ ਦਹੀ ਹਾਂਡੀ ਦਾ ਤਿਓਹਾਰ 7 ਸਤੰਬਰ ਨੂੰ ਮਨਾਇਆ ਜਾਵੇਗਾ। ਤੁਸੀਂ ਆਪਣੇ ਵਿਸ਼ਵਾਸ ਅਨੁਸਾਰ ਜਨਮਾਸ਼ਟਮੀ ਦਾ ਤਿਓਹਾਰ ਮਨਾ ਸਕਦੇ ਹੋ। ਦਹੀ ਹਾਂਡੀ ਦੇ ਤਿਓਹਾਰ 'ਚ ਸਭ ਤੋਂ ਉੱਚਾ ਮਨੁੱਖੀ ਪਿਰਾਮਿਡ ਬਣਾਉਣ ਲਈ ਦੌੜ ਹੁੰਦੀ ਹੈ ਅਤੇ ਇਸ ਤਿਓਹਾਰ ਨੂੰ ਜਿੱਤਣ ਵਾਲੀ ਟੀਮ ਨੂੰ ਲੱਖਾਂ-ਕਰੋੜਾਂ ਦਾ ਇਨਾਮ ਦਿੱਤਾ ਜਾਂਦਾ ਹੈ।

ਕਿਉਂ ਮਨਾਇਆ ਜਾਂਦਾ ਹੈ ਦਹੀ ਹਾਂਡੀ ਦਾ ਤਿਓਹਾਰ: ਸ੍ਰੀ ਕ੍ਰਿਸ਼ਨ ਨੂੰ ਬਚਪਨ ਤੋਂ ਹੀ ਮੱਖਣ ਖਾਣ ਦਾ ਬਹੁਤ ਸ਼ੌਂਕ ਰਿਹਾ ਹੈ। ਉਹ ਆਪਣੇ ਦੋਸਤਾਂ ਦੇ ਨਾਲ ਆਪਣੇ ਅਤੇ ਹੋਰਨਾਂ ਗੋਪੀਆਂ ਦੇ ਘਰਾਂ 'ਚ ਜਾ ਕੇ ਉਚਾਈ 'ਤੇ ਟੰਗੀ ਮਟਕੀ ਫੋੜ ਕੇ ਮੱਖਣ ਚੋਰੀ ਕਰਕੇ ਖਾਂਦੇ ਸੀ ਅਤੇ ਆਪਣੇ ਦੋਸਤਾਂ ਨੂੰ ਵੀ ਖਿਲਾਉਦੇ ਸੀ।

ਜਨਮਾਸ਼ਟਮੀ ਦੀ ਪੂਜਾ: ਸ੍ਰੀ ਕ੍ਰਿਸ਼ਨ ਜਨਮਾਸ਼ਟਮੀ 'ਤੇ ਬਣ ਰਹੇ ਗ੍ਰਹਿਾਂ ਦੇ ਸ਼ੁੱਭ ਸੰਯੋਗ ਵਿੱਚ ਖਰੀਦਦਾਰੀ ਨਾਲ ਕੀਤਾ ਗਿਆ ਵਰਤ ਅਤੇ ਪੂਜਾ ਵੀ ਫਲਦਾਇਕ ਰਹੇਗੀ। ਇਹ ਅਗਲੇ ਦਿਨ ਸੂਰਜ ਚੜ੍ਹਨ ਤੱਕ ਰਹੇਗੀ। ਦਿਨ 'ਚ ਸ੍ਰੀ ਕ੍ਰਿਸ਼ਨ ਦੀ ਪੂਜਾ ਅਤੇ ਅਭਿਸ਼ੇਕ ਕੀਤਾ ਜਾਵੇਗਾ ਅਤੇ ਅੱਧੀ ਰਾਤ ਨੂੰ ਜਨਮਾਸ਼ਟਮੀ ਮਨਾਈ ਜਾਵੇਗੀ। ਉਸ ਸਮੇਂ ਸ਼ੰਖ ਵਿੱਚ ਦੁੱਧ ਅਤੇ ਗੰਗਾਜਲ ਨਾਲ ਅਭਿਸ਼ੇਕ ਕੀਤਾ ਜਾਵੇਗਾ। ਸ੍ਰੀ ਕ੍ਰਿਸ਼ਨ ਨੂੰ ਸਜਾਇਆ ਜਾਵੇਗਾ ਅਤੇ ਝੁੱਲਾ ਝੁਲਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.