ETV Bharat / bharat

2 ਲੱਖ ਦਾ ਇਨਾਮੀ ਸਮੱਗਲਰ ਅਕਬਰ ਬੰਜਾਰਾ ਗ੍ਰਿਫ਼ਤਾਰ, ਬੰਗਲਾਦੇਸ਼ ਤੱਕ ਜੁੜੇ ਤਾਰ

author img

By

Published : Apr 15, 2022, 5:36 PM IST

ਮੇਰਠ SOG ਅਤੇ ਫਲਾਵਦਾ ਪੁਲਿਸ ਸਟੇਸ਼ਨ ਨੇ ਗਊਆਂ ਦੀ ਤਸਕਰੀ ਦਾ ਇੱਕ ਸਿੰਡੀਕੇਟ ਚਲਾਉਣ ਵਾਲੇ ਮਾਫੀਆ ਅਕਬਰ ਬੰਜਾਰਾ ਨੂੰ ਗ੍ਰਿਫਤਾਰ ਕੀਤਾ ਹੈ।

2 ਲੱਖ ਦਾ ਇਨਾਮੀ ਸਮੱਗਲਰ ਅਕਬਰ ਬੰਜਾਰਾ ਗ੍ਰਿਫ਼ਤਾਰ
2 ਲੱਖ ਦਾ ਇਨਾਮੀ ਸਮੱਗਲਰ ਅਕਬਰ ਬੰਜਾਰਾ ਗ੍ਰਿਫ਼ਤਾਰ

ਮੇਰਠ: ਸ਼ੁੱਕਰਵਾਰ ਨੂੰ ਮੇਰਠ SOG ਅਤੇ ਫਲਾਵਦਾ ਪੁਲਿਸ ਸਟੇਸ਼ਨ ਨੇ ਗਊਆਂ ਦੀ ਤਸਕਰੀ ਦਾ ਇੱਕ ਸਿੰਡੀਕੇਟ ਚਲਾਉਣ ਵਾਲੇ ਮਾਫੀਆ ਅਕਬਰ ਬੰਜਾਰਾ ਨੂੰ ਗ੍ਰਿਫਤਾਰ ਕੀਤਾ ਹੈ। ਅਕਬਰ ਬੰਜਾਰਾ ਪ੍ਰਦੇਸ਼ ਸਮੇਤ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿੱਚ ਤਸਕਰੀ ਕਰਦਾ ਸੀ। ਪੁਲਿਸ ਨੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਅਸਾਮ ਪੁਲਿਸ ਨੇ ਅਕਬਰ 'ਤੇ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਾਫੀਆ ਅਕਬਰ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਆਸਾਮ, ਮੇਘਾਲਿਆ, ਮਿਜ਼ੋਰਮ ਸਮੇਤ ਬੰਗਲਾਦੇਸ਼ ਵਿੱਚ ਗਊਆਂ ਦੀ ਤਸਕਰੀ ਕਰ ਰਿਹਾ ਸੀ।

ਮਾਫੀਆ ਅਕਬਰ ਬੰਜਾਰਾ ਅਤੇ ਉਸਦੇ ਗਿਰੋਹ ਨੇ ਗਊਆਂ ਦੀ ਤਸਕਰੀ ਕਰਕੇ ਅਰਬਾਂ ਰੁਪਏ ਦੀ ਜਾਇਦਾਦ ਕਮਾ ਲਈ ਹੈ। ਕਾਫੀ ਸਮੇਂ ਤੋਂ ਇਸ ਸਮੱਗਲਰ ਦੀ ਆਸਾਮ ਪੁਲਸ ਭਾਲ 'ਚ ਸੀ ਅਤੇ ਉਸ ਦੀ ਗ੍ਰਿਫਤਾਰੀ 'ਤੇ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਮੇਰਠ ਪੁਲਸ ਨੇ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੇਰਠ ਪੁਲਸ ਦੇ ਹਵਾਲੇ ਕਰ ਦਿੱਤਾ।

ਦੱਸ ਦਈਏ ਕਿ ਮਾਫੀਆ ਅਕਬਰ ਬੰਜਾਰਾ ਮੇਘਾਲਿਆ ਦੇ ਰਸਤੇ ਬੰਗਲਾਦੇਸ਼ ਵਿਚ ਵੱਡੀ ਮਾਤਰਾ ਵਿਚ ਗਾਵਾਂ ਦੀ ਤਸਕਰੀ ਕਰਦਾ ਸੀ। ਇਸ ਤੋਂ ਇਲਾਵਾ ਗਾਵਾਂ ਦੀ ਤਸਕਰੀ ਕਰਕੇ ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਨੂੰ ਵੀ ਭੇਜਿਆ ਜਾਂਦਾ ਸੀ।

ਇਹ ਵੀ ਪੜ੍ਹੋ- ਖੌਫਨਾਕ: ਦਿੱਲੀ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਲੜਕੀ ਦੀ ਹੋਈ ਮੌਤ

ਪੁਲਿਸ ਨੇ ਮਾਫੀਆ ਅਕਬਰ ਬੰਜਾਰਾ ਦੇ ਨਾਲ-ਨਾਲ ਉਸ ਦੇ ਭਰਾ ਅਤੇ ਗੈਂਗ ਦੇ ਮੈਂਬਰ ਸਲਮਾਨ ਅਤੇ ਸਮੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਮੁਲਜ਼ਮ ਫਲਾਵਦਾ ਥਾਣਾ ਖੇਤਰ ਦੇ ਬੰਜਾਰਨ ਇਲਾਕੇ ਦੇ ਰਹਿਣ ਵਾਲੇ ਹਨ। ਆਸਾਮ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਮੇਰਠ 'ਚ ਕਈ ਵਾਰ ਛਾਪੇਮਾਰੀ ਕੀਤੀ ਸੀ, ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਸੀ। ਫਿਲਹਾਲ ਮੇਰਠ ਪੁਲਿਸ ਨੇ ਵੀਰਵਾਰ ਨੂੰ ਅਕਬਰ ਬੰਜਾਰਾ ਤੇ ਗੈਂਗ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਅਸਾਮ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਤੋਂ ਬਾਅਦ ਆਸਾਮ ਪੁਲਿਸ ਉਸ ਨੂੰ ਬੀ ਵਾਰੰਟ 'ਤੇ ਆਸਾਮ ਲੈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.