ETV Bharat / bharat

coronavirus update: ਦੇਸ਼ ਵਿੱਚ 24 ਘੰਟਿਆਂ 'ਚ 11,109 ਨਵੇਂ ਮਾਮਲੇ ਆਏ ਸਾਹਮਣੇ, 20 ਲੋਕਾਂ ਦੀ ਹੋਈ ਮੌਤ, ਪੰਜਾਬ ਵਿੱਚ ਵੀ 200 ਤੋਂ ਵੱਧ ਨਵੇਂ ਕੇਸ

author img

By

Published : Apr 15, 2023, 8:46 AM IST

corona cases in india
ਦੇਸ਼ ਵਿੱਚ 24 ਘੰਟਿਆਂ 'ਚ 11,109 ਨਵੇਂ ਮਾਮਲੇ ਆਏ ਸਾਹਮਣੇ, 20 ਲੋਕਾਂ ਦੀ ਹੋਈ ਮੌਤ, ਪੰਜਾਬ ਵਿੱਚ ਵੀ 200 ਤੋਂ ਵੱਧ ਨਵੇਂ ਕੇਸ

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 11,109 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ 49,622 ਹੋ ਗਈ ਹੈ। ਇਸ ਦੇ ਨਾਲ ਹੀ 20 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਉਥੇ ਹੀ ਪੰਜਾਬ ਵਿੱਚ 236 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਚੰਡੀਗੜ੍ਹ: ਭਾਰਤ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 11,109 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਮਹਾਂਮਾਰੀ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 531,064 ਹੋ ਗਈ ਹੈ। ਐਕਟਿਵ ਕੇਸਾਂ ਦੇ ਮਾਮਲੇ ਵਿੱਚ ਕੇਰਲ ਅਜੇ ਵੀ ਸਭ ਤੋਂ ਉੱਪਰ ਹੈ।

ਇਹ ਵੀ ਪੜੋ: Daily Hukamnama: ੨ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਹੁਣ ਤੱਕ ਕੁੱਲ 4,42,16,583 ਲੋਕ ਠੀਕ ਹੋ ਚੁੱਕੇ ਹਨ ਅਤੇ ਰਿਕਵਰੀ ਦਰ 98.71% 'ਤੇ ਬਰਕਰਾਰ ਹੈ। ਇਸ ਦੌਰਾਨ 29 ਨਵੀਆਂ ਮੌਤਾਂ ਨਾਲ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 5,31,064 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੌਤ ਦਰ 1.19% ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 10,158 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 12 ਅਪ੍ਰੈਲ ਨੂੰ 7,830 ਨਵੇਂ ਮਾਮਲੇ ਸਾਹਮਣੇ ਆਏ ਸਨ।

corona cases in india
ਦੇਸ਼ ਵਿੱਚ 24 ਘੰਟਿਆਂ 'ਚ 11,109 ਨਵੇਂ ਮਾਮਲੇ ਆਏ ਸਾਹਮਣੇ, 20 ਲੋਕਾਂ ਦੀ ਹੋਈ ਮੌਤ, ਪੰਜਾਬ ਵਿੱਚ ਵੀ 200 ਤੋਂ ਵੱਧ ਨਵੇਂ ਕੇਸ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ ਕੋਰੋਨਾ ਦੇ 236 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚ ਐਸਏਐਸ ਨਗਰ ਤੋਂ 50, ਲੁਧਿਆਣਾ ਤੋਂ 30, ਪਟਿਆਲਾ ਤੋਂ 23, ਹੁਸ਼ਿਆਰਪੁਰ ਤੋਂ 17, ਅੰਮ੍ਰਿਤਸਰ ਤੋਂ 16 ਪਠਾਨਕੋਟ ਤੋਂ 12, ਸ੍ਰੀ ਮੁਕਤਸਰ ਸਾਹਿਬ ਤੋਂ 10, ਰੋਪੜ ਤੋਂ ਵੀ 10, ਬਰਨਾਲਾ ਤੋਂ 9, ਗੁਰਦਾਸਪੁਰ ਤੋਂ 8, ਬਠਿੰਡਾ ਤੋਂ 7, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੀ 7, ਜਲੰਧਰ ਤੋਂ 7, ਮੋਗਾ ਤੋਂ 6, ਫਰੀਦਕੋਟ ਤੋਂ 5, ਕਪੂਰਥਲਾ ਤੋਂ 5, ਸੰਗਰੂਰ ਤੋਂ 5, ਫਾਜ਼ਿਲਕਾ ਤੋਂ ਚਾਰ, ਤਰਨ ਤਾਰਨ ਤੋਂ ਵੀ 4 ਤੇ ਨਵਾਂ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ।

ਪੰਜਾਬ ਵਿੱਚ ਬੀਤੇ ਦਿਨ ਕੋਰੋਨਾ ਪੀੜਤ 130 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਕਿ 766311 ਸੰਖਿਆ ਹੋ ਗਈ ਹੈ। ਉਥੇ ਹੀ ਜੇਕਰ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤਕ 20529 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਹਾਂਮਾਰੀ ਨੂੰ ਤਿੰਨ ਸਾਲ ਬੀਤ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਵੀ ਮਹਾਮਾਰੀ ਦਾ ਖ਼ਤਰਾ ਅਜੇ ਤੱਕ ਟਲਿਆ ਨਹੀਂ ਹੈ। ਇਨਫੈਕਸ਼ਨ ਦਾ ਖਤਰਾ ਅਜੇ ਵੀ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧਦਾ ਜਾ ਰਿਹਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਮਨੁੱਖਜਾਤੀ ਅਜੇ ਵੀ ਅਜਿਹੀਆਂ ਆਫ਼ਤਾਂ ਲਈ ਤਿਆਰ ਨਹੀਂ ਹੈ। ਅਜਿਹੇ 'ਚ ਕੁਦਰਤ ਨਾਲ ਖਿਲਵਾੜ ਕਰਨਾ ਕਿੰਨਾ ਕੁ ਸਹੀ ਹੈ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਆਓ ਅੰਕੜਿਆਂ ਤੋਂ ਸਮਝੀਏ, ਦੇਸ਼ ਅਤੇ ਦੁਨੀਆ ਵਿੱਚ ਕੋਵਿਡ -19 ਦੀ ਸਥਿਤੀ ਕਿਵੇਂ ਹੈ।

ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਰੂਸ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 22.7 ਮਿਲੀਅਨ ਤੱਕ ਪਹੁੰਚ ਗਈ ਹੈ। ਜਦਕਿ ਹੁਣ ਤੱਕ 397,642 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿੱਚ ਪਿਛਲੇ ਸੱਤ ਦਿਨਾਂ ਦੌਰਾਨ 47,803 ਲੋਕਾਂ ਵਿੱਚ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ।

ਇਹ ਵੀ ਪੜੋ: ਬੇਕਾਬੂ ਹੋ ਨਹਿਰ 'ਚ ਡਿੱਗੀ ਤੇਜ਼ ਰਫ਼ਤਾਰ ਕਾਰ, ਜਨਮ ਦਿਨ ਮਨਾਉਣ ਗਏ ਤਿੰਨ ਦੋਸਤ ਲਾਪਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.