ETV Bharat / bharat

ਰਾਜਧਾਨੀ ਦਿੱਲੀ 'ਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

author img

By

Published : Jun 22, 2020, 9:05 AM IST

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਸਵੇਰੇ ਮੀਂਹ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਅੱਜ ਦੱਸਿਆ ਕਿ ਅੱਜ ਹਲਕੇ ਮੀਂਹ ਨਾਲ ਅਸਮਾਨ 'ਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਨੇ ਕਿਹਾ ਕਿ ਰਾਜਧਾਨੀ ਵਿੱਚ 29 ਜੂਨ ਤੱਕ ਮਾਨਸੂਨ ਆਉਂਣ ਦੀ ਸੰਭਾਵਨਾ ਹੈ।

ਦਿੱਲੀ 'ਚ ਪਿਆ ਮੀਂਹ
ਦਿੱਲੀ 'ਚ ਪਿਆ ਮੀਂਹ

ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਸਵੇਰੇ ਮੀਂਹ ਪਿਆ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਜਦਕਿ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦੱਸਿਆ ਕਿ ਰਾਜਧਾਨੀ 'ਚ ਅੱਜ ਹਲਕੀ ਬੂੰਦਾ ਬਾਂਦੀ ਨਾਲ ਮੀਂਹ ਪਵੇਗਾ ਤੇ ਬਾਦਲ ਛਾਏ ਰਹਿਣਗੇ। ਮੌਸਮ ਵਿਭਾਗ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰਨਾਂ ਕਈ ਹਿੱਸਿਆਂ ਵਿੱਚ ਦੱਖਣੀ -ਪੱਛਮੀ ਮਾਨਸੂਨ ਆਉਣ ਲਈ ਹਲਾਤ ਠੀਕ ਹੋ ਰਹੇ ਹਨ।

37 ਡਿਗਰੀ ਸੈਲਸੀਅਸ ਰਹੇਗਾ ਤਾਪਮਾਨ:

ਆਈਐਮਡੀ ਮੁਤਾਬਕ, ਸੋਮਵਾਰ ਨੂੰ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹੇਗਾ। ਜਦਕਿ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਤੱਕ ਰਹੇਗਾ। ਮੌਸਮ ਵਿਭਾਗ ਨੇ ਰਾਜਧਾਨੀ ਵਿੱਚ ਮੰਗਲਵਾਰ ਨੂੰ ਵੀ ਹਲਕੀ ਬੂੰਦਾਬਾਂਦੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਦਿੱਲੀ 'ਚ ਪਿਆ ਮੀਂਹ

ਦਿੱਲੀ 'ਚ 29 ਤੱਕ ਆ ਸਕਦਾ ਹੈ ਮਾਨਸੂਨ:

ਦੱਖਣੀ-ਪੱਛਮ ਮਾਨਸੂਨ ਇੱਕ ਜੂਨ ਨੂੰ ਕੇਰਲ ਤੱਟ ਤੇ ਦਸਤਕ ਦੇਣ ਮਗਰੋਂ ਦੇਸ਼ ਦੇ ਹੋਰਨਾਂ ਸੂਬਿਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਜਧਾਨੀ ਵਿੱਚ 29 ਜੂਨ ਤੱਕ ਮਾਨਸੂਨ ਦਸਤਕ ਦੇ ਸਕਦਾ ਹੈ, ਹਲਾਂਕਿ ਇਸ 'ਚ ਇੱਕ ਹਫ਼ਤੇ ਦੀ ਦੇਰੀ ਵੀ ਹੋ ਸਕਦੀ ਹੈ।

ਲੱਦਾਖ 'ਚ ਨਹੀਂ ਪਵੇਗਾ ਮੀਂਹ:

ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਨਾ ਦੇ ਬਰਾਬਰ ਮੀਂਹ ਪਵੇਗਾ। ਇਨ੍ਹਾਂ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਹੋਰਨਾਂ ਬਾਕੀ ਹਿੱਸਿਆਂ 'ਚ ਭਾਰੀ ਮੀਂਹ ਪੈਂਣ ਦੀ ਸੰਭਵਾਨਾ ਹੈ। ਇਨ੍ਹਾਂ ਵਿੱਚ ਪੱਛਮੀ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਅਗਲੇ ਹਫ਼ਤੇ ਤੋਂ ਮੀਂਹ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.