ETV Bharat / bharat

ਪਠਾਨਕੋਟ ਹਮਲੇ ਉਪਰੰਤ ਸਿੱਧੂ ’ਤੇ ਭਾਜਪਾ ਦਾ ਹਮਲਾ, ‘ਹੋਰ ਨਿਭਾਓ ਭਾਈਚਾਰਾ’

author img

By

Published : Nov 22, 2021, 5:39 PM IST

Updated : Nov 25, 2021, 4:35 PM IST

ਸਿੱਧੂ ’ਤੇ ਭਾਜਪਾ ਦਾ ਹਮਲਾ, ‘ਹੋਰ ਨਿਭਾਓ ਭਾਈਚਾਰਾ’
ਸਿੱਧੂ ’ਤੇ ਭਾਜਪਾ ਦਾ ਹਮਲਾ, ‘ਹੋਰ ਨਿਭਾਓ ਭਾਈਚਾਰਾ’

ਪਠਾਨਕੋਟ ਹਮਲੇ (Pathankot Attack) ਨਾਲ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਹੋਰ ਘਿਰ ਗਏ ਹਨ। ਭਾਜਪਾ ਨੇ ਸਿੱਧੂ ‘ਤੇ ਵੱਡਾ ਸ਼ਬਦੀ ਹਮਲਾ (BJP attacks Sidhu) ਕੀਤਾ ਹੈ। ਹਰਿਆਣਾ ਦੇ ਇੱਕ ਭਾਜਪਾ ਆਗੂ (Haryana BJP leader) ਨੇ ਸਿੱਧੂ ਤੇ ਇਮਰਾਨ ਖਾਨ ਦੇ ਭਾਈਚਾਰੇ (Sidhu-Imran friendship) ’ਤੇ ਨਿਸ਼ਾਨਾ ਲਗਾਇਆ ਹੈ।

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤੋ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਨੇ ਇਮਰਾਨ ਖਾਨ ਨੂੰ ਭਰਾ ਕਹਿ ਕੇ ਨਿਖੇਧੀ ਸਹੇੜ ਲਈ ਹੈ। ਇਥੋਂ ਤੱਕ ਕਿ ਵਿਰੋਧੀਆਂ ਨੇ ਤਾਂ ਸਿੱਧੂ ਨੂੰ ਇਸ ਮੁੱਦੇ ’ਤੇ ਘੇਰਨਾ ਹੀ ਸੀ, ਸਗੋਂ ਆਪਣੀ ਪਾਰਟੀ ਕਾਂਗਰਸ ਦੇ ਆਗੂ ਵੀ ਸਿੱਧੂ ਨੂੰ ਘੇਰਦੇ ਨਜ਼ਰ ਆਏ। ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਮਰਾਨ ਖਾਨ ਭਾਵੇਂ ਸਿੱਧੂ ਲਈ ਵੱਡਾ ਭਰਾ ਹੋਵੇਗਾ ਪਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।

ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਕੁਝ ਹੋਰ ਆਗੂਆਂ ਦਾ ਇਸ਼ਾਰਾ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਰਹੇ ਜਵਾਨ ਅਤੇ ਹੋਰ ਦੇਸ਼ ਵਾਸੀਆਂ ਵੱਲ ਸੀ ਤੇ ਉਹ ਦੋਸ਼ ਲਗਾ ਰਹੇ ਸੀ ਕਿ ਇਹ ਸਾਰਾ ਕੁਝ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ ਤੇ ਖਾਸ ਕਰਕੇ ਹਥਿਆਰ ਅਤੇ ਡਰੱਗਜ਼ ਸੁੱਟਣ ’ਤੇ ਵੀ ਪਾਕਿਸਤਾਨ ਬਾਰੇ ਇਲਜਾਮ ਲਗਾਇਆ ਗਿਆ ਸੀ। ਹੁਣ ਹਰਿਆਣਾ ਦੇ ਭਾਜਪਾ ਆਗੂ ਨਵੀਨ ਕੁਮਾਰ ਜਿੰਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਇੱਕ ਪਾਸੇ ਸਿੱਧੂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਿਆ ਤੇ ਦੂਜੇ ਪਾਸੇ ਪਠਾਨਕੋਟ ਵਿੱਖੇ ਗਰਨੇਡ ਹਮਲਾ ਹੋ ਗਿਆ। ਜਿੰਦਲ ਨੇ ਸਿੱਧੂ ’ਤੇ ਵਿਅੰਗ ਕੀਤਾ ਕਿ ਖੂਬ ਨਿਭਾਓ ਭਾਈਚਾਰਾ।

  • उधर सिद्धू ने इमरान को अपना बड़ा भाई बताया और इधर पठानकोट में ग्रेनेड ब्लास्ट हो गया

    खूब निभाओ भाईचारा

    — Naveen Kumar Jindal 🇮🇳 (@naveenjindalbjp) November 22, 2021 " class="align-text-top noRightClick twitterSection" data=" ">

ਜਿਕਰਯੋਗ ਹੈ ਕਿ ਬੀਤੀ ਰਾਤ ਆਰਮੀ ਏਰੀਏ ਦੇ ਬਾਹਰ ਦੋ ਹਮਲਾਵਰਾਂ ਨੇ ਪਠਾਨਕੋਟ ਵਿਖੇ ਹੈਂਡ ਗ੍ਰੇਨੇਡ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਰਾਤ ਦੀ ਚੌਕਸੀ ਵਧਾ ਦਿੱਤੀ। ਇਸ ਦੇ ਨਾਲ ਹੀ ਪਠਾਨਕੋਟ 'ਤੇ ਰੈਡ ਅਲਰਟ (Red Alert) ਵੀ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਹਮਲਾ (Grenade attack) ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ਸਵਾਰ (Motorcycle riders) ਸਨ।

ਆਰਮੀ ਦੇ ਤ੍ਰਿਵੇਣੀ ਗੇਟ ਦੀ ਖਾਸੀਅਤ ਹੈ ਕਿ ਇਹ ਪਠਾਨਕੋਟ ਸ਼ਹਿਰ ਵਿੱਚ ਜਾ ਕੇ ਖੁੱਲ੍ਹਦਾ ਹੈ, ਇਹ ਰਸਤਾ ਪਠਾਨਕੋਟ ਤੇ ਜਲੰਧਰ ਨੈਸ਼ਨਲ ਹਾਈਵੇ (Pathankot, Jalandhar National Highway) ਨੂੰ ਵੀ ਆਪਸ ਵਿੱਚ ਜੋੜਦਾ ਹੈ। ਹਮਲਾਵਰ ਗ੍ਰੇਨੇਡ ਹਮਲਾ (Pathankot granade attack) ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਜਗ੍ਹਾ ਜਗ੍ਹਾ 'ਤੇ ਸਰਚ ਕਰ ਰਹੀ ਹੈ। ਇਸਦੇ ਨਾਲ ਹੀ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ। ਇਸ ਗਰਨੇਡ ਹਮਲੇ ਉਪਰੰਤ ਹੁਣ ਵਿਰੋਧੀਆਂ ਨੂੰ ਨਵਜੋਤ ਸਿੱਧੂ ਵਿਰੁੱਧ ਹਮਲੇ ਕਰਨ ਦਾ ਹੋਰ ਵੱਡਾ ਮੌਕਾ ਮਿਲ ਗਿਆ ਹੈ।

ਇਹ ਵੀ ਪੜ੍ਹੋ:ਬਮਿਆਲ ਦੇ ਸਰਹੱਦੀ ਇਲਾਕੇ ਵਿੱਚ ਦੇਖੇ ਗਏ ਸ਼ੱਕੀ, ਡਰੋਨ ਰਾਹੀਂ ਰੱਖੀ ਜਾ ਰਹੀ ਨਜ਼ਰ

Last Updated :Nov 25, 2021, 4:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.