ETV Bharat / bharat

ਰਾਜ ਸਭਾ ਮੈਂਬਰ ਅਨਿਲ ਅਗਰਵਾਲ ਦੀ ਸੁਰੱਖਿਆ ਵਿੱਚ ਤਾਇਨਾਤ ਗਾਰਡ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

author img

By

Published : Nov 2, 2020, 12:46 PM IST

ਤਸਵੀਰ
ਤਸਵੀਰ

ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਅਗਰਵਾਲ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਗਾਰਡ ਨੇ ਸਰਕਾਰੀ ਰਾਇਫ਼ਲ ਨਾਲ ਖੁਦ ਨੂੰ ਗੋਲੀ ਮਾਰ ਲਈ ਹੈ। ਸੁਰੱਖਿਆ ਗਾਰਡ ਦਾ ਨਾਂਅ ਗੌਰਵ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਵੀਂ ਦਿੱਲੀ / ਗਾਜ਼ੀਆਬਾਦ: ਗਾਜ਼ੀਆਬਾਦ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਅਗਰਵਾਲ ਦੀ ਸੁਰੱਖਿਆ ਹੇਠ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਸੰਸਦ ਮੈਂਬਰ ਅਨਿਲ ਅਗਰਵਾਲ ਦਾ ਘਰ ਗਾਜ਼ੀਆਬਾਦ ਦੇ ਕਵੀਨਗਰ ਖੇਤਰ ਵਿੱਚ ਹੈ। ਐਤਵਾਰ ਸ਼ਾਮ ਨੂੰ ਸੁਰੱਖਿਆ ਕਰਮਚਾਰੀਆਂ ਦੇ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ।

ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਸੁਰੱਖਿਆ ਗਾਰਡ ਗੌਰਵ ਜ਼ਮੀਨ 'ਤੇ ਪਿਆ ਸੀ। ਗੌਰਵ ਨੂੰ ਗੋਲੀ ਲੱਗੀ ਹੋਈ ਸੀ। ਗੌਰਵ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਢਲੀ ਜਾਂਚ ਵਿੱਚ ਖ਼ੁਦਕੁਸ਼ੀ ਦਾ ਮਾਮਲਾ

ਮੁਢਲੀ ਜਾਂਚ ਵਿੱਚ ਕਿਹਾ ਜਾ ਰਿਹਾ ਹੈ ਕਿ ਗੌਰਵ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਘਟਨਾ ਦੇ ਸਮੇਂ, ਕੋਈ ਵੀ ਕਮਰੇ ਵਿੱਚ ਮੌਜੂਦ ਨਹੀਂ ਸੀ। ਗੌਰਵ ਦੇ ਰੂਮਮੇਟ ਸੰਜੇ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਗੌਰਵ ਨੂੰ ਆਖ਼ਰੀ ਵਾਰ ਉਸਦੇ ਕੰਨ ਵਿੱਚ ਲੀਡ ਲਗਾ ਕੇ ਫੋਨ ਉੱਤੇ ਗੱਲ ਕਰਦਿਆਂ ਦੇਖਿਆ ਗਿਆ ਸੀ। ਗੋਲੀ ਗੌਰਵ ਦੇ ਗਲੇ ਵਿੱਚੋਂ ਹੋ ਕੇ ਸਿਰ 'ਚੋਂ ਲੰਘੀ। ਅਜੇ ਤੱਕ ਖ਼ੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਗੌਰਵ ਨੇ ਆਖ਼ਰੀ ਵਾਰ ਆਪਣੀ ਮਾਂ ਨੂੰ ਫ਼ੋਨ ਕੀਤਾ ਸੀ।

ਗੋਲੀ ਸਰਕਾਰੀ ਹਥਿਆਰ ਨਾਲ ਚਲਾਈ ਗਈ

ਦੱਸਿਆ ਜਾ ਰਿਹਾ ਹੈ ਕਿ ਗੌਰਵ ਨੇ ਸਰਕਾਰੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਹਾਲਾਂਕਿ, ਪੁਲਿਸ ਹੋਰ ਪਹਿਲੂਆਂ 'ਤੇ ਵੀ ਜਾਂਚ ਕਰ ਰਹੀ ਹੈ। ਗੌਰਵ ਦੇ ਪਰਿਵਾਰ ਨੂੰ ਬਾਘਪਤ ਵਿੱਚ ਸੂਚਿਤ ਕੀਤਾ ਗਿਆ ਹੈ। ਗੌਰਵ, ਅਸਲ ਵਿੱਚ ਬਾਗਪਤ ਦਾ ਰਹਿਣ ਵਾਲਾ ਹੈ, 2011 ਬੈਚ ਤੋਂ ਪੁਲਿਸ ਵਿੱਚ ਤਾਇਨਾਤ ਸੀ। ਕੁਝ ਸਮਾਂ ਪਹਿਲਾਂ ਗੌਰਵ ਸੰਸਦ ਮੈਂਬਰ ਅਨਿਲ ਅਗਰਵਾਲ ਦੇ ਸੁਰੱਖਿਆ ਗੰਨਰ ਵਜੋਂ ਤਾਇਨਾਤ ਕੀਤਾ ਗਿਆ ਸੀ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ, ਅਤੇ ਮਾਮਲੇ ਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.