ETV Bharat / bharat

ਭਾਰੀ ਮੀਂਹ ਕਾਰਨ ਤਾਮਿਲਨਾਡੂ ਅਤੇ ਕੇਰਲ ਦੇ ਸਕੂਲ,ਕਾਲੇਜ ਹੋਏ ਬੰਦ

author img

By

Published : Oct 31, 2019, 1:35 PM IST

ਮੌਸਮ ਵਿਭਾਗ ਮੁਤਾਬਕ ਕਿਯਾਰ ਤੂਫਾਨ ਦੇ ਕਾਰਨ ਤਾਮਿਲਨਾਡੂ ਅਤੇ ਕੇਰਲਾ 'ਚ ਅਗਲੇ ਕੁਝ ਦਿਨਾਂ ਤੱਕ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਚਲਦੇ ਕੇਰਲ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਪੈਣ ਦੇ ਕਾਰਨ ਦੋਹਾਂ ਸੂਬਾ ਸਰਕਾਰ ਵੱਲੋਂ ਦੋਹਾਂ ਸੂਬਿਆਂ ਦੇ ਸਕੂਲ, ਕਾਲੇਜ ਬੰਦ ਕਰਵਾ ਦਿੱਤੇ ਗਏ ਹਨ।

ਫੋਟੋ

ਚੇਨਈ : ਤਾਮਿਲਨਾਡੂ ਅਤੇ ਕੇਰਲ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਪੈਣ ਕਾਰਨ ਆਮ ਜਨਜੀਵਨ ਬੇਹੱਦ ਪ੍ਰਭਾਵਤ ਹੋ ਰਿਹਾ ਹੈ। ਭਾਰੀ ਮੀਂਹ ਦੇ ਚਲਦੇ ਕੇਰਲ ਅਤੇ ਤਾਮਿਲਨਾਡੂ ਵਿੱਚ ਸੂਬਾ ਸਰਕਾਰ ਵੱਲੋਂ ਸਕੂਲ ਅਤੇ ਕਾਲੇਜ ਬੰਦ ਕਰਵਾ ਦਿੱਤੇ ਗਏ ਹਨ।

ਫੋਟੋ
ਫੋਟੋ

ਭਾਰਤੀ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰਨ ਅਤੇ ਯੈਲੋ ਅਲਰਟ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਵੀ ਵੱਡਾ ਕਦਮ ਚੁੱਕਿਆ ਗਿਆ ਹੈ। ਇਥੇ ਸੂਬਾ ਸਰਕਾਰ ਵੱਲੋਂ ਸਾਰੇ ਹੀ ਸਕੂਲ, ਕਾਲੇਜ ਅਤੇ ਜ਼ਿਆਦਾ ਹੜ੍ਹ ਵਾਲੇ ਇਲਾਕਿਆਂ ਵਿੱਚ ਦਫ਼ਤਰ ਆਦਿ ਬੰਦ ਕਰਵਾ ਦਿੱਤੇ ਗਏ ਹਨ। ਸੂਬਾ ਸਰਕਾਰ ਵੱਲੋਂ ਸਾਰੇ ਹੀ ਸਕੂਲ ਅਤੇ ਕਾਲੇਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਫੋਟੋ
ਫੋਟੋ

ਭਾਰਤੀ ਮੌਸਮ ਵਿਭਾਗ ਵੱਲੋਂ ਤਾਮਿਲਨਾਡੂ ਅਤੇ ਕੇਰਲਾ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਸੀ ਅਤੇ ਮੌਸਮ ਵਿਭਾਗ ਵੱਲੋਂ ਤਾਮਿਲਨਾਡੂ ਅਤੇ ਕੇਰਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਮਛੇਰੀਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਹੈ।

ਭਾਰਤੀ ਮੌਸਮ ਵਿਭਾਗ ਚੇਨੱਈ ਮੁਤਾਬਕ ਚੱਕਰਵਾਤੀ ਤੂਫਾਨ ਕਿਯਾਰ ਕਾਰਨ ਰਾਤ ਦੇ ਸਮੇਂ ਚੇੱਨਈ ਦੇ ਕੁੱਝ ਹਿੱਸਿਆ ਵਿੱਚ ਅਸਮਾਨੀ ਬਿਜਲੀ ਦੇ ਨਾਲ-ਨਾਲ ਭਾਰੀ ਮੀਂਹ ਪਿਆ। ਇਸ ਤੋਂ ਬਾਅਦ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਗਈ। ਮੌਸਮ ਵਿਭਾਗ ਮੁਤਾਬਕ ਕਿਯਾਰ ਤੂਫਾਨ ਦੇ ਕਾਰਨ ਤਾਮਿਲਨਾਡੂ ਅਤੇ ਕੇਰਲ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਭਾਰੀ ਮੀਂਹ ਪੈਣ ਦੇ ਖ਼ਦਸ਼ੇ ਕਾਰਨ ਮੌਸਮ ਵਿਭਾਗ ਵੱਲੋਂ ਦੋਹਾਂ ਸੂਬਿਆ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸੰਮੁਦਰੀ ਤੱਟਾਂ ਉੱਤੇ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਹੈ।

ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ ਅਤੇ ਕੇਰਲਾ ਤੋਂ ਇਲਾਵਾ ਮੱਧ ਮਹਾਰਾਸ਼ਟਰ, ਉੱਤਰੀ ਕਰਨਾਟਕ,ਕੇਰਲ ਅਤੇ ਆਂਧਰ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਕੁੱਝ ਥਾਵਾਂ ਉੱਤੇ ਵੀ ਮੀਂਹ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਤੇਲੰਗਾਨਾ, ਦੱਖਣੀ ਅਤੇ ਦੱਖਣੀ ਪੂਰਵੀ ਰਾਜਸਥਾਨ 'ਚ ਵੀ ਇੱਕ ਅਤੇ ਦੋ ਥਾਵਾਂ ਉੱਤੇ ਵੀ ਹਲਕੀ ਬਾਰਿਸ਼ ਹੋਈ।

ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਛੇ ਜ਼ਿਲ੍ਹਿਆਂ ਤਿਰੂਨੇਲਵੇਲੀ, ਤੁਟੀਕੋਰਿਨ, ਥੈਨੀ, ਨੀਰੂਧਨਗਰ, ਵੇਲੌਰ ਅਤੇ ਰਮਨਾਥਪੁਰਮ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕ ਭਾਰੀ ਮੀਂਹ ਨਾਲ ਜੁਝ ਰਹੇ ਹਨ। ਭਾਰੀ ਮੀਂਹ ਕਾਰਨ ਇਥੇ ਆਮ ਜਨਜੀਵਨ ਪ੍ਰਭਾਵਤ ਹੋਇਆ ਹੈ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.