ETV Bharat / bharat

Union Budget 2022: ਵਿਦਿਆਰਥਾਈਆਂ ਅਤੇ ਨੌਜਵਾਨਾਂ ਦੇ ਲਈ ਕੀ ਕੁਝ ਰਿਹਾ ਖ਼ਾਸ ?

author img

By

Published : Feb 1, 2022, 6:58 PM IST

ਬਜਟ ਵਿੱਚ ਸਿੱਖਿਆ ਖੇਤਰ ਨਾਲ ਸਬੰਧਤ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਹਰ ਜਮਾਤ ਵਿੱਚ ਟੀ.ਵੀ. ਸਕਿੱਲ ਇੰਡੀਆ ਮਿਸ਼ਨ ਰਾਹੀਂ ਯੁਵਾ ਸ਼ਕਤੀ ਬਣਾਉਣ ਅਤੇ ਸਰਕਾਰੀ ਸਕੀਮਾਂ ਤਹਿਤ ਹੁਨਰਮੰਦ ਕਾਮੇ ਬਣਾਉਣ ਲਈ ਕੰਮ ਕੀਤਾ ਜਾਵੇਗਾ।

ਬਜਟ 2022 ਲਈ ਸਿੱਖਿਆ ਲਈ ਐਲਾਨ
ਬਜਟ 2022 ਲਈ ਸਿੱਖਿਆ ਲਈ ਐਲਾਨ

ਚੰਡੀਗੜ੍ਹ: ਸੰਸਦ ਦੇ ਬਜਟ ਸੈਸ਼ਨ 2022 ਦੇ ਦੂਜੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ (Union Budget 2022) ਵਿੱਚ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਵਿੱਚ ਵਿੱਤ ਮੰਤਰਾਲੇ ਨੇ ਸਿੱਖਿਆ ਖੇਤਰ ਨੂੰ ਲੈ ਕੇ ਕਈ ਐਲਾਨ ਕੀਤੇ ਹਨ।

ਦੱਸ ਦਈਏ ਕਿ ਬੀਤੇ ਦੋ ਸਾਲਾਂ ਚ ਕੋਰੋਨਾ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਪੜਾਈ ਨੂੰ ਕਾਫੀ ਨੁਕਸਾਨ ਪਹੁੰਚਿਆ। ਬੱਚਿਆ ਦੀ ਸਿੱਖਿਆ ਨੂੰ ਲੈ ਕੇ ਯੂਐਨਈਐਸਸੀਓ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ’ਚ ਦੱਸਿਆ ਗਿਆ ਸੀ ਕਿ 9ਵੀਂ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜਾਈ ਤੇ ਕਾਫੀ ਅਸਰ ਪਿਆ। ਇਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਚਾਹੀਦੇ ਹਨ। ਜਿਸ ਦੇ ਚੱਲਦੇ ਸਿੱਖਿਆ ਨੂੰ ਲੈ ਕੇ ਵਿੱਤ ਮੰਤਰੀ ਵੱਲੋਂ ਕਈ ਐਲਾਨ ਕੀਤੇ ਗਏ ਹਨ।

  • ਵਨ ਕਲਾਸ, ਵਨ ਟੀਵੀ ਚੈਨਲ ਨੂੰ 12 ਤੋਂ ਵਧਾ ਕੇ 200 ਟੀਵੀ ਚੈਨਲ ਕੀਤੇ ਜਾਣਗੇ।
  • ਡਿਜ਼ੀਟਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ।
  • ਸਕੂਲਾਂ ਵਿੱਚ ਹਰ ਕਲਾਸ ਵਿੱਚ ਟੀਵੀ ਲਗਾਇਆ ਜਾਵੇਗਾ।
  • ਸਕਿੱਲ ਇੰਡੀਆ ਮਿਸ਼ਨ ਰਾਹੀਂ ਯੁਵਾ ਸ਼ਕਤੀ ਬਣਾਉਣ ਅਤੇ ਸਰਕਾਰੀ ਸਕੀਮਾਂ ਤਹਿਤ ਹੁਨਰਮੰਦ ਕਾਮੇ ਬਣਾਉਣ ਲਈ ਕੰਮ ਕੀਤਾ ਜਾਵੇਗਾ।
  • ਸਕੂਲਾਂ ਵਿੱਚ ਹਰ ਜਮਾਤ ਵਿੱਚ ਟੀ.ਵੀ. ਸਕਿੱਲ ਇੰਡੀਆ ਮਿਸ਼ਨ ਰਾਹੀਂ ਯੁਵਾ ਸ਼ਕਤੀ ਬਣਾਉਣ ਅਤੇ ਸਰਕਾਰੀ ਸਕੀਮਾਂ ਤਹਿਤ ਹੁਨਰਮੰਦ ਕਾਮੇ ਬਣਾਉਣ ਲਈ ਕੰਮ ਕੀਤਾ ਜਾਵੇਗਾ।
  • ਡਿਜੀਟਲ ਯੂਨੀਵਰਸਿਟੀ ਦੇ ਤਹਿਤ ਘਰ-ਘਰ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੂੰ ਇਹ ਸਹੂਲਤ ਖੇਤਰੀ ਭਾਸ਼ਾਵਾਂ ਵਿੱਚ ਦਿੱਤੀ ਜਾਵੇਗੀ। ਹੋਰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਕਰਨਗੀਆਂ।
  • ਸਰਕਾਰ ਵੱਲੋਂ ਐਲਾਨੀ ਇੱਕ ਚੈਨਲ ਇੱਕ ਸ਼੍ਰੇਣੀ ਸਕੀਮ ਤਹਿਤ ਟੀਵੀ ਚੈਨਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਇਸ 'ਤੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਈ ਮਿਆਰੀ ਸਿੱਖਿਆ ਦਿੱਤੀ ਜਾਵੇਗੀ।
  • ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਸਿਲੇਬਸ ਨੂੰ ਮੁੜ ਤਿਆਰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਕੁਦਰਤੀ ਲੋੜਾਂ, ਜੈਵਿਕ ਖੇਤੀ, ਆਧੁਨਿਕ ਖੇਤੀ, ਜੈਵਿਕ ਖੇਤੀ ਨੂੰ ਵੀ ਜੋੜਿਆ ਜਾਵੇਗਾ।
  • ਸ਼ਹਿਰੀ ਵਿਕਾਸ ਲਈ ਨਵਾਂ ਸਿਲੇਬਸ ਵੀ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਪੰਜ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਨੂੰ 250 ਕਰੋੜ ਰੁਪਏ ਦਾ ਫੰਡ ਮਿਲੇਗਾ।

ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਬੇਰੁਜ਼ਗਾਰੀ ਦੇ ਘੱਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਨੌਜਵਾਨ ਅੱਜ ਵੀ ਰੁਜ਼ਗਾਰ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਬੇਰੁਜ਼ਗਾਰ ਨੌਜਵਾਨਾਂ ਵੱਲੋਂ ਉੱਚੇਰੀ ਸਿੱਖਿਆ ਹਾਸਿਲ ਕਰਕੇ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ। ਇਹ ਸਭ ਤੋਂ ਵੱਡਾ ਸਵਾਲ ਹੈ ਕਿ ਉੱਚੇਰੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਵੀ ਨੌਜਵਾਨ ਨੌਕਰੀ ਕਿਉਂ ਮੰਗ ਰਹੇ ਹਨ। ਦੇਸ਼ਭਰ ’ਚ ਨੌਜਵਾਨ ਅਤੇ ਵਿਦਿਆਰਥੀ ਸਿੱਖਿਆ ਅਤੇ ਰੁਜ਼ਗਾਰ ਨੂੰ ਲੈ ਕੇ ਪਰੇਸ਼ਾਨ ਹਨ।

ਸੇਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (CMIE) ਦੀ ਰਿਪੋਰਟ ਮੁਤਾਬਿਕ ਜੰਮੂ ਕਸ਼ਮੀਰ, ਬਿਹਾਰ, ਹਰਿਆਣਾ,ਰਾਜਸਥਾਨ ਅਤੇ ਝਾਰਖੰਡ ਚ ਬੇਰੁਜ਼ਗਾਰੀ ਸਭ ਤੋਂ ਜਿਆਦਾ ਹੈ।

ਇਹ ਵੀ ਪੜੋ: Union Budget 2022: ਕੀ ਹੈ ਐਕਸਪਰਟ ਦੀ ਰਾਏ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.