ETV Bharat / bharat

ਮੈਸੂਰ ਦੇ ਰਾਜਿਆਂ ਵੱਲੋਂ ਸ਼ੁਰੂ ਕੀਤਾ ਕਾਂਚੀ ਸਾੜੀ ਉਦਯੋਗ ਚੜ੍ਹਿਆ ਕੋਰੋਨਾ ਦੀ ਭੇਂਟ

author img

By

Published : Sep 20, 2020, 12:04 PM IST

ਮੈਸੂਰ ਜ਼ਿਲ੍ਹੇ ਦੇ ਰਾਜਿਆਂ ਨੇ ਮਾਂਡਿਆ ਜ਼ਿਲ੍ਹੇ ਵਿੱਚ ਇਸ ਨੂੰ ਉਸ ਵੇਲੇ ਸ਼ੁਰੂ ਕੀਤਾ ਸੀ ਜਦੋਂ ਕੋਡਿਆਲਾ ਦੇ ਲੋਕਾਂ ਨੇ ਆਪਣੇ ਖੇਤਾਂ ਵਿੱਚ ਰੇਸ਼ਮ ਦੇ ਕੀੜਿਆਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਰਾਜਿਆਂ ਨੇ ਰੇਸ਼ਮ ਦੇ ਕੀੜਿਆਂ ਤੋਂ ਪੈਦਾ ਹੋਣ ਵਾਲੇ ਰੇਸ਼ਮ ਤੋਂ ਕਪੜਾ ਬਣਾਉਣਾ ਦਾ ਫੈਸਲਾ ਕੀਤਾ।

ਮੈਸੂਰ ਦੇ ਰਾਜਿਆਂ ਵੱਲੋਂ ਸ਼ੁਰੂ ਕੀਤਾ ਕਾਂਚੀ ਸਾੜੀ ਉਦਯੋਗ ਚੜ੍ਹਿਆ ਕੋਰੋਨਾ ਦੀ ਭੇਂਟ
ਮੈਸੂਰ ਦੇ ਰਾਜਿਆਂ ਵੱਲੋਂ ਸ਼ੁਰੂ ਕੀਤਾ ਕਾਂਚੀ ਸਾੜੀ ਉਦਯੋਗ ਚੜ੍ਹਿਆ ਕੋਰੋਨਾ ਦੀ ਭੇਂਟ

ਕਰਨਾਟਕ: ਕੋਰੋਨਾ ਨੇ ਬਹੁਤ ਸਾਰੇ ਤੇਜ਼ੀ ਨਾਲ ਵੱਧ ਰਹੇ ਕਾਰੋਬਾਰਾਂ ਦੇ ਕੰਮਕਾਜ ਨੂੰ ਠੱਪ ਕਰ ਦਿੱਤਾ ਹੈ। ਇਸ ਕੋਰੋਨਾ ਮਹਾਂਮਾਰੀ ਦੀ ਮਾਰ ਕਾਰਨ ਛੋਟੇ ਤੋਂ ਲੈਕੇ ਵੱਡੇ ਉਦਯੋਗਾਂ ਵਿੱਚ ਕੋਈ ਵੀ ਮਜ਼ਬੂਤ ​​ਨਹੀਂ ਜਾਪਦਾ। ਇਸੇ ਤਰ੍ਹਾਂ ਕਰਨਾਟਕ ਦਾ ਮਸ਼ਹੂਰ ਕਾਂਚੀ ਸਾੜੀ ਉਦਯੋਗ ਵੀ ਮਹਾਂਮਾਰੀ ਦਾ ਮਾਰ ਝੱਲ ਰਿਹਾ ਹੈ।

ਰੇਸ਼ਮ ਤੋਂ ਕਪੜਾ ਬਣਾਉਣਾ ਦਾ ਫੈਸਲਾ

ਮੈਸੂਰ ਜ਼ਿਲ੍ਹੇ ਦੇ ਰਾਜਿਆਂ ਨੇ ਮਾਂਡਿਆ ਜ਼ਿਲ੍ਹੇ ਵਿੱਚ ਇਸ ਨੂੰ ਉਸ ਵੇਲੇ ਸ਼ੁਰੂ ਕੀਤਾ ਸੀ ਜਦੋਂ ਕੋਡਿਆਲਾ ਦੇ ਲੋਕਾਂ ਨੇ ਆਪਣੇ ਖੇਤਾਂ ਵਿੱਚ ਰੇਸ਼ਮ ਦੇ ਕੀੜਿਆਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਰਾਜਿਆਂ ਨੇ ਰੇਸ਼ਮ ਦੇ ਕੀੜਿਆਂ ਤੋਂ ਪੈਦਾ ਹੋਣ ਵਾਲੇ ਰੇਸ਼ਮ ਤੋਂ ਕਪੜਾ ਬਣਾਉਣਾ ਦਾ ਫੈਸਲਾ ਕੀਤਾ।

ਮਸ਼ਹੂਰ ਕੋਡਿਆਲਾ ਸਾੜੀ

ਮੈਸੂਰ ਵਿੱਚ ਕੋਡਿਆਲਾ ਸਾੜੀ ਬਹੁਤ ਮਸ਼ਹੂਰ ਹੈ। ਮਾਂਡਿਆ ਜ਼ਿਲ੍ਹੇ ਵਿੱਚ ਕੁੱਲ ਮਿਲਾ ਕੇ ਪੰਜ ਖੇਤਰਾਂ ਨੂੰ ਚੁਣਿਆਂ ਗਿਆ ਸੀ ਜਿਨ੍ਹਾਂ ਵਿਚੋਂ ਇੱਕ ਕੋਡਿਆਲਾ ਸੀ। ਸ੍ਰੀ ਰੰਗਾਪੱਟਨ ਦੇ ਕੋਡਿਆਲਾ ਦੇ ਲੋਕ ਉਸ ਵੇਲੇ ਤੋਂ ਹੀ ਕਾਂਚੀ ਸਿਲਕ ਦੀਆਂ ਸਾੜੀਆਂ ਬਣਾਉਣ ਦੇ ਕੰਮ 'ਚ ਲਗੇ ਹਨ।

ਮੈਸੂਰ ਦੇ ਰਾਜਿਆਂ ਵੱਲੋਂ ਸ਼ੁਰੂ ਕੀਤਾ ਕਾਂਚੀ ਸਾੜੀ ਉਦਯੋਗ ਚੜ੍ਹਿਆ ਕੋਰੋਨਾ ਦੀ ਭੇਂਟ

ਬੇਰੁਜ਼ਗਾਰਾਂ ਨੂੰ ਰੁਜ਼ਗਾਰ

ਰਾਮਕ੍ਰਿਸ਼ਨ, ਹੈਂਡਲੂਮ ਜੁਲਾਹਾ ਰਾਮਕ੍ਰਿਸ਼ਨ ਨੇ ਕਿਹਾ ਕਿ ਪਹਿਲਾਂ ਇੱਥੇ 600 ਹੈਂਡਲੂਮ ਚਲਦੇ ਸਨ ਪਰ ਹੁਣ ਇਨ੍ਹਾਂ ਵਿੱਚੋਂ ਸਿਰਫ 5-6 ਹੀ ਵਰਤੇ ਜਾ ਰਹੇ ਹਨ। ਪਹਿਲਾਂ ਬੁਣਾਈ ਸਿਰਫ ਹੈਂਡਲੂਮਾਂ 'ਤੇ ਕੀਤੀ ਜਾਂਦੀ ਸੀ ਪਰ ਜਲਦੀ ਹੀ ਬਿਜਲੀ ਨਾਲ ਚੱਲਣ ਵਾਲੇ ਲੂਮਜ਼ ਨੇ ਉਨ੍ਹਾਂ ਦੀ ਥਾਂ ਲੈ ਲੀ। ਉਨ੍ਹਾਂ ਵਿੱਚ ਸਭ ਤੋਂ ਭੈੜੀ ਸਥਿਤੀ ਇਹ ਹੈ ਕਿ ਕੋਰੋਨਾ ਕਾਰਨ, ਕੋਈ ਵੀ ਇਸ ਸਮੇਂ ਕੰਮ ਨਹੀਂ ਕਰ ਰਿਹਾ।

ਕੋਡਿਆਲਾ 'ਚ ਲਗਭਗ 600 ਹੈਂਡਲੂਮਾਂ 'ਤੇ ਮਸ਼ਹੂਰ ਕਾਂਚੀ ਸਾੜੀਆਂ ਦੀ ਬੁਣਾਈ ਹੁੰਦੀ ਸੀ ਤੇ ਲਗਭਗ 1500 ਤੋਂ ਵੱਧ ਲੋਕ ਇਸ 'ਚ ਸਿੱਧੇ ਤੌਰ 'ਤੇ ਕੰਮ ਕਰ ਰਹੇ ਸਨ ਜਦੋਂ ਕਿ ਇਸ ਉਦਯੋਗ ਤੋਂ ਲਗਭਗ 10 ਹਜ਼ਾਰ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲਿਆ ਹੋਇਆ ਸੀ।

ਮਾਰਕੀਟ ਸਹੂਲਤਾਂ ਦੀ ਘਾਟ

ਹੈਂਡਲੂਮ ਜੁਲਾਹਾ ਰਾਮੂ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਸਾੜੀ ਦਾ ਕਾਰੋਬਾਰ ਠੱਪ ਹੋ ਗਿਆ। ਸਾਡੇ ਉਤਪਾਦ ਦੀ ਸਿਰਫ਼ 20 ਫੀਸਦੀ ਹੀ ਵਿਕਰੀ ਹੋ ਰਹੀ ਹੈ। ਮਾਰਕੀਟ ਸਹੂਲਤਾਂ ਦੀ ਘਾਟ ਕਾਰਨ ਸਾਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਕਾਰੋਬਾਰ ਲਈ ਪ੍ਰੋਤਸਾਹਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਲਈ ਅਸੀਂ ਇਸ ਲਈ ਅਰਜ਼ੀ ਦਿੱਤੀ ਹੈ।

ਇਹ ਸਾੜੀਆਂ ਆਪਣੀ ਕੁਆਲਟੀ ਲਈ ਬਹੁਤ ਮਸ਼ਹੂਰ ਹਨ। ਇਸ ਲਈ ਉਨ੍ਹਾਂ ਨੂੰ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਭੇਜਿਆ ਜਾਂਦਾ ਹੈ ਅਤੇ ਨਿਰਯਾਤ ਵੀ ਕੀਤਾ ਜਾਂਦਾ ਹੈ। ਜੁਲਾਇਆ ਨੂੰ ਕੋਰੋਨਾ ਕਾਰਨ ਆਵਾਜਾਈ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਾਰੋਬਾਰ ਵਿੱਚ ਬਹੁਤ ਨੁਕਸਾਨ ਹੋ ਰਿਹਾ ਹੈ।

ਟੈਕਸਟਾਈਲ ਉਦਯੋਗ

ਮੈਸੂਰ ਰਾਜਿਆਂ ਦਾ ਇਕੋ ਇੱਕ ਉਦੇਸ਼ ਅਰਥ ਵਿਵਸਥਾ ਦਾ ਵਿਕਾਸ ਕਰਨਾ ਸੀ ਅਤੇ ਉਨ੍ਹਾਂ ਦੀ ਟੈਕਸਟਾਈਲ ਉਦਯੋਗ ਦੀ ਧਾਰਣਾ ਨੇ ਲੋਕਾਂ ਨੂੰ ਸਵੈ-ਨਿਰਭਰ ਬਣਾਉਣ ਵਿੱਚ ਮਦਦ ਕੀਤੀ ਸੀ, ਪਰ ਮਹਾਂਮਾਰੀ ਨੇ ਸਾਰੇ ਕਾਂਚੀ ਸਾੜੀ ਉਦਯੋਗ ਨੂੰ ਕੁਚਲ ਕੇ ਰੱਖ ਦਿੱਤਾ।

ਮਾਲਕਾਂ ਅਤੇ ਕਰਮਚਾਰੀਆਂ ਨੂੰ ਕਾਰੋਬਾਰ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੇ ਕੱਪੜੇ ਅਤੇ ਹੈਂਡਲੂਮ ਦਾ ਕਾਰੋਬਾਰ ਬੰਦ ਕਰਨ ਦੀ ਸਥਿਤੀ ਵਿੱਚ ਹਨ। ਇਸ ਲਈ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ ਹੈਂਡਲੂਮ ਉਦਯੋਗ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਪਰ ਅਜੇ ਤੱਕ ਇਹ ਰਕਮ ਨੌਕਰੀਦਾਤਾਵਾਂ ਅਤੇ ਕਾਂਚੀ ਸਾੜੀ ਬਣਾਉਣ ਵਾਲਿਆਂ ਦੇ ਹੱਥ ਨਹੀਂ ਪਹੁੰਚੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.