ETV Bharat / bharat

"ਜਦੋਂ ਸੰਸਦ ਮਾੜੇ ਕਾਨੂੰਨ ਬਣਾਉਂਦੀ ਹੈ, ਤਾਂ ਜੱਜ ਉਹ ਕੰਮ ਕਰਦੇ ਹਨ ਜੋ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ": ਹਾਮਿਦ ਅੰਸਾਰੀ

author img

By

Published : Jan 19, 2020, 3:58 AM IST

ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ ਸੈਸ਼ਨ ਹੁਣ ਸਿਰਫ਼ “ਰਸਮ” ਬਣ ਕੇ ਰਹਿ ਗਿਆ ਹੈ।

ਹਾਮਿਦ ਅੰਸਾਰੀ
ਹਾਮਿਦ ਅੰਸਾਰੀ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ "ਜਦੋਂ ਸੰਸਦ ਮਾੜੇ ਕਾਨੂੰਨ ਬਣਾਉਂਦੀ ਹੈ, ਤਾਂ ਜੱਜ ਉਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਕੇ ਉਹ ਕੰਮ ਕਰਦੇ ਹਨ ਜੋ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ।"

ਇੱਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਚੰਗੇ ਕਾਨੂੰਨ ਉਦੋਂ ਬਣਦੇ ਹਨ ਜਦੋਂ ਸੰਸਦ ਅਤੇ ਵਿਧਾਨ ਸਭਾ ਵੱਲੋਂ ਮੌਕੇ ਦੇ ਸ਼ਾਸਕਾਂ ਨੂੰ ਕਿਸੇ ਕਾਨੂੰਨ ਦੀ ਪੁਸ਼ਟੀ ਲਈ ਨਹੀਂ ਬੁਲਾਇਆ ਜਾਂਦਾ।

ਅੰਸਾਰੀ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ ਸੈਸ਼ਨ ਹੁਣ ਸਿਰਫ਼ “ਰਸਮ” ਬਣ ਕੇ ਰਹਿ ਗਿਆ ਹੈ।

ਉਨ੍ਹਾਂ ਕਿਹਾ, “ਜਦੋਂ ਵੀ ਸੰਸਦ ਵਿੱਚ ਮਾੜੇ ਕਾਨੂੰਨ ਬਣਾਉਂਦੀ ਹੈ, ਉਹ ਕਾਨੂੰਨ ਉਸੇ ਸਮੇਂ ਜਾਂ ਬਾਅਦ ਵਿੱਚ ਕਿਸੇ ਨਾ ਕਿਸੇ ਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਆ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ। ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਜੋ ਕੰਮ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ, ਉਹ ਜੱਜ ਕਰ ਦਿੰਦੇ ਹਨ ਅਤੇ ਇਸੇ ਤਰੀਕੇ ਮਾੜੇ ਕਾਨੂੰਨਾਂ ਵਿਚਲੀਆਂ ਖ਼ਾਮੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜੇਐਨਯੂ ਵਿਵਾਦ 'ਤੇ ਬੋਲ ਪਾਸਵਾਨ, ਕਿਹਾ ਵਿਦਿਆਰਥੀਆਂ ਨਾਲ ਨਹੀਂ ਹੋਵੇਗਾ ਵਿਤਕਰਾ

ਰਾਜ ਸਭਾ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਪਹਿਲਾਂ ਜਿਹੜੀ ਸੰਸਦ 10 ਦਿਨ ਬੈਠਦੀ ਸੀ, ਹੁਣ ਹਰ ਸਾਲ 60 ਦਿਨ ਬੈਠਦੀ ਹੈ, ਜਦੋਂ ਕਿ ਦੂਜੇ ਦੇਸ਼ਾਂ ਵਿੱਚ ਵਿਧਾਨ ਸਭਾਵਾਂ ਵਿੱਚ 120 ਤੋਂ 150 ਦਿਨ ਬੈਠਕ ਹੁੰਦੀ ਹੈ।

ਅੰਸਾਰੀ ਨੇ ਇਹ ਵੀ ਕਿਹਾ ਕਿ "ਕਿਸੇ ਵੀ ਕਾਨੂੰਨ ਜਾਂ ਨਿਯਮ ਨੂੰ ਨਿਰਧਾਰਤ ਕਰਨ ਲਈ ਵਿਚਾਰ ਵਟਾਂਦਰੇ ਲਈ ਕਾਫ਼ੀ ਸਮੇਂ ਦੀ ਲੋੜ ਹੁੰਦੀ ਹੈ ਪਰ ਸੰਸਦ ਅਤੇ ਵਿਧਾਨ ਸਭਾ ਸੈਸ਼ਨ ਤਾਂ ਹੁਣ ਇੱਕ “ਰਸਮ” ਬਣ ਰਹਿ ਗਏ ਹਨ ਜਿੱਥੇ ਸਾਂਸਦ ਮਿਲਦੇ ਹਨ, ਕੁੱਝ ਗੱਲਾਂ ਕਰਦੇ ਹਨ, ਕੁੱਝ ਦਿਨ ਇਕੱਠੇ ਹੁੰਦੇ ਹਨ ਅਤੇ ਵਾਪਿਸ ਚਲੇ ਜਾਂਦੇ ਹਨ।“

ਸਾਬਕਾ ਉਪ-ਰਾਸ਼ਟਰਪਤੀ ਨੇ 'ਸੰਸਦ 2020' ਦੇ ਸਮਾਗਮ ਵਿੱਚ ਬੋਲਦਿਆਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਸਹਿਮਤੀ ਅਤੇ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਗਟਾਵਾ ਸਭ ਤੋਂ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਸਲਾਹ-ਮਸ਼ਵਰੇ ਦੀ ਪ੍ਰਕਿਰਿਆ “ਨਿਰਪੱਖ ਅਤੇ ਖੁੱਲੀ” ਹੋਣੀ ਚਾਹੀਦੀ ਹੈ।

Intro:Body:

hamid ansari statement


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.