ETV Bharat / bharat

ਸਿੱਖਾਂ ਦੇ ਸਿਰ ਦਾ ਤਾਜ ਲੋਕਾਂ ਨੂੰ ਬਚਾਏਗਾ ਕੋਰੋਨਾ ਤੋਂ

author img

By

Published : Jun 17, 2020, 9:10 PM IST

ਹੁਣ ਸਿੱਖਾਂ ਦੇ ਸਿਰ ਦਾ ਤਾਜ ਕਹੇ ਜਾਣ ਵਾਲੀ ਪੱਗੜੀ ਕੋਰੋਨਾ ਖ਼ਤਰੇ ਦੇ ਦਰਮਿਆਨ ਲੋਕਾਂ ਦੀ ਜਾਨ ਬਚਾਏਗੀ। ਉੱਤਰੀ ਦਿੱਲੀ ਦੇ ਮੇਅਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਪੁਰਾਣੀਆਂ ਪੱਗੜੀਆਂ ਦੇ ਕੱਪੜੇ ਦੀ ਵਰਤੋਂ ਗ਼ਰੀਬ ਲੋਕਾਂ ਦੇ ਲਈ ਮਾਸਕ ਬਣਾਉਣ ਦੇ ਲਈ ਕੀਤੀ ਜਾਵੇਗੀ।

ਸਿੱਖਾਂ ਦੇ ਸਿਰ ਦਾ ਤਾਜ ਲੋਕਾਂ ਨੂੰ ਬਚਾਏਗਾ ਕੋਰੋਨਾ ਤੋਂ
ਸਿੱਖਾਂ ਦੇ ਸਿਰ ਦਾ ਤਾਜ ਲੋਕਾਂ ਨੂੰ ਬਚਾਏਗਾ ਕੋਰੋਨਾ ਤੋਂ

ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਨਗਰ ਨਿਗਮ ਦੇ ਮੇਅਰ ਅਵਤਾਰ ਸਿੰਘ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦਿਨਾਂ ਵਿੱਚ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਅਧੀਨ ਸਿੱਖਾਂ ਦੇ ਸਿਰ ਦਾ ਤਾਜ ਕਹੇ ਜਾਣ ਵਾਲੀ ਪੱਗੜੀ ਦੀ ਵਰਤੋਂ ਹੁਣ ਮਾਸਕ ਬਣਾਉਣ ਲਈ ਕੀਤੀ ਜਾਵੇਗੀ।

ਵੇਖੋ ਵੀਡੀਓ।

ਇਹ ਮੁਹਿੰਮ ਕੋਰੋਨਾ ਨਾਲ ਜੰਗ ਵਿੱਚ ਕਾਫ਼ੀ ਸਹਾਈ ਸਾਬਿਤ ਹੋਵੇਗੀ। ਦਰਅਸਲ ਇਹ ਮਾਸਕ ਉੱਤਰੀ ਦਿੱਲੀ ਨਗਰ ਨਿਗਮ ਦੇ ਸਕੂਲ ਦੇ ਬੱਚਿਆਂ ਵਿੱਚ ਵੰਡੇ ਜਾਣਗੇ ਅਤੇ ਨਾਲ ਹੀ ਗ਼ਰੀਬਾਂ ਅਤੇ ਬੇ-ਸਹਾਰਾ ਲੋਕਾਂ ਨੂੰ ਇਹ ਮਾਸਕ ਦਿੱਤੇ ਜਾਣਗੇ।

ਤੁਹਾਨੂੰ ਦੱਸ ਦਈਏ ਕਿ ਅਵਤਾਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਪੂਰੀ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਨਾ ਸਿਰਫ਼ ਪੁਰਾਣੀਆਂ ਪੱਗੜੀਆਂ, ਬਲਕਿ ਨਵੀਂ ਪੱਗੜੀਆਂ ਵੀ ਦਿੱਤੀਆਂ ਹਨ।

ਅਵਤਾਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੇ ਕਾਰਨ ਪੂਰੀ ਰਾਜਧਾਨੀ ਦਿੱਲੀ ਵਿੱਚ ਵੱਡੇ ਪੱਧਰ ਉੱਤੇ ਬੇਰੁਜ਼ਗਾਰੀ ਫੈਲ ਗਈ ਹੈ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਾਫ਼ੀ ਸਾਰੇ ਲੋਕਾਂ ਨੂੰ ਮਾਸਕ ਬਣਵਾ ਕੇ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਕੰਮ ਉਨ੍ਹਾਂ ਜ਼ਰੂਰਤਮੰਦਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਇਸ ਦੀ ਮਿਹਨਤਾਨਾ ਵੀ ਦਿੱਤਾ ਜਾ ਰਿਹਾ ਹੈ। ਜਿਸ ਨਾਲ ਨਾ ਉਹ ਲੋਕ ਆਪਣਾ ਗੁਜ਼ਾਰਾ ਕਰ ਸਕਣ, ਬਲਕਿ ਆਪਣੀ ਜ਼ਿੰਦਗੀ ਸਿਰ ਚੁੱਕੇ ਕੇ ਜੀਅ ਸਕਣ ਇਸ ਕੋਰੋਨਾ ਦਰਮਿਆਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.