ETV Bharat / bharat

Cyclone Jawad Update: ਚੱਕਰਵਾਤ ਜਵਾਦ ਨੂੰ ਲੈ ਕੇ ਅਲਰਟ, ਇਹਨਾਂ ਸੂਬਿਆਂ ਨੂੰ NDRF ਦੀਆਂ ਟੀਮਾਂ ਤਾਇਨਾਤ

author img

By

Published : Dec 4, 2021, 7:15 AM IST

Updated : Dec 4, 2021, 11:13 AM IST

Cyclone Jawad Update: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨੇ ਸ਼ੁੱਕਰਵਾਰ ਨੂੰ ਚੱਕਰਵਾਤੀ ਤੂਫਾਨ ਜਵਾਦ (Cyclonic storm Jawad) ਦੇ ਉੜੀਸਾ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧਣ ਅਤੇ ਉੜੀਸਾ ਦੇ ਪੁਰੀ ਜ਼ਿਲ੍ਹੇ 'ਚ ਪਹੁੰਚਣ ਤੋਂ ਪਹਿਲਾਂ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ 64 ਟੀਮਾਂ ਤਿਆਰ ਕਰ ਦਿੱਤੀਆਂ ਹਨ।

ਉੜੀਸਾ ਆਂਧਰਾ ਪ੍ਰਦੇਸ਼ ਅਤੇ ਬੰਗਾਲ ਚੱਕਰਵਾਤ ਜਵਾਦ ਨੂੰ ਲੈ ਕੇ ਅਲਰਟ
ਉੜੀਸਾ ਆਂਧਰਾ ਪ੍ਰਦੇਸ਼ ਅਤੇ ਬੰਗਾਲ ਚੱਕਰਵਾਤ ਜਵਾਦ ਨੂੰ ਲੈ ਕੇ ਅਲਰਟ

ਨਵੀਂ ਦਿੱਲੀ: ਚੱਕਰਵਰਤੀ ਤੂਫਾਨ ਜਵਾਦ (Cyclonic storm Jawad) ਦੇ ਸ਼ੁੱਕਰਵਾਰ ਨੂੰ ਉੜੀਸਾ ਆਧਰਾ ਪ੍ਰਦੇਸ਼ ਤੱਟ ਵੱਲ ਵਧਣ ਅਤੇ ਉੜੀਸਾ ਦੇ ਪੁਰੀ ਜ਼ਿਲ੍ਹੇ ਵਿੱਚ ਇਸਦੇ ਪਹੁੰਚਣ ਤੋਂ ਪਹਿਲਾਂ ਐਨਡੀਆਰਐਫ (NDRF) ਨੇ ਸੰਕਟ ਨਾਲ ਨਜਿੱਠਣ ਦੇ ਲਈ ਆਪਣੀ 64 ਮੈਂਬਰੀ ਟੀਮ ਤਿਆਰ ਕੀਤੀ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਪੱਛਮੀ ਬੰਗਾਲ ਵੀ ਚੱਕਰਵਾਤ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉੜੀਸਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀ.ਕੇ. ਜੇਨਾ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਬੰਗਾਲ ਦੀ ਖਾੜੀ ਤੋਂ ਬਾਹਰ ਜਾਣ ਤੋਂ ਪਹਿਲਾਂ ਉੜੀਸਾ ਦੇ ਪੁਰੀ ਜ਼ਿਲ੍ਹੇ ਦੇ ਕਿਸੇ ਸਥਾਨ 'ਤੇ ਪਹੁੰਚਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਭੁਵਨੇਸ਼ਵਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ ਮੌਸਮ ਵਿਭਾਗ (Indian Meteorological Department) ਦੁਆਰਾ ਦਰਸਾਏ ਗਏ ਚੱਕਰਵਾਤ ਦੇ ਸੰਭਾਵਿਤ ਮਾਰਗ ਦੇ ਅਨੁਸਾਰ, ਇਹ ਪੁਰੀ ਤੱਟ 'ਤੇ ਦਸਤਕ ਦੇ ਸਕਦਾ ਹੈ ਅਤੇ ਸਮੁੰਦਰ ਵਿੱਚ ਵਾਪਸ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤ ਦੇ ਜ਼ਿਲ੍ਹੇ ਵਿੱਚ ਪਹੁੰਚਣ ਨਾਲ 80 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਚੱਕਰਵਾਤ ਦੇ ਉੜੀਸਾ ਤੱਟ ਨੂੰ ਛੂਹਣ ਤੋਂ ਬਾਅਦ ਹੌਲੀ-ਹੌਲੀ ਇਸ ਦੀ ਰਫ਼ਤਾਰ ਘਟ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਚੱਕਰਵਾਤ ਆਪਣਾ ਰਾਹ ਬਦਲ ਸਕਦਾ ਹੈ ਅਤੇ ਉੜੀਸਾ ਤੱਕ ਨਹੀਂ ਪਹੁੰਚ ਸਕਦਾ ਹੈ। ਇਹ ਸਿਰਫ਼ ਸਮੁੰਦਰੀ ਤੱਟ ਤੋਂ ਲੰਘ ਸਕਦਾ ਹੈ ਅਤੇ ਪੁਰੀ ਇਸ ਦੇ ਘਿਰਣਾਤਮਕ ਪ੍ਰਭਾਵ ਨੂੰ ਸਹਿ ਸਕਦਾ ਹੈ।

ਖਤਰੇ ਵਾਲੀਆਂ ਥਾਵਾਂ ਤੇ 46 ਟੀਮਾਂ ਤਾਇਨਾਤ

ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ (NDRF Director General Atul Karwal) ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 46 ਟੀਮਾਂ ਨੂੰ ਖਤਰੇ ਵਾਲੇ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਜਾਂ ਤਿਆਰ ਰੱਖਿਆ ਗਿਆ ਹੈ, ਜਦੋਂ ਕਿ 18 ਟੀਮਾਂ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਸਾਂਝੇ ਕੀਤੇ ਗਏ ਤੈਨਾਤੀ ਦੇ ਨਕਸ਼ੇ ਅਨੁਸਾਰ 46 ਟੀਮਾਂ ਵਿੱਚ ਪੱਛਮੀ ਬੰਗਾਲ ਵਿੱਚ 19, ਉੜੀਸਾ ਵਿੱਚ 17, ਆਂਧਰਾ ਪ੍ਰਦੇਸ਼ ਵਿੱਚ 19, ਤਾਮਿਲਨਾਡੂ ਵਿੱਚ ਸੱਤ ਅਤੇ ਅੰਡੇਮਾਨ ਨਿਕੋਬਾਰ ਵਿੱਚ ਦੋ ਟੀਮਾਂ ਰੱਖੀਆਂ ਗਈਆਂ ਹਨ। ਉਨ੍ਹਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸਲਾਹ ਕਰਕੇ ਤਾਇਨਾਤ ਕੀਤਾ ਜਾਵੇਗਾ।

ਟੀਮ ‘ਚ ਹੁੰਦੇ ਨੇ 30 ਮੁਲਾਜ਼ਮ

ਇੱਕ NDRF ਟੀਮ ਵਿੱਚ 30 ਕਰਮਚਾਰੀ ਸ਼ਾਮਲ ਹਨ ਜੋ 'ਪੋਲ ਕਟਰ', ਇਲੈਕਟ੍ਰਿਕ ਆਰੀ, ਕਿਸ਼ਤੀਆਂ ਅਤੇ ਕੁਝ ਹੋਰ ਰਾਹਤ ਅਤੇ ਬਚਾਅ ਉਪਕਰਣਾਂ ਨਾਲ ਲੈਸ ਹਨ।

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣ।

ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਸ਼ਨੀਵਾਰ ਸਵੇਰੇ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟ ਦੇ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, ਇਹ ਉੜੀਸਾ ਅਤੇ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ ਉੱਤਰ-ਪੂਰਬ ਉੱਤਰ ਵੱਲ ਵਧੇਗਾ ਅਤੇ 5 ਦਸੰਬਰ ਨੂੰ ਦੁਪਹਿਰ ਤੱਕ ਪੁਰੀ ਦੇ ਆਲੇ ਦੁਆਲੇ ਪਹੁੰਚ ਸਕਦਾ ਹੈ।

ਚੱਕਰਵਾਤ ਦਾ ਨਾਂ 'ਜਵਾਦ' ਸਾਊਦੀ ਅਰਬ ਨੇ ਪ੍ਰਸਤਾਵਿਤ ਕੀਤਾ ਹੈ।

ਆਈਐਮਡੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਚੱਕਰਵਾਤ ਕਾਰਨ ਸ਼ੁੱਕਰਵਾਰ ਸ਼ਾਮ ਤੱਕ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਨਾਲ ਲੱਗਦੇ ਦੱਖਣੀ ਤੱਟੀ ਉੜੀਸਾ ਵਿੱਚ ਬਹੁਤ ਭਾਰੀ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਸ਼ਨੀਵਾਰ ਨੂੰ ਮੀਂਹ ਦੀ ਤੀਬਰਤਾ ਵਧਣ ਦੀ ਸੰਭਾਵਨਾ ਹੈ।

ਆਈਐਮਡੀ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ ਐਤਵਾਰ ਅਤੇ ਸੋਮਵਾਰ ਨੂੰ ਆਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ ਵਿੱਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਸਮੁੰਦਰੀ ਮੌਸਮ ਮਛੇਰਿਆਂ ਲਈ ਅਸੁਰੱਖਿਅਤ ਰਹੇਗਾ। ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਤੋਂ ਅਗਲੇ 12 ਘੰਟਿਆਂ ਤੱਕ ਉੱਤਰੀ ਆਂਧਰਾ ਪ੍ਰਦੇਸ਼ ਤੱਟ ਅਤੇ ਉੜੀਸਾ ਤੱਟ 'ਤੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮਹਾਪਾਤਰ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਅਸਥਾਈ ਸਮੇਂ ਲਈ ਸਮੁੰਦਰ 'ਚ ਵੱਡੇ ਤੂਫਾਨ 'ਚ ਬਦਲ ਜਾਵੇਗਾ ਅਤੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।

ਸ਼ੁੱਕਰਵਾਰ ਸ਼ਾਮ ਤੋਂ ਪੱਛਮੀ ਬੰਗਾਲ ਦੇ ਤੱਟ 'ਤੇ ਹਵਾ ਦੀ ਰਫ਼ਤਾਰ 65 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਸਵੇਰ ਤੋਂ ਅਗਲੇ 12 ਘੰਟਿਆਂ ਤੱਕ ਹਵਾ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ, ਬੰਗਾਲ ਦਾ ਦੱਖਣੀ ਹਿੱਸਾ ਵੀ ਚੱਕਰਵਾਤ ਕਾਰਨ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ।

ਪੱਛਮੀ ਬੰਗਾਲ ਸਰਕਾਰ ਦੇ ਇੱਕ ਅਧਿਕਾਰੀ ਨੇ ਕੋਲਕਾਤਾ ਵਿੱਚ ਦੱਸਿਆ ਕਿ ਐਨਡੀਆਰਐਫ ਅਤੇ ਸੂਬਾ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਸਮੇਂ ਸਿਰ ਬਚਾਅ ਅਤੇ ਰਾਹਤ ਕਾਰਜਾਂ ਪਹੁੰਚਾਉਣ ਲਈ ਤੱਟਵਰਤੀ ਖੇਤਰਾਂ ਵਿੱਚ ਖਤਰੇ ਵਾਲੀਆਂ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ।

ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਤੱਟ ਰੱਖਿਅਕਾਂ ਨੂੰ ਸਮੁੰਦਰ 'ਚੋਂ ਮੱਛੀਆਂ ਫੜਨ ਵਾਲੀਆਂ ਸੈਂਕੜੇ ਕਿਸ਼ਤੀਆਂ ਨੂੰ ਬਾਹਰ ਕੱਢਣ ਵਿਚ ਮਦਦ ਕਰਨ ਲਈ ਕਿਹਾ ਗਿਆ ਹੈ। ਪੱਛਮੀ ਬੰਗਾਲ ਸਰਕਾਰ ਨੀਵੇਂ ਇਲਾਕਿਆਂ, ਖਾਸ ਕਰਕੇ ਦੱਖਣੀ 24 ਪਰਗਨਾ ਅਤੇ ਪੂਰਬਾ ਮੇਦਿਨੀਪੁਰ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

184 ਗਰਭਵਤੀ ਮਹਿਲਾਵਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ

ਚੱਕਰਵਾਤੀ ਤੂਫ਼ਾਨ ਜਵਾਦ (Cyclone storm Jawad) ਦੇ ਮੱਦੇਨਜ਼ਰ ਗੰਜਮ ਜ਼ਿਲ੍ਹਾ ਪ੍ਰਸ਼ਾਸਨ ਨੇ 184 ਗਰਭਵਤੀ ਔਰਤਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਸ਼ਿਫਟ ਕੀਤਾ ਹੈ। ਗੰਜਮ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਇਹਤਿਆਤੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 22 ਬਲਾਕਾਂ ਦੀਆਂ ਕਰੀਬ 184 ਗਰਭਵਤੀ ਔਰਤਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ: Cyclone Jawad: ਉੜੀਸਾ ਅਤੇ ਆਂਧਰ ਵੱਲ ਵਧ ਰਿਹਾ 'ਜਵਾਦ' ਤੁਫਾਨ, ਤਿੰਨ ਰਾਜਾਂ ’ਚ ਹਾਈ ਅਲਰਟ

Last Updated : Dec 4, 2021, 11:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.