ETV Bharat / bharat

ਜੈਸਿਕਾ ਲਾਲ ਕਤਲ ਮਾਮਲਾ: ਦੋਸ਼ੀ ਦੀ ਸਮੇਂ ਤੋਂ ਪਹਿਲਾ ਰਿਹਾਈ ਦੀ ਸਿਫਾਰਿਸ਼

author img

By

Published : May 13, 2020, 8:20 AM IST

ਦਿੱਲੀ ਸੇਂਟੇਂਸ ਰੀਵੀਊ ਬੋਰਡ ਨੇ ਜੇਸਿਕਾ ਲਾਲ ਕਤਲ ਦੇ ਦੋਸ਼ੀ ਮਨੂ ਸ਼ਰਮਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਇਕ ਆਦੇਸ਼ ਪਾਸ ਕੀਤਾ ਹੈ, ਹਾਲਾਂਕਿ, ਅੰਤਿਮ ਫੈਸਲਾ ਉਪ ਰਾਜਪਾਲ ਅਨਿਲ ਬੈਜਲ ਕਰਨਗੇ।

Jessica Lal murder
ਜੈਸਿਕਾ ਲਾਲ ਕਤਲ ਮਾਮਲਾ

ਨਵੀਂ ਦਿੱਲੀ: ਦਿੱਲੀ ਸੇਂਟੇਂਸ ਸਮੀਖਿਆ ਬੋਰਡ ਨੇ ਜੇਸਿਕਾ ਲਾਲ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂ ਸ਼ਰਮਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ। ਸੂਤਰਾਂ ਨੇ ਕਿਹਾ, "ਹੁਣ ਫਾਈਲ ਅੰਤਿਮ ਮਨਜ਼ੂਰੀ ਲਈ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜੀ ਜਾਵੇਗੀ।"

ਸੂਤਰਾਂ ਅਨੁਸਾਰ ਇਹ ਸਿਫਾਰਸ਼ ਸੋਮਵਾਰ ਨੂੰ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੋਰਡ ਬੈਠਕ ਵਿੱਚ ਕੀਤੀ ਗਈ। ਇਹ ਛੇਵੀਂ ਵਾਰ ਹੈ ਜਦੋਂ ਮਨੂ ਸ਼ਰਮਾ ਦੀ ਅਚਨਚੇਤੀ ਰਿਹਾਈ ਲਈ ਅਰਜ਼ੀ ਇਸ ਬੋਰਡ ਦੇ ਸਾਹਮਣੇ ਆਈ ਜੋ ਕਿ ਦਿੱਲੀ ਸਰਕਾਰ ਦੇ ਅਧੀਨ ਕੰਮ ਕਰਦੀ ਹੈ।

ਮਨੂ ਸ਼ਰਮਾ ਦੇ ਵਕੀਲ ਅਮਿਤ ਸਾਹਨੀ ਨੇ ਕਿਹਾ ਕਿ, "ਮਨੂ ਸ਼ਰਮਾ ਜਲਦ ਰਿਹਾਈ ਲਈ ਲੋੜੀਂਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।"

ਇਹ ਸੀ ਮਾਮਲਾ

30 ਅਪ੍ਰੈਲ, 1999 ਨੂੰ, ਦੱਖਣੀ ਦਿੱਲੀ ਦੇ ਮਹਰੌਲੀ ਵਿੱਚ ਕੁਤੁਬ ਕੋਲਨਡੇਡ ਵਿਖੇ ਬੀਨਾ ਰਮਾਨੀ ਦੇ ਤਾਮਰਿੰਡ ਕੋਰਟ ਰੇਸਤਰਾਂ ਵਿਚ ਜੈਸਿਕਾ ਲਾਲ ਵਲੋਂ ਸ਼ਰਾਬ ਪਰੋਸਣ ਤੋਂ ਇਨਕਾਰ ਕਰਨ ਉੱਤੇ ਮਨੂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਜੈਸਿਕਾ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ, ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਮਨੂ ਸ਼ਰਮਾ ਨੂੰ ਦਸੰਬਰ 2006 ਵਿੱਚ ਜੈਸਿਕਾ ਲਾਲ ਕਤਲ ਕੇਸ ਵਿੱਚ ਦਿੱਲੀ ਹਾਈ ਕੋਰਟ ਵਲੋਂ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ: ਖੰਨਾ ਦੇ ਨੈਸ਼ਨਲ ਹਾਈਵੇ 'ਤੇ ਪਲਟੀ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਟੂਰਿਸਟ ਬੱਸ

ETV Bharat Logo

Copyright © 2024 Ushodaya Enterprises Pvt. Ltd., All Rights Reserved.