ETV Bharat / bharat

CDS General Bipin Rawat ਦੀ ਮੌਤ ਪੈਦਾ ਕਰਦੀ ਹੈ ਸ਼ੰਕੇ: ਸੰਜੇ ਰਾਉਤ

author img

By

Published : Dec 10, 2021, 10:43 AM IST

ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਜਨਰਲ ਰਾਵਤ ਨੂੰ ਲੈ ਕੇ ਜਾਣ ਵਾਲਾ ਹੈਲੀਕਾਪਟਰ ਦੋ ਇੰਜਣਾਂ ਨਾਲ ਚੱਲਣ ਵਾਲਾ ਆਧੁਨਿਕ ਹੈਲੀਕਾਪਟਰ ਸੀ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦਾ ਦਾਅਵਾ ਕਰਦੇ ਹਾਂ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ?

CDS General Bipin Rawat ਦੀ ਮੌਤ ਪੈਦਾ ਕਰਦੀ ਹੈ ਸ਼ੰਕੇ
CDS General Bipin Rawat ਦੀ ਮੌਤ ਪੈਦਾ ਕਰਦੀ ਹੈ ਸ਼ੰਕੇ

ਨਵੀਂ ਦਿੱਲੀ: ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ (CDS General Bipin Rawat) ਦੀ ਹੈਲੀਕਾਪਟਰ ਹਾਦਸੇ 'ਚ ਮੌਤ ਲੋਕਾਂ ਦੇ ਮਨਾਂ 'ਚ ਖਦਸ਼ਾ ਪੈਦਾ ਕਰਦੀ ਹੈ। ਰਾਜ ਸਭਾ ਮੈਂਬਰ ਰਾਉਤ (ਐਮਪੀ ਸੰਜੇ ਰਾਉਤ) ਨੇ ਕਿਹਾ ਕਿ ਜਨਰਲ ਰਾਵਤ ਨੇ ਹਾਲ ਹੀ ਦੇ ਸਮੇਂ ਵਿੱਚ ਚੀਨ ਅਤੇ ਪਾਕਿਸਤਾਨ ਦੇ ਖਿਲਾਫ਼ ਦੇਸ਼ ਦੀ ਫੌਜੀ ਪ੍ਰਤੀਕਿਰਿਆ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਲਈ ਜਦੋਂ ਅਜਿਹਾ ਕੋਈ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਪੈਦਾ ਹੋ ਜਾਂਦੇ ਹਨ।

ਰਾਉਤ ਨੇ ਕਿਹਾ ਕਿ ਜਨਰਲ ਰਾਵਤ ਨੂੰ ਲੈ ਕੇ ਜਾਣ ਵਾਲਾ ਹੈਲੀਕਾਪਟਰ ਦੋ ਇੰਜਣਾਂ ਨਾਲ ਸੰਚਾਲਿਤ ਆਧੁਨਿਕ ਹੈਲੀਕਾਪਟਰ ਸੀ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦਾ ਦਾਅਵਾ ਕਰਦੇ ਹਾਂ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ ? ਉਨ੍ਹਾਂ ਕਿਹਾ ਕਿ ਇਹ ਹਾਦਸਾ ਪੂਰੇ ਦੇਸ਼ ਅਤੇ ਲੀਡਰਸ਼ਿਪ ਨੂੰ ਭੰਬਲਭੂਸੇ ਵਿੱਚ ਪਾ ਸਕਦਾ ਹੈ ਅਤੇ ਰੱਖਿਆ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਸਾਰੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ।

ਸ਼ਿਵਸੇਨਾ ਆਗੂ ਰਾਉਤ (Shivsena Leader Raut) ਨੇ ਇਹ ਵੀ ਕਿਹਾ ਕਿ ਜਨਰਲ ਰਾਵਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਅਜਿਹੇ ਵਿੱਚ ਉਨ੍ਹਾਂ ਦੀ ਮੌਤ(CDS General Bipin Rawat death) ਨਾਲ ਕਈ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Bipin Rawat Cremation: ਜਨਰਲ ਬਿਪਿਨ ਰਾਵਤ ਦਾ ਅੱਜ ਕੀਤਾ ਜਾਵੇਗਾ ਅੰਤਮ ਸਸਕਾਰ

ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਇੱਕ ਫੌਜੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਏ ਹਵਾਈ ਸੈਨਾ ਨੇ ਇਸ ਦੀ ਜਾਣਕਾਰੀ ਦਿੱਤੀ ਸੀ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.