ETV Bharat / bharat

ਪਹਾੜਾਂ 'ਚ ਬਰਫ਼ਬਾਰੀ ਕਾਰਨ ਉੱਤਰ ਭਾਰਤ 'ਚ ਵੱਧੀ ਠੰਢ

author img

By

Published : Jan 10, 2021, 11:30 AM IST

Updated : Jan 10, 2021, 11:37 AM IST

ਰਾਜਧਨੀ ਦਿੱਲੀ, ਪੰਜਾਬ ਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ 'ਚ ਠੰਢ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਪੰਜਾਬ ਤੇ ਹਰਿਆਣਾ ਸਣੇ ਦਿੱਲੀ 'ਚ ਕਈ ਥਾਵਾਂ 'ਤੇ ਸੰਘਣੀ ਧੂੰਦ ਛਾਈ ਹੋਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ 'ਚ ਆਗਮੀ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆਉਣ ਕਾਰਨ ਠੰਢ ਵੱਧਣ ਤੇ ਸ਼ੀਤਲਹਿਰ ਜਾਰੀ ਰਹਿਣ ਦੀ ਗੱਲ ਆਖੀ ਗਈ ਹੈ।

ਉੱਤਰ ਭਾਰਤ 'ਚ ਵੱਧੀ ਠੰਢ
ਉੱਤਰ ਭਾਰਤ 'ਚ ਵੱਧੀ ਠੰਢ

ਨਵੀਂ ਦਿੱਲੀ : ਉੱਤਰ ਭਾਰਤ 'ਚ ਠੰਢ ਦਾ ਕਹਿਰ ਜਾਰੀ ਹੈ। ਪਹਾੜਾਂ 'ਚ ਬਰਫ਼ਬਾਰੀ ਹੋਣ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਠੰਢ ਵੱਧ ਗਈ ਹੈ। ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ 'ਚ ਮੁੜ ਤੋਂ ਬਰਫ਼ਬਾਰੀ ਹੋਣ ਕਾਰਨ ਆਵਾਜਾਈ ਪ੍ਰਭਾਵਤ ਹੋਈ ਹੈ।

ਪਹਾੜਾਂ 'ਚ ਬਰਫ਼ਬਾਰੀ
ਪਹਾੜਾਂ 'ਚ ਬਰਫ਼ਬਾਰੀ

ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਸੰਘਣੀ ਧੁੰਦ ਨੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਨੂੰ ਪ੍ਰਭਾਵਤ ਕੀਤਾ ਹੈ। ਇਸ ਦੇ ਨਾਲ ਹੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਕਸ਼ਮੀਰ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ।

ਉੱਤਰ ਭਾਰਤ 'ਚ ਵੱਧੀ ਠੰਢ
ਉੱਤਰ ਭਾਰਤ 'ਚ ਵੱਧੀ ਠੰਢ

ਪੰਜਾਬ ਅਤੇ ਹਰਿਆਣਾ 'ਚ ਠੰਢ ਦਾ ਕਹਿਰ ਜਾਰੀ

ਪੰਜਾਬ ਅਤੇ ਹਰਿਆਣਾ 'ਚ ਠੰਢ ਦਾ ਕਹਿਰ ਜਾਰੀ ਹੈ। ਹਾਲਾਂਕਿ, ਇਸ ਖ਼ੇਤਰ 'ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਘੱਟ ਤੋਂ ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ। ਇਹ ਆਮ ਨਾਲੋਂ ਪੰਜ ਡਿਗਰੀ ਵੱਧ ਸੀ।

ਪੰਜਾਬ 'ਚ ਸਭ ਤੋਂ ਵੱਧ ਠੰਢ

ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲੇ ਵਿੱਚ ਤਾਪਮਾਨ ਲੜੀਵਾਰ 9.4 ਡਿਗਰੀ, 10.7 ਡਿਗਰੀ ਅਤੇ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਆਦਮਪੁਰ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ 'ਚ ਲੜੀਵਾਰ ਤਾਪਮਾਨ 11.6 ਡਿਗਰੀ, 8.7 ਡਿਗਰੀ, 6.3 ਡਿਗਰੀ, 7.5 ਡਿਗਰੀ ਅਤੇ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉੱਤਰ ਭਾਰਤ 'ਚ ਵੱਧੀ ਠੰਢ
ਉੱਤਰ ਭਾਰਤ 'ਚ ਵੱਧੀ ਠੰਢ

ਪੰਜਾਬ, ਹਰਿਆਣਾ, ਰਾਜਸਥਾਨ 'ਚ ਚੱਲੇਗੀ ਸ਼ੀਤਲਹਿਰ

ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਸੂਬੇ ਦੇ ਤਾਪਮਾਨ 'ਚ 3 ਤੋਂ 5 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਕਾਰਨ 11 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਸਭ ਤੋਂ ਵੱਧ ਠੰਢ ਪੈਣ ਦੀ ਸਥਿਤੀ ਬਣੀ ਰਹੇਗੀ। ਇਸ ਦੌਰਾਨ ਇਨ੍ਹਾਂ ਸੂਬਿਆਂ 'ਚ ਸ਼ੀਤਲਹਿਰ ਜਾਰੀ ਰਹੇਗੀ।

Last Updated : Jan 10, 2021, 11:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.