ETV Bharat / bharat

ਪੀਐਮ ਮੋਦੀ ਨੇ ਓੜੀਸ਼ਾ ਲਈ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ

author img

By

Published : May 22, 2020, 6:53 PM IST

ਚੱਕਰਵਾਤ ਅਮਫਾਨ ਪ੍ਰਭਾਵਿਤ ਓੜੀਸ਼ਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 500 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪੀਐਮ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਵੀ ਕੀਤਾ।

PM Modi announces Rs 500 crore aid for Odisha
ਪੀਐਮ ਮੋਦੀ ਨੇ ਓੜੀਸ਼ਾ ਲਈ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਚੱਕਰਵਾਤ ਅਮਫਾਨ ਪ੍ਰਭਾਵਿਤ ਸੂਬੇ ਲਈ 500 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਮੋਦੀ ਨੇ ਚੱਕਰਵਾਤ ਅਮਫਾਨ ਤੋਂ ਪ੍ਰਭਾਵਤ ਪੱਛਮੀ ਬੰਗਾਲ ਲਈ 1000 ਕਰੋੜ ਰੁਪਏ ਦੀ ਅਗਾਊਂ ਅੰਤਰਿਮ ਸਹਾਇਤਾ ਦਾ ਐਲਾਨ ਕੀਤਾ ਹੈ।

ਪੀਐਮ ਮੋਦੀ ਨੇ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਦੌਰਾਨ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ।

ਰਾਸ਼ਟਰੀ ਬਿਪਤਾ ਘੋਸ਼ਿਤ ਕਰਨ ਦੀ ਮੰਗ

ਸੋਨੀਆ ਗਾਂਧੀ ਵੱਲੋਂ ਸੱਦੀ ਬੈਠਕ ਵਿੱਚ 22 ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਓੜੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਚੱਕਰਵਾਤੀ ਅਮਫਾਨ ਕਾਰਨ ਹੋਈ ਤਬਾਹੀ ਨੂੰ ਤੁਰੰਤ ਰਾਸ਼ਟਰੀ ਬਿਪਤਾ ਵਜੋਂ ਘੋਸ਼ਿਤ ਕਰੇ ਅਤੇ ਇਸ ਤਬਾਹੀ ਦੇ ਪ੍ਰਭਾਵ ਦਾ ਸਾਹਮਣਾ ਕਰਨ ਵਿੱਚ ਰਾਜਾਂ ਦੀ ਪੂਰੀ ਮਦਦ ਕਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.