ETV Bharat / bharat

ਦਿੱਲੀ 'ਚ ਸ਼ੁਰੂ ਹੋਇਆ ਭਾਰਤ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ

author img

By

Published : Jul 5, 2020, 11:10 AM IST

Updated : Jul 5, 2020, 1:17 PM IST

10 ਹਜ਼ਾਰ ਬੈਡਾਂ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਦਾ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਉਦਘਾਟਨ ਕੀਤਾ। ਉਦਘਾਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਿਹਤ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡੀਆਰਡੀਓ ਮੁਖੀ ਸਤੀਸ਼ ਰੈਡੀ ਮੌਜੂਦ ਰਹੇ।

ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ
ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ, ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ 10 ਹਜ਼ਾਰ ਵੱਲ ਵੱਧ ਰਹੀ ਹੈ। ਹੁਣ ਤਕ ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 97,200 ਹੋ ਗਈ ਹੈ। ਦਿਨੋ ਦਿਨ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਸਾਵਧਾਨੀ ਵਰਤਦਿਆਂ ਦਿੱਲੀ ਦੀਆਂ ਕਈ ਥਾਵਾਂ 'ਤੇ ਵਾਧੂ ਆਈਸੋਲੇਸ਼ਨ ਬੈਡਾਂ ਦੀ ਵਿਵਸਥਾ ਕੀਤੀ ਹੈ।

ਇਨ੍ਹਾਂ ਥਾਵਾਂ 'ਚ ਰਾਧਾ ਸਵਾਮੀ ਸਤਸੰਗ ਬਿਆਸ ਦੇ ਵਿਹੜੇ 'ਚ ਬਣਾਇਆ ਗਿਆ 10 ਹਜ਼ਾਰ ਬੈਡਾਂ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਵੀ ਸ਼ਾਮਲ ਹੈ। ਇਸ ਸੈਂਟਰ ਨੂੰ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਨਾਂਅ ਵੀ ਦਿੱਤਾ ਗਿਆ ਹੈ। ਪੂਰੀ ਮੁਕੰਮਲ ਤਿਆਰੀਆਂ ਦੇ ਨਾਲ ਇਹ ਸੈਂਟਰ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਇਸ ਦਾ ਉਦਘਾਟਨ ਕੀਤਾ ਹੈ। ਉਦਘਾਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਿਹਤ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡੀਆਰਡੀਓ ਮੁਖੀ ਸਤੀਸ਼ ਰੈਡੀ ਮੌਜੂਦ ਰਹੇ।

ਗ੍ਰਹਿ ਮੰਤਰੀ ਕਰ ਚੁੱਕੇ ਦੌਰਾ

ਦੱਸਣਯੋਗ ਹੈ ਕਿ 14 ਜੂਨ ਨੂੰ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੇ ਫੈਸਲੇ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੇ ਇਸ ਦਾ ਪਹਿਲਾਂ ਨਿਰੀਖਣ ਕੀਤਾ ਸੀ ਅਤੇ ਇੱਥੇ ਤਿਆਰੀ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਸੀ। ਉਦੋਂ ਤੋਂ, ਇੱਥੇ ਲਗਾਤਾਰ ਕੰਮ ਚੱਲ ਰਿਹਾ ਸੀ ਅਤੇ ਹੁਣ ਇਹ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਹੈ।

ਆਈਟੀਬੀਪੀ ਦੀ ਜ਼ਿੰਮੇਵਾਰੀ

ਇਹ ਵੀ ਧਿਆਨ ਦੇਣ ਯੋਗ ਹੈ ਕਿ ਦਿੱਲੀ 'ਚ ਸਥਾਈ ਹਸਪਤਾਲਾਂ ਦੇ ਨਾਲ ਨਾਲ ਵੱਡੀ ਗਿਣਤੀ 'ਚ ਅਸਥਾਈ ਕੋਵਿਡ ਕੇਅਰ ਸੈਂਟਰ ਵੀ ਬਣਾਏ ਗਏ ਹਨ ਜਿਸ ਕਾਰਨ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਦੀ ਘਾਟ ਵੀ ਸਾਹਮਣੇ ਆਈ ਹੈ। ਇਸ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦੇ ਸੰਚਾਲਨ ਦੀ ਪੂਰੀ ਜ਼ਿੰਮੇਵਾਰੀ ਆਟੀਬੀਪੀ ਨੂੰ ਦਿੱਤੀ ਗਈ ਹੈ।

Last Updated : Jul 5, 2020, 1:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.