ETV Bharat / bharat

ਮਸੂਦ ਅਜ਼ਹਰ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਬੈਠਕ ਅੱਜ

author img

By

Published : May 1, 2019, 12:21 PM IST

ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਅੱਤਵਾਦੀ ਮਸੂਦ ਅਜ਼ਹਰ ਮਾਮਲੇ 'ਤੇ ਬੈਠਕ ਕਰੇਗਾ। ਸੰਯੁਕਤ ਰਾਸ਼ਟਰ ਦੀ 1267 ਸਮਿਤੀਆਂ ਦੀ ਇਸ ਬੈਠਕ ਵਿੱਚ ਅੱਤਵਾਦੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੀਆਂ ਜਾ ਸਕਦਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸੰਯੁਕਤ ਰਾਸ਼ਟਰ ਦੇ ਇਸ ਫੈਸਲੇ ਤੇਂ ਵਿਚਾਰ ਕਰਨ ਦਾ ਸਮਾਂ ਮੰਗਿਆ ਸੀ।

ਮਸੂਦ ਅਜ਼ਹਰ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਬੈਠਕ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਅੱਜ 1267 ਸਮਿਤੀਆਂ ਦੀ ਬੈਠਕ ਕਰਨ ਜਾ ਰਿਹਾ ਹੈ। ਇਸ ਵਿੱਚ ਅੱਤਵਾਦੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਉੱਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਜੇਕਰ ਅੱਜ ਦੀ ਇਸ ਬੈਠਕ ਦੌਰਾਨ ਚੀਨ ਆਪਣੇ ਵੀਟੋ ਹੱਕ ਵਾਪਸ ਲੈਂਦਾ ਹੈ ਤਾਂ ਮਸੂਦ ਅਜ਼ਹਰ ਦੇ ਇਸ ਮਾਮਲੇ ਉੱਤੇ ਵੱਡਾ ਫੈਸਲਾ ਲਏ ਜਾਣ ਦੀ ਉਮੀਂਦ ਹੈ। ਜਿਸ ਨੂੰ ਕਿ ਭਾਰਤ ਦੀ ਵੱਡੀ ਜਿੱਤ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ। ਇਸ ਸਬੰਧ ਵਿੱਚ ਭਾਰਤ ਲਗਾਤਾਰ ਚੀਨ ਉੱਤੇ ਦਬਾਅ ਬਣਾ ਰਿਹਾ ਸੀ ਪਰ ਚੀਨ ਤਕਨੀਕੀ ਪੱਖ ਦੀ ਦੁਹਾਈ ਦਿੰਦੇ ਹੋਏ ਬੱਚ ਰਿਹਾ ਸੀ। ਇਸ ਤੋਂ ਇਲਾਵਾ ਭਾਰਤ ਵੱਲੋਂ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਲਈ ਦੀ ਮੰਗ ਕੀਤੀ ਗਈ ਸੀ ਪਰ ਚੀਨ ਹਰ ਵਾਰ ਇਸ ਫੈਸਲੇ ਵਿੱਚ ਦਖ਼ਲ ਦਿੰਦਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸੰਯੁਕਤ ਰਾਸ਼ਟਰ ਵਿੱਚ ਸ਼ਾਮਲ ਹੋਰਨਾਂ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਮਨਾਉਂਣ ਦਾ ਕੰਮ ਕਰ ਰਿਹਾ ਸੀ ਅਤੇ ਭਾਰਤ ਨੂੰ ਇਸ ਮਾਮਲੇ ਵਿੱਚ ਸਾਰੇ ਹੀ ਤਾਕਤਵਰ ਦੇਸ਼ਾਂ ਦਾ ਸਮਰਥਨ ਮਿਲਿਆ ਹੈ।

ਸੰਯੁਕਤ ਰਾਸ਼ਟਰ ਦੀ ਇਸ ਬੈਠਕ ਤੋਂ ਪਹਿਲਾਂ ਜੈਸ਼-ਏ-ਮੁਹਮੰਦ ਅੱਤਵਾਦੀ ਸੰਗਠਨ ਦੇ ਮੁੱਖੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਇਸ ਬੈਠਕ ਤੋਂ ਪਹਿਲਾਂ ਹੀ ਚੀਨ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਫੈਸਲੇ ਵਿੱਚ ਨਰਮੀ ਵਿਖਾਉਂਣ ਦੇ ਸੰਕੇਤ ਦੇ ਚੁੱਕਾ ਹੈ। ਇਸ ਦੇ ਲਈ ਚੀਨ ਨੇ ਵੀਟੋ ਦੇ ਹੱਕ ਦਾ ਇਸਤਮਾਲ ਕਰਦੇ ਹੋਏ ਮਾਮਲੇ ਉੱਤੇ ਵਿਚਾਰ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ ਸੀ।

story :.. kartarpur corridor 
reporter :.. gurpreet singh gurdaspur 
story at ftp  :... Gurdaspur_30_april_kartarpur_corridor__ > 4 files 


ਐਂਕਰ ਰੀਡ :... ਦੋ ਦੇਸ਼ਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਨ ਜਾ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਭਾਰਤ ਵਾਲੇ ਪਾਸੇ ਕੰਮ ਚ ਤੇਜੀ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਇਸ ਦੇ ਚਲਦੇ ਸੰਗਤ ਲਈ ਇਕ ਐਸੀ ਖ਼ਬਰ ਹੈ ਜਿਸ ਦੀ ਉਹਨਾਂ ਨੂੰ ਕੁਛ ਨਿਰਾਸ਼ਾ ਹੋਵੇਗੀ ਕਿ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਕਰਨ ਲਈ ਭਾਰਤ ਵਾਲੇ ਪਾਸੇ ਬਣੇ ਕਰਤਾਰਪੁਰ ਦਰਸ਼ਨ ਸਥਲ ਜਿਥੇ ਸੰਗਤ ਦੂਰਬੀਨ ਰਾਹੀਂ ਪਾਕਿਸਤਾਨ ਚ ਸਥਿਤ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਦੇ ਹਨ ਉਸ ਸਥਲ ਨੂੰ ਤੋੜ ਦਿਤਾ ਜਾਵੇਗਾ ਅਤੇ ਆਉਣ ਵਾਲੇ ਕੁਛ ਹੀ ਦਿਨਾਂ ਚ ਸੰਗਤ ਜੋ ਦੂਰਬੀਨ ਰਾਹੀਂ ਦਰਸ਼ਨ ਕਰ ਸਕਦੀ ਸੀ ਉਸਤੇ ਰੋਕ ਲਗਾ ਦਿਤੀ ਜਾਵੇਗੀ। ਇਸ ਮਾਮਲੇ ਚਾਹੇ ਕੋਈ ਸਰਕਾਰੀ ਤੌਰ ਤੇ ਪੁਸ਼ਟੀ ਤਾ ਨਹੀਂ ਕਰ ਰਿਹਾ ਲੇਕਿਨ ਜੋ ਸੰਸਥਾ ਕਰਤਾਰਪੁਰ ਦਰਸ਼ਨ ਸਥਲ ਦੇ ਰੱਖ ਰਖਾਵ ਦੀ ਜਿੰਮੇਵਾਰੀ ਦੇਖੀ ਰਹੀ ਹੈ ਉਸ ਵਲੋਂ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ। 

ਵੀ ਓ :...ਪਾਕਿਸਤਾਨ ਵਿਚ ਸਥਿਤ ਗੁਰੂਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁਲੇ ਲਾਂਘੇ ਦੀ ਮੰਗ ਸਿੱਖ ਸੰਗਤ ਅਤੇ ਨਾਨਕ ਨਾਮ ਲੇਵਾ ਸੰਗਤ ਕਈ ਸਾਲਾਂ ਤੋਂ ਕਰਦੀ ਆ ਰਹੀ ਹੈ ਅਤੇ ਸੰਗਤ ਪਾਕਿਸਤਾਨ ਚ ਸਥਿਤ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਸਰਹੰਦ ਤੇ ਪਹੁਚ ਭਾਰਤ ਵਾਲੇ ਪਾਸੇ ਤੋਂ ਕਰਦੀ ਰਹੀ ਅਤੇ ਸੰਗਤ ਦੀ ਸ਼ਰਧਾ ਨੂੰ ਦੇਖਦੇ ਹੋਏ ਬੀ ਐਸ ਐਫ ਦੇ ਅਧਿਕਾਰੀਆਂ ਵਲੋਂ ਇਕ ਧਾਰਮਿਕ ਸੰਸਥਾ ਦੇ ਸਹਿਯੁਗ ਨਾਲ ਕੰਡਿਆਲੀ ਤਾਰ ਦੇ ਨਜਦੀਕ ਹੀ ਪੱਕੇ ਤੌਰ ਤੇ ਧੁਸੀ ਬਣ ਤੇ ਇਕ ਕਰਤਾਰਪੁਰ ਦਰਸ਼ਨ ਸਥਲ ਬਣਵਾਇਆ ਸੀ ਅਤੇ ਇਸ ਸਥਲ ਤੇ ਦੂਰਬੀਨ ਸਥਾਪਿਤ ਕੀਤੀਆਂ ਗਈਆਂ ਅਤੇ ਨਜਦੀਕ ਹੀ ਸੰਗਤ ਦੀ ਸਹੂਲਤ ਲਈ ਇਕ ਕੰਟੀਨ ਵੀ ਬਣਾਈ ਗਈ ਅਤੇ ਇਸ ਸਥਲ ਦਾ ਨਿਰਮਾਣ 6 ਮਈ 2008 ਨੂੰ ਹੋਇਆ ਸੀ ਲੇਕਿਨ ਹੁਣ ਜਦ ਦੋਵੇ ਸਰਕਾਰਾਂ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਕੋਰੀਡੋਰ ਨੂੰ ਖੋਲਣ ਦਾ ਐਲਾਨ ਕੀਤਾ ਤਾ ਦੋਵੇ ਪਾਸੇ ਕੋਰੀਡੋਰ ਜੋ ਜੋੜਨ ਲਈ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਇਸ ਨਿਰਮਾਣ ਦੇ ਚਲਦੇ ਇਹ ਸਾਮਣੇ ਆ ਰਿਹਾ ਹੈ ਕਿ ਜੋ ਦਰਸ਼ਨ ਸਥਲ ਜਿਥੇ ਸੰਗਤ ਦੂਰਬੀਨ ਰਾਹੀਂ ਦਰਸ਼ਨ ਕਰ ਰਹੀ ਹੈ ਉਸ ਦਰਸ਼ਨ ਸਥਲ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਖਤਮ ਕੀਤਾ ਜਾ ਰਿਹਾ ਹੈ ਅਤੇ ਹੁਣ ਕੁਛ ਦਿਨ ਬਾਅਦ ਸੰਗਤ ਲਈ ਵੀ ਰਸਤਾ ਬੰਦ ਕਰ ਦਿਤਾ ਜਾਵੇਗਾ ਤਾ ਜੋ ਕਰਤਾਰਪੁਰ ਕੋਰੀਡੋਰ ਦਾ ਕੰਮ ਜਲਦ ਮੁਕੰਮਲ ਕੀਤਾ ਜਾ ਸਕੇ ਈ ਮਾਮਲੇ ਚ ਦਰਸ਼ਨ ਸਥਲ ਦਾ ਨਿਰਮਾਣ ਕਾਰਨ ਵਾਲੀ ਸੰਸਥਾ ਅਤੇ ਦੇਖ ਸੰਭਲ ਕਰ ਰਹੇ ਬਾਬਾ ਸੁਖਦੀਪ ਸਿੰਘ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਉਹਨਾਂ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਇਹ ਜਾਣਕਾਰੀ ਦਿਤੀ ਗਈ ਹੈ ਕਿ ਇਸ ਦਰਸ਼ਨ ਸਥਲ ਨੂੰ ਖਤਮ ਕਰ ਇਸ ਰਸਤੇ ਨੂੰ 6 ਮਈ ਤੋਂ ਸੰਗਤ ਲਈ ਬੰਦ ਕੀਤਾ ਜਾ ਰਿਹਾ ਹੈ ਅਤੇ ਮੁਖ ਵਜਹ ਹੈ ਕਿ ਕਰਤਾਰਪੁਰ ਦਰਸ਼ਨ ਸਥਲ ਤੇ ਪੁਲ ਬਣਨ ਜਾ ਰਿਹਾ ਹੈ ਜੋ ਪਾਕਿਸਤਾਨ ਦੀ ਸਰਹੰਦ ਨੇੜੇ ਜੁੜੇਗਾ। ਉਹਨਾਂ ਅਪੀਲ ਕੀਤੀ ਹੈ ਕਿ ਸੰਗਤ ਲਈ ਕੋਈ ਹੋਰ ਜਗਾਹ ਦੇਖ ਕੇ ਦਰਸ਼ਨ ਸਥਲ ਬਣਾਉਣ ਦੀ ਪਰਮਿਸ਼ਨ ਦਿਤੀ ਜਾਵੇ ਤਾ ਜੋ ਉਹ ਖੁਦ ਆਪ ਉਥੇ ਸੰਗਤ ਲਈ ਸਥਲ ਬਣਾਉਣ ਲਈ ਤਿਆਰ ਹਨ ਜਿਥੋਂ ਸੰਗਤ ਦੂਰਬੀਨ ਰਹੀ ਦਰਸ਼ਨ ਕਰ ਸਕੇਗੀ। 

ਬਾਯਿਤ :... ਬਾਬਾ ਸੁਖਦੀਪ ਸਿੰਘ ਬੇਦੀ। 

ਵੀ ਓ :.. ਉਥੇ ਹੀ ਨਾਨਕ ਨਾਮ ਲੇਵਾ ਅਤੇ ਸਿੱਖ ਸੰਗਤ ਵੀ ਇਹ ਸਰਕਾਰ ਪਾਸੋ ਅਪੀਲ ਕਰ ਰਹੀ ਹੈ ਕਿ ਜਿਥੇ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਹੋ ਰਿਹਾ ਹੈ ਉਥੇ ਹੀ ਇਕ ਦਰਸ਼ਨ ਸਥਲ ਵੀ ਜਰੂਰੀ ਹੋਣਾ ਚਾਹੀਦਾ ਹੈ ਤਾ ਜੋ ਸੰਗਤ ਜਿਵੇ ਸਾਲਾਂ ਤੋਂ ਦੂਰਬੀਨ ਰਹੀ ਦਰਸ਼ਨ ਕਰ ਰਹੀ ਸੀ ਉਵੇਂ ਕਰ ਸਕੇ ਕਿਉਕਿ ਬਹੁਤ ਐਸੇ ਵੀ ਲੋਕ ਹੋਣਗੇ ਜੋ ਕਿਸੇ ਵਜਹ ਨਾਲ ਪਾਕਿਸਤਾਨ ਚ ਗੁਰੂਦਵਾਰਾ ਸਾਹਿਬ ਜਾਕੇ ਨਤਮਸਤਕ ਨਹੀਂ ਹੋ ਪਾਉਣਗੇ ਇਸ ਲਈ ਉਹਨਾਂ ਨੂੰ ਉਹ ਸਹੂਲਤ ਮਿਲ ਸਕੇ ਜੋ ਪਹਿਲਾ ਮਿਲ ਰਹੀ ਹੈ।  

ਬਾਯਿਤ :... ਗੁਰਕ੍ਰਿਪਾਲ ਸਿੰਘ /ਬਲਵਿੰਦਰ ਕੌਰ /ਗੁਰਨਾਮ ਸਿੰਘ। 
ਬਾਯਿਤ :... ਜਸਪਾਲ ਮਸੀਹ ( ਦੁਕਾਨਦਾਰ )  

ETV Bharat Logo

Copyright © 2024 Ushodaya Enterprises Pvt. Ltd., All Rights Reserved.