ETV Bharat / bharat

Bihar Sextortion Case: ਸੈਕਸਟੋਰੇਸ਼ਨ ਗਿਰੋਹ ਦੇ ਜਾਲ ਵਿੱਚ ਫਸੇ ਸਾਬਕਾ ਮੰਤਰੀ, ਅਸ਼ਲੀਲ ਵੀਡੀਓ ਬਣਾ ਕੇ ਮੰਗੇ 2 ਲੱਖ ਰੁਪਏ

author img

By ETV Bharat Punjabi Team

Published : Sep 30, 2023, 6:11 PM IST

ਬਿਹਾਰ 'ਚ ਸੈਕਸਟੋਰੇਸ਼ਨ ਮਾਮਲੇ 'ਚ ਸਾਬਕਾ ਮੰਤਰੀ ਖੁਦ ਹੀ ਫਸ ਗਏ ਹਨ। ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਕਿ 2 ਲੱਖ ਰੁਪਏ ਦੀ ਮੰਗ ਕੀਤੀ ਹੈ। ਪਰ ਉਨ੍ਹਾਂ ਨੇ ਠੱਗਾਂ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।

Bihar Sextortion Case
Bihar Government Former Minister Trapped in Sextortion Gang Case Registered In Patna Cyber Crime

ਬਿਹਾਰ/ਪਟਨਾ: ਬਿਹਾਰ ਸਰਕਾਰ ਦੇ ਇੱਕ ਸਾਬਕਾ ਮੰਤਰੀ ਸੈਕਸਟੋਰੇਸ਼ਨ ਦਾ ਸ਼ਿਕਾਰ ਹੋ ਗਏ ਹਨ। ਗਿਰੋਹ ਦੇ ਇੱਕ ਮੈਂਬਰ ਨੇ ਸਾਬਕਾ ਮੰਤਰੀ ਨੂੰ ਝਾਂਸੇ ਵਿੱਚ ਲੈ ਕਿ ਕਰੀਬ 20 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਹੁਣ ਉਨ੍ਹਾਂ ਤੋਂ ਲਗਾਤਾਰ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਨੇ ਆਪਣੇ ਨਾਲ ਹੋਈ ਸਾਈਬਰ ਧੋਖਾਧੜੀ ਸਬੰਧੀ ਸਾਈਬਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਤਰ੍ਹਾਂ ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲਿਆ: ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਦੀ ਫੇਸਬੁੱਕ ਆਈਡੀ 'ਤੇ ਸੀਮਾ ਨਾਂ ਦੀ ਫਰੈਂਡ ਰਿਕਵੈਸਟ ਆਈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਔਰਤ ਨੇ ਕੁਝ ਦਿਨਾਂ ਤੱਕ ਉਨ੍ਹਾਂ ਨਾਲ ਗੱਲ ਕੀਤੀ, ਪਰ ਫਿਰ ਇਕ ਦਿਨ ਉਨ੍ਹਾਂ ਕੋਲੋਂ ਵੀਡੀਓ ਕਾਲ ਆਈ, ਜਿਵੇਂ ਹੀ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਉਸ ਨੇ ਸਕਰੀਨ ਰਿਕਾਰਡਰ ਦੀ ਵਰਤੋਂ ਕਰਕੇ ਸਾਬਕਾ ਮੰਤਰੀ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

"ਇੱਕ ਦਿਨ ਮੈਨੂੰ ਉਸ ਦੀ ਫੇਸਬੁੱਕ 'ਤੇ ਕਾਲ ਆਈ। ਅਸੀਂ ਫੋਨ ਚੁੱਕਿਆ। ਜਿਵੇਂ ਹੀ ਮੈਂ ਉਸ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਤਾਂ ਮੈਂ ਵੀਡੀਓ ਕੱਟ ਦਿੱਤੀ। ਪਰ ਉਸ ਨੇ ਮੇਰੀ ਵੀਡੀਓ ਰਿਕਾਰਡ ਕਰ ਲਈ ਅਤੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।"- ਠੱਗੀ ਦੇ ਸਿਕਾਰ ਸਾਬਕਾ ਮੰਤਰੀ

ਸੈਕਸਟੋਰੇਸ਼ਨ ਦੇ ਸਿਕਾਰ ਹੋਏ ਸਾਬਕਾ ਮੰਤਰੀ: ਬਿਹਾਰ ਸਰਕਾਰ ਦੇ ਇੱਕ ਸਾਬਕਾ ਮੰਤਰੀ ਸੈਕਸਟੋਰੇਸ਼ਨ ਦਾ ਸ਼ਿਕਾਰ ਹੋ ਗਏ ਹਨ। ਅਸ਼ਲੀਲ ਵੀਡੀਓ ਬਣਾ ਕਿ ਪਹਿਲਾਂ ਔਰਤ ਵੱਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ, ਹੁਣ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਸਾਬਕਾ ਮੰਤਰੀ ਨੇ ਪੁਲਿਸ ਦਾ ਸਹਾਰਾ ਲਿਆ ਅਤੇ ਸਬਕ ਸਿਖਾਉਣ ਲਈ ਸਾਬਕਾ ਮੰਤਰੀ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜਿਸ ਨਾਂ ਨਾਲ ਫਰੈਂਡ ਰਿਕੁਐਸਟ ਭੇਜੀ ਗਈ ਹੈ, ਉਹ ਸਹੀ ਨਹੀਂ ਹੈ।

"ਦੋ ਮੋਬਾਈਲ ਨੰਬਰਾਂ ਅਤੇ ਇੱਕ ਫੇਸਬੁੱਕ ਅਕਾਊਂਟ 'ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਨਾਂ 'ਤੇ ਫਰੈਂਡ ਰਿਕਵੈਸਟ ਆਈ ਹੈ, ਉਹ ਫਰਜ਼ੀ ਹੈ। ਲੋਕਾਂ ਨੂੰ ਕਿਸੇ ਅਣਜਾਣ ਵਿਅਕਤੀ ਦੀ ਫਰੈਂਡ ਰਿਕਵੈਸਟ ਨੂੰ ਸੋਚ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ।"- ਸਾਈਬਰ ਪੁਲਿਸ ਸਟੇਸ਼ਨ ਇੰਚਾਰਜ, ਪਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.