ETV Bharat / bharat

Covid-19: Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...

author img

By

Published : May 29, 2021, 3:00 PM IST

ਕੋਰੋਨਾ ਮਹਾਂਮਾਰੀ (Corona epidemic) ਬਾਰੇ ਲੋਕ ਅਫ਼ਵਾਹਾਂ (Rumors) ਫੈਲਾ ਰਹੇ ਹਨ ਕਿ ਕੋਰੋਨਾ ਤਾਂ ਹੈ ਹੀ ਨਹੀਂ ਸਿਰਫ਼ ਸਰਕਾਰਾਂ ਆਪਣੇ ਮਕਸਦ ਲਈ ਇਸ ਨੂੰ ਵਰਤ ਰਹੀਆਂ ਹਨ। ਉਥੇ ਹੀ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।

Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...
Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...

ਚੰਡੀਗੜ੍ਹ: ਵਿਸ਼ਵ ਭਰ ’ਚ ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (second wave) ਤੇਜੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ (Corona Virus) ਦੀ ਇਹ ਦੂਜੀ ਲਹਿਰ (second wave) ਪਹਿਲਾਂ ਲਹਿਰ ਨਾਲੋ ਵਧੇਰੇ ਖ਼ਤਰਨਾਕ ਹੈ, ਜਿਸ ਕਾਰਨ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਵਾਇਰਸ (Corona Virus) ਦੀ ਇਸ ਦੂਜੀ ਲਹਿਰ (second wave) ’ਤੇ ਠੱਲ ਪਾਉਣ ਲਈ ਸਰਕਾਰਾਂ ਨੇ ਸਖ਼ਤੀ ਕੀਤੀ ਹੋਈ ਹੈ, ਪਰ ਲੋਕ ਇਸ ਕੋਰੋਨਾ ਮਹਾਂਮਾਰੀ (Corona epidemic) ਨੂੰ ਹਲਕੇ ਵਿੱਚ ਲੈ ਰਹੇ ਹਨ।

  • Sharing a video made by Sumit Joshi, one of our journalists who bravely fought #Covid19 and is now recovering. A must watch video for all where he speaks about the seriousness of the disease and urges everyone not to take the pandemic lightly. pic.twitter.com/qkfyzbMPMi

    — Capt.Amarinder Singh (@capt_amarinder) May 29, 2021 " class="align-text-top noRightClick twitterSection" data=" ">

ਇਹ ਵੀ ਪੜੋ: CORONA LIVE UPDATE:ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,73,790 ਨਵੇਂ ਕੇਸ, 3,617 ਮੌਤਾਂ

ਇਸ ਕੋਰੋਨਾ ਮਹਾਂਮਾਰੀ (Corona epidemic) ਬਾਰੇ ਲੋਕ ਅਫ਼ਵਾਹਾਂ (Rumors) ਫੈਲਾ ਰਹੇ ਹਨ ਕਿ ਕੋਰੋਨਾ ਤਾਂ ਹੈ ਹੀ ਨਹੀਂ ਸਿਰਫ਼ ਸਰਕਾਰਾਂ ਆਪਣੇ ਮਕਸਦ ਲਈ ਇਸ ਨੂੰ ਵਰਤ ਰਹੀਆਂ ਹਨ। ਸੋਸ਼ਲ ਮੀਡੀਓ ਉੱਤੇ ਇਸ ਸਬੰਧੀ ਬਹੁਤ ਸਾਰੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਜਿਹੜੇ ਲੋਕ ਕੋਰੋਨਾ ਵਾਇਰਸ (Corona Virus) ਦਾ ਸ਼ਿਕਾਰ ਹੋ ਰਹੇ ਹਨ ਉਹ ਇਸ ਮਹਾਂਮਾਰੀ (Corona epidemic) ਬਾਰੇ ਹੀ ਸੰਖੇਪ ਵਿੱਚ ਬਿਆਨ ਕਰ ਸਕਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟੀਵਟ ’ਚ ਲਿਖਿਆ ਕਿ ‘ਮੈਂ ਸੁਮਿਤ ਜੋਸ਼ੀ ਦੁਆਰਾ ਬਣਾਈ ਗਈ ਇੱਕ ਵੀਡੀਓ ਨੂੰ ਸਾਂਝਾ ਕਰ ਰਿਹਾ ਹਾਂ, ਸਾਡੇ ਇੱਕ ਪੱਤਰਕਾਰ ਨੇ ਬਹਾਦਰੀ ਨਾਲ ਕੋਵਿਡ-19 (Covid-19) ਨਾਲ ਲੜਾਈ ਲੜੀ ਤੇ ਹੁਣ ਤੰਦਰੁਸਤ ਹੋ ਗਿਆ ਹੈ। ਉਹਨਾਂ ਸਾਰਿਆਂ ਲਈ ਇਹ ਵੀਡੀਓ ਦੇਖਣਾ ਜ਼ਰੂਰ ਜੋ ਇਸ ਗੰਭੀਰ ਬਿਮਾਰੀ ਦੀ ਗੰਭੀਰਤਾ ਬਾਰੇ ਬੋਲਦੇ ਹਨ ਤੇ ਹਰ ਕਿਸੇ ਨੂੰ ਮਹਾਂਮਾਰੀ (Corona epidemic) ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ’।

ਸੋ ਵੀਡੀਓ ’ਚ ਸੁਮਿਤ ਜੋਸ਼ੀ ਬਿਆਨ ਕਰ ਰਿਹਾ ਹੈ ਕਿ ਇਸ ਕੋਰੋਨਾ ਵਾਇਰਸ (Corona Virus) ਹੋਣ ਦਾ ਦੌਰ ਕਿੰਨਾ ਖ਼ਤਰਨਾਕ ਸੀ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਫ਼ਵਾਹਾ (Rumors) ਤੋਂ ਬਚਦੇ ਹੋਏ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਤੇ ਇਸ ਮਹਾਂਮਾਰੀ (Corona epidemic) ’ਤੇ ਜਿੱਤ ਹਾਸਲ ਕਰ ਸਕੀਏ।

ਇਹ ਵੀ ਪੜੋ: ਮਿਸ਼ਨ ਫ਼ਤਿਹ 2.0 ਦੌਰਾਨ 1.95 ਕਰੋੜ ਲੋਕਾਂ ਦੀ ਕੀਤੀ ਗਈ ਸਕ੍ਰੀਨਿੰਗ: ਬਲਬੀਰ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.