ETV Bharat / bharat

1971 ਦੇ ਹੀਰੋ ਬ੍ਰਿਗੇਡੀਅਰ ਚਾਂਦਪੁਰੀ ਨੇ ਇੰਝ ਹਰਾਇਆ ਸੀ ਪਾਕਿਸਤਾਨ

author img

By

Published : Dec 22, 2021, 1:31 PM IST

1971 ਦੇ ਭਾਰਤ-ਪਾਕਿਸਤਾਨ ਲੜਾਈ ’ਚ ਬ੍ਰਿਗੇਡੀਅਰ ਚਾਂਦਪੁਰੀ ਨੇ ਰਾਜਸਥਾਨ ਦੇ ਲੋਂਗੋਵਾਲ ਮੋਰਚੇ ’ਤੇ ਹੋਈ ਲੜਾਈ ਲੜੀ, ਜਿਸ ਦਾ ਉਨ੍ਹਾਂ ਨੂੰ ਹੀਰੋ ਮੰਨਿਆ ਜਾਂਦਾ ਹੈ। ਲੜਾਈ ਦੌਰਾਨ ਭਾਰਤੀ ਫੌਜ ਦੇ ਅੱਗੇ ਪਾਕਿਸਤਾਨ ਨੇ ਆਪਣੀ ਹਾਰ ਮੰਨੀ ਸੀ।

ਬ੍ਰਿਗੇਡੀਅਰ ਚਾਂਦਪੁਰੀ
ਬ੍ਰਿਗੇਡੀਅਰ ਚਾਂਦਪੁਰੀ

ਚੰਡੀਗੜ੍ਹ: ਸਾਲ 1971 ਦੀ ਲੜਾਈ ਦੌਰਾਨ ਭਾਰਤੀ ਫੌਜ ਦੇ ਅੱਗੇ ਪਾਕਿਸਤਾਨ ਨੇ ਆਪਣੀ ਹਾਰ ਮੰਨੀ ਸੀ। 16 ਦਸੰਬਰ ਦਾ ਦਿਨ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਦਾ ਦਿਨ ਹੈ। 1971 ਦੀ ਲੜਾਈ ਚ ਭਾਰਤੀ ਫੌਜ ਨੇ ਵੱਡੇ ਪੈਮਾਨੇ ’ਤੇ ਕੁਰਬਾਨੀਆਂ ਦਿੱਤੀ ਸੀ। ਕਰੀਬ 39,000 ਭਾਰਤੀ ਫੌਜ ਸ਼ਹੀਦ ਹੋ ਗਏ ਸੀ ਜਦਕਿ 9,851 ਜ਼ਖਮੀ ਹੋ ਗਏ ਸੀ। 16 ਦਸੰਬਰ ਦਾ ਦਿਨ ਦੇਸ਼ ਦੇ ਜਵਾਨਾਂ ਦੀ ਬਹਾਦਰੀ, ਸਾਹਸ ਅਤੇ ਕੁਰਬਾਨੀ ਦੀ ਕਹਾਣੀ ਨੂੰ ਜਾਹਿਰ ਕਰਦੀ ਹੈ।

ਬ੍ਰਿਗੇਡੀਅਰ ਚਾਂਦਪੁਰੀ

ਬ੍ਰਿਗੇਡੀਅਰ ਚਾਂਦਪੁਰੀ 1971 ਦੀ ਲੜਾਈ ਦੇ ਹੀਰੋ

ਦੱਸ ਦਈਏ ਕਿ ਸਾਲ 1971 ਦੇ ਭਾਰਤ-ਪਾਕਿਸਤਾਨ ਲੜਾਈ ’ਚ ਬ੍ਰਿਗੇਡੀਅਰ ਚਾਂਦਪੁਰੀ ਨੇ ਰਾਜਸਥਾਨ ਦੇ ਲੋਂਗੋਵਾਲ ਮੋਰਚੇ ’ਤੇ ਹੋਈ ਲੜਾਈ ਲੜੀ, ਜਿਸ ਦਾ ਉਨ੍ਹਾਂ ਨੂੰ ਹੀਰੋ ਮੰਨਿਆ ਜਾਂਦਾ ਹੈ। ਭਾਰਤੀ ਫੌਜ ਚ ਸ਼ਾਨਦਾਰ ਸੇਵਾਵਾਂ ਦੇ ਲਈ ਉਨ੍ਹਾਂ ਨੂੰ ਮਹਾਵੀਰ ਚੱਕਰ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

'ਆਪਣੀ ਟੀਮ ਦੀ ਕਰਦੇ ਸੀ ਉਹ ਬਹੁਤ ਸਨਮਾਨ'

ਆਪਣੀ ਬਹਾਦਰੀ ਨਾਲ ਪਾਕਿਸਤਾਨ ਨੂੰ ਹਰਾਉਣ ਵਾਲੇ ਬ੍ਰਿਗੇਡੀਅਰ ਚਾਂਦਪੁਰੀ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਜਿੱਤ ਦਾ ਲਾਹਾ ਕਦੇ ਵੀ ਆਪਣੇ ਸਿਰ ਤੇ ਨਹੀਂ ਲਿਆ ਉਨ੍ਹਾ ਨੇ ਹਮੇਸ਼ਾ ਹੀ ਕਿਹਾ ਹੈ ਕਿ ਇਸ ਜਿੱਤ ਦੇ ਪਿੱਛੇ ਉਨ੍ਹਾਂ ਦੀ ਟੀਮ ਦੀ ਬਹਾਦਰੀ ਹੈ। ਬਿਨ੍ਹਾਂ ਆਪਣੀ ਟੀਮ ਦੇ ਉਹ ਇਸ ਜਿੱਤ ਨੂੰ ਹਾਸਿਲ ਨਹੀਂ ਕਰ ਪਾਉਂਦੇ। ਉਹ ਆਪਣੇ ਜਵਾਨਾਂ ਦੀ ਬਹੁਤ ਇੱਜਤ ਕਰਦੇ ਸੀ। ਉਹ ਹਮੇਸ਼ਾ ਕਹਿੰਦੇ ਸੀ ਕਿ ਅਸੀਂ ਸਾਰਿਆਂ ਨੇ ਮਿਲ ਕੇ ਇਸ ਲੜਾਈ ਨੂੰ ਜਿੱਤਿਆ ਹੈ।

'ਬ੍ਰਿਗੇਡੀਅਰ ਚਾਂਦਪੁਰੀ ਦੀ ਵਿਰਸੇ ਨੂੰ ਰੱਖਿਆ ਸਾਂਭ ਕੇ'

ਬ੍ਰਿਗੇਡੀਅਰ ਚਾਂਦਪੁਰੀ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਖੁਸ਼ਕਿਮਸਤ ਮੰਨਦੇ ਹਾਂ ਕਿ ਅਸੀਂ ਉਨ੍ਹਾਂ ਦੇ ਪੁੱਤਰ ਹਾਂ। ਅਸੀ ਉਨ੍ਹਾਂ ਦੇ ਵਿਰਸੇ ਨੂੰ ਸਾਂਭ ਕੇ ਰੱਖਿਆ ਹੋਇਆ ਤਾਂ ਜੋ ਲੋਕਾਂ ਤੱਕ ਇਹ ਗੱਲ ਪਹੁੰਚੇ। ਜਿਸ ਨਾਲ ਲੋਕ ਪ੍ਰੇਰਿਤ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਲਈ ਅੱਗੇ ਆਉਣ।

ਕਾਬਿਲੇਗੌਰ ਹੈ ਕਿ ਬ੍ਰਿਗੇਡੀਅਰ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੋਂਗੋਵਾਲ ਮੋਰਚੇ ’ਤੇ ਦਿਖਾਈ ਬਹਾਦਰੀ ’ਤੇ ਫਿਲਮ ਬਾਰਡਰ ਬਣਾਈ ਗਈ ਸੀ। ਫਿਲਮ ਚ ਮੇਜਰ ਕੁਲਦੀਪ ਚਾਂਦਪੁਰ ਦੀ ਭੂਮਿਕਾ ਅਦਾਕਾਰ ਸਨੀ ਦਿਓਲ ਨੇ ਨਿਭਾਈ ਸੀ। ਇਸ ਲੜਾਈ ਚ ਚਾਂਦਪੁਰ ਲੋਂਗੋਵਾਲ ਪੋਸਟ ’ਤੇ ਤੈਨਾਤ ਸੀ। ਸਰਹੱਦ ’ਤੇ ਪਾਕਿਸਤਾਨ ਦੀ ਪੂਰੀ ਟੈਂਕ ਰੇਜਿਮੇਂਟ ਸੀ ਅਤੇ ਚਾਂਦਪੁਰੀ ਦੀ ਕਮਾਂਡ ਚ ਸਿਰਫ 120 ਜਵਾਨ ਸੀ।

ਇਹ ਵੀ ਪੜੋ: ਸਰਾਪ ਨਹੀਂ, ਵਰਦਾਨ ਹੈ ਪਰਾਲੀ ! ਵਿਗਿਆਨੀਆਂ ਦੀ ਨਵੀਂ ਖੋਜ, ਪ੍ਰਦੂਸ਼ਣ ਘਟੇਗਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.