ETV Bharat / bharat

ਉੱਤਰ ਪ੍ਰਦੇਸ਼: ਮਹੋਬਾ ਵਿੱਚ ਸੜਕ ਹਾਦਸਾ, 3 ਪ੍ਰਵਾਸੀ ਮਹਿਲਾਵਾਂ ਦੀ ਮੌਤ

author img

By

Published : May 19, 2020, 12:28 PM IST

ਉੱਤਰਪ੍ਰਦੇਸ਼ ਦੇ ਮਹੋਬਾ ਵਿੱਚ ਡੀਸੀਐਮ ਗੱਡੀ ਦਾ ਟਾਇਰ ਪੰਕਚਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ 3 ਮਹਿਲਾਵਾਂ ਦੀ ਮੌਤ ਹੋ ਗਈ।

road accident in mahoba
ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼: ਪਰਵਾਸੀ ਮਜ਼ਦੂਰਾਂ ਦੀਆਂ ਮੌਤਾਂ ਦਾ ਸਿਲਸਿਲਾ ਨਹੀਂ ਰੁੱਕ ਰਿਹਾ ਹੈ। ਔਰੱਈਆ ਸੜਕ ਹਾਦਸੇ ਦੇ ਬਾਵਜੂਦ ਵੀ ਪ੍ਰਸ਼ਾਸਨ ਗੰਭੀਰ ਨਜ਼ਰ ਨਹੀਂ ਆ ਰਿਹਾ ਹੈ। ਹੁਣ ਪਰਵਾਸੀ ਮਜ਼ਦੂਰਾਂ ਨਾਲ ਭਰੀ ਇੱਕ ਡੀਸੀਐਮ ਗੱਡੀ ਦਾ ਟਾਇਰ ਪੰਕਚਰ ਹੋਣ ਕਾਰਨ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ। ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਘਟਨਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੀ ਹੈ।

ਇਹ ਸੜਕ ਹਾਦਸਾ ਪਨਵਾੜੀ ਕੋਤਵਾਲੀ ਖੇਤਰ ਦੇ ਝਾਂਸੀ-ਮਿਰਜ਼ਾਪੁਰ ਕੌਮੀ ਮਾਰਗ ਉੱਤੇ ਸਥਿਤ ਮਹੁਆ ਕੀ ਮੌੜਦਾ ਹੈ, ਜਿੱਥੇ ਡੀਸੀਐਮ ਗੱਡੀ ਦਾ ਟਾਇਰ ਪੰਕਚਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਗੱਡੀ ਵਿੱਚ ਕਰੀਬ ਦੋ ਦਰਜਨ ਪ੍ਰਵਾਸੀ ਮਜ਼ਦੂਰ ਸਵਾਰ ਸਨ। ਹਾਦਸੇ ਵਿੱਚ ਤਿੰਨ ਮਹਿਲਾਵਾਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ ਇਕ ਦਰਜਨ ਤੋਂ ਵੱਧ ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਸ ਹਾਦਸੇ ਵਿੱਚ ਇੱਕ ਮਾਂ ਆਪਣੇ ਮਾਸੂਮ ਬੱਚੇ ਨੂੰ ਬਚਾਉਣ ਲਈ ਆਪਣੀ ਜਾਨ ਗੁਆ ​​ਲਈ, ਜਦਕਿ ਬੱਚੇ ਦਾ ਪਿਤਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਟਰੱਕ ਵਿੱਚ ਸਵਾਰ ਮਹਿਲਾ ਨੇ ਦੱਸਿਆ ਕਿ ਉਹ ਦਿੱਲੀ ਤੋਂ ਪੈਦਲ ਆ ਰਹੀ ਸੀ। ਹਰਪਾਲਪੁਰ ਨੇੜੇ ਪੁਲਿਸ ਨੇ ਉਨ੍ਹਾ ਨੂੰ ਟਰੱਕ ਵਿੱਚ ਬੈਠਾ ਦਿੱਤਾ। ਉਨ੍ਹਾਂ ਨੇ ਕਮਲਪੁਰਾ (ਜ਼ਿਲ੍ਹਾ ਮਹੋਬਾ) ਜਾਣਾ ਹੈ।

ਮਹੋਬਾ ਤੋਂ ਐਸਪੀ ਮਣੀਲਾਲ ਪਾਟੀਦਾਰ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ 3 ਮਹਿਲਾਵਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨ ਤੋਂ ਵੱਧ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜ਼ਖਮੀਆਂ ਦਾ ਇਲਾਜ ਕਮਿਊਨਿਟੀ ਸਿਹਤ ਸੈਂਟਰ, ਪਨਵਾੜੀ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੋਵਿਡ-19: ਭਾਰਤ 1 ਲੱਖ ਤੋਂ ਪਾਰ ਹੋਏ ਮਾਮਲੇ, 3156 ਮੌਤਾਂ


ETV Bharat Logo

Copyright © 2024 Ushodaya Enterprises Pvt. Ltd., All Rights Reserved.