ETV Bharat / bharat

ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ ਸਾਰਿਆਂ ਨੂੰ ਭਾਰਤੀ ਫੌਜ 'ਤੇ ਵਿਸ਼ਵਾਸ: ਰਾਹੁਲ ਗਾਂਧੀ

author img

By

Published : Aug 16, 2020, 2:46 PM IST

ਚੀਨ ਨਾਲ ਚੱਲ ਰਹੇ ਪੂਰਵੀ ਲੱਦਾਖ ਵਿੱਚ ਤਣਾਅ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ ਹਰ ਕਿਸੇ ਨੂੰ ਭਾਰਤੀ ਫ਼ੌਜ 'ਤੇ ਪੂਰਾ ਭਰੋਸਾ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ ਸਾਰੀਆਂ ਨੂੰ ਭਾਰਤੀ ਫੌਜ 'ਤੇ ਵਿਸ਼ਵਾਸ: ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ ਸਾਰੀਆਂ ਨੂੰ ਭਾਰਤੀ ਫੌਜ 'ਤੇ ਵਿਸ਼ਵਾਸ: ਰਾਹੁਲ ਗਾਂਧੀ

ਨਵੀਂ ਦਿੱਲੀ: ਭਾਰਤ ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿਨ੍ਹ ਰਹੇ ਹਨ। ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।

  • Everybody believes in the capability and valour of the Indian army.

    Except the PM:

    Whose cowardice allowed China to take our land.

    Whose lies will ensure they keep it.

    — Rahul Gandhi (@RahulGandhi) August 16, 2020 " class="align-text-top noRightClick twitterSection" data=" ">

ਪੂਰਵੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੁੜ ਟਵੀਟ ਕੀਤਾ ਹੈ। ਉਨ੍ਹਾਂ ਟਵੀਟ 'ਚ ਕਿਹਾ, ‘ਦੇਸ਼ ਦੇ ਹਰ ਨਾਗਰਿਕ ਨੂੰ ਭਾਰਤੀ ਫ਼ੌਜ ਦੀ ਯੋਗਤਾ ਅਤੇ ਬਹਾਦਰੀ ‘ਤੇ ਵਿਸ਼ਵਾਸ ਹੈ, ਪਰ ਪ੍ਰਧਾਨ ਮੰਤਰੀ ਨੂੰ ਛੱਡ ਕੇ। ਜਿਨ੍ਹਾਂ ਦੀ ਕਾਇਰਤਾ ਨੇ ਹੀ ਚੀਨ ਨੂੰ ਸਾਡੀ ਜ਼ਮੀਨ ਲੈਣ ਦਿੱਤੀ। ਜਿਨ੍ਹਾ ਦਾ ਝੂਠ ਇਹ ਸੁਨਿਸ਼ਚਿਤ ਕਰੇਗਾ ਕਿ ਉਹ ਚੀਨ ਕੋਲ ਹੀ ਰਹੇਗਾ।

ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਉੱਤੇ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਵੀ ਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ, ‘ਭਾਰਤ ਸਰਕਾਰ ਲੱਦਾਖ ਮਾਮਲੇ ਵਿੱਚ ਚੀਨੀ ਇਰਾਦਿਆਂ ਦਾ ਸਾਹਮਣਾ ਕਰਨ ਤੋਂ ਡਰਦੀ ਹੈ’।

ਉਨ੍ਹਾਂ ਨੇ ਟਵੀਟ ਵਿੱਚ ਅੱਗੇ ਲਿਖਿਆ ਕਿ, ‘ਜ਼ਮੀਨ ‘ਤੇ ਮੌਜੂਦ ਸਬੂਤ ਇਹ ਸੰਕੇਤ ਕਰਦੇ ਹਨ ਕਿ ਚੀਨ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ਅਤੇ ਮੋਰਚਾ ਸਾਧੇ ਹੈ। ਪ੍ਰਧਾਨ ਮੰਤਰੀ ਦੀ ਨਿੱਜੀ ਹਿੰਮਤ ਅਤੇ ਮੀਡੀਆ ਦੀ ਚੁੱਪੀ ਦੀ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ।'

ETV Bharat Logo

Copyright © 2024 Ushodaya Enterprises Pvt. Ltd., All Rights Reserved.