ETV Bharat / bharat

ਕੇਂਦਰੀ ਮੰਤਰੀ ਪਾਸਵਾਨ ਦੇ ਦੇਹਾਂਤ 'ਤੇ ਕੌਮੀ ਸੋਗ, ਅੱਧਾ ਝੁਕਿਆ ਰਹੇਗਾ ਕੌਮੀ ਝੰਡਾ, ਅੰਤਮ ਸਸਕਾਰ 10 ਅਕਤੂਬਰ ਨੂੰ

author img

By

Published : Oct 9, 2020, 7:49 AM IST

ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਆਖਰੀ ਦਰਸ਼ਨਾਂ ਲਈ ਸਵੇਰੇ 10 ਵਜੇ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ 12 ਜਨਪਥ 'ਤੇ ਹਸਪਤਾਲ ਦੀ ਸਾਰੀ ਕਾਰਗੁਜ਼ਾਰੀ ਕਰਨ ਤੋਂ ਬਾਅਦ ਲੈ ਜਾਇਆ ਜਾਵੇਗਾ। ਦੁਪਹਿਰ 2 ਵਜੇ ਤੋਂ ਬਾਅਦ ਮਰਹੂਮ ਰਾਮਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਪਟਨਾ ਦੇ ਲੋਕ ਜਨਸ਼ਕਤੀ ਦਫ਼ਤਰ ਵਿੱਚ ਲੈ ਜਾਇਆ ਜਾਵੇਗਾ।

ਰਾਮਵਿਲਾਸ ਪਾਸਵਾਨ
ਰਾਮਵਿਲਾਸ ਪਾਸਵਾਨ

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਿੱਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਸਬੰਧੀ ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਜਾਣਕਾਰੀ ਦਿੱਤੀ ਸੀ। ਦੇਹਾਂਤ ਤੋਂ ਬਾਅਦ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਆਖਰੀ ਦਰਸ਼ਨਾਂ ਲਈ ਸਵੇਰੇ 10 ਵਜੇ ਉਨ੍ਹਾਂ ਦੀ ਰਿਹਾਇਸ 'ਤੇ 12 ਵਜੇ ਜਨਪਥ 'ਤੇ ਹਸਪਤਾਲ ਦੀ ਸਾਰੀ ਕਾਰਗੁਜ਼ਾਰੀ ਕਰਨ ਤੋਂ ਬਾਅਦ ਲੈ ਜਾਇਆ ਜਾਵੇਗਾ। ਦੁਪਹਿਰ 2 ਵਜੇ ਤੋਂ ਬਾਅਦ ਮਰਹੂਮ ਰਾਮਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਪਟਨਾ ਦੇ ਲੋਕ ਜਨਸ਼ਕਤੀ ਦਫ਼ਤਰ ਵਿੱਚ ਲੈ ਜਾਇਆ ਜਾਵੇਗਾ। ਫਿਰ 10 ਅਕਤੂਬਰ ਨੂੰ ਅੰਤਿਮ ਸਸਕਾਰ ਪਟਨਾ ਵਿੱਚ ਕੀਤਾ ਜਾਵੇਗਾ।

ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਕਿਹਾ ਕਿ 9 ਅਕਤੂਬਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ। ਇਹ ਖ਼ਪਤਕਾਰ, ਖ਼ੁਰਾਕ ਅਤੇ ਜਨਤਕ ਵੰਡ ਮੰਤਰੀ, ਰਾਮ ਵਿਲਾਸ ਪਾਸਵਾਨ ਦੇ ਸਨਮਾਨ ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਰਹੂਮ ਪਤਵੰਤਿਆਂ ਦੇ ਸਨਮਾਨ ਵਜੋਂ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਜਾਂਦਾ ਹੈ।

ਭਾਰਤ ਸਰਕਾਰ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ ਤੇ ਲਿਖਿਆ ਕਿ ਹੁਣ ਪਾਪਾ ਇਸ ਦੁਨੀਆ ਵਿੱਚ ਨਹੀਂ ਹਨ, ਪਰ ਮੈਨੂੰ ਪਤਾ ਹੈ ਕਿ ਤੁਸੀਂ ਜਿੱਥੇ ਵੀ ਹੋ ਮੇਰੇ ਨਾਲ ਹੋ। ਇਸ ਤੋਂ ਇਲਾਵਾ ਰਾਸ਼ਟਰਪਟੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਭਾਜਪਾ ਦੋ ਕੌਮੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ, ਲਾਲੂ ਪ੍ਰਸਾਦ ਯਾਦਵ, ਆਂਧਰਾ ਪ੍ਰਦੇਸ਼ ਦੇ ਗਵਰਨਰ ਬਿਸਵਾ ਭੂਸ਼ਣ ਹਰੀਚੰਦਨ ਤੇ ਮੁੱਖ ਮੰਤਰੀ ਵਾਈ.ਐਸ ਜਗਨ ਮੋਹਨ ਰੈਡੀ, ਮਹਾਰਾਸ਼ਟਰ ਦੇ ਗਵਰਨਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

  • केंद्रीय मंत्री रामविलास पासवान के निधन से देश ने एक दूरदर्शी नेता खो दिया है। उनकी गणना सर्वाधिक सक्रिय तथा सबसे लंबे समय तक जनसेवा करने वाले सांसदों में की जाती है। वे वंचित वर्गों की आवाज़ मुखर करने वाले तथा हाशिए के लोगों के लिए सतत संघर्षरत रहने वाले जनसेवक थे।

    — President of India (@rashtrapatibhvn) October 8, 2020 " class="align-text-top noRightClick twitterSection" data=" ">
  • I am saddened beyond words. There is a void in our nation that will perhaps never be filled. Shri Ram Vilas Paswan Ji’s demise is a personal loss. I have lost a friend, valued colleague and someone who was extremely passionate to ensure every poor person leads a life of dignity. pic.twitter.com/2UUuPBjBrj

    — Narendra Modi (@narendramodi) October 8, 2020 " class="align-text-top noRightClick twitterSection" data=" ">
  • I am saddened beyond words. There is a void in our nation that will perhaps never be filled. Shri Ram Vilas Paswan Ji’s demise is a personal loss. I have lost a friend, valued colleague and someone who was extremely passionate to ensure every poor person leads a life of dignity. pic.twitter.com/2UUuPBjBrj

    — Narendra Modi (@narendramodi) October 8, 2020 " class="align-text-top noRightClick twitterSection" data=" ">
  • सदैव गरीब और वंचित वर्ग के कल्याण व अधिकारों के लिए संघर्ष करने वाले हम सबके प्रिय राम विलास पासवान जी के निधन से मन अत्यंत व्यथित है। उन्होंने अपने राजनीतिक जीवन में हमेशा राष्ट्रहित और जनकल्याण को सर्वोपरि रखा। उनके स्वर्गवास से भारतीय राजनीति में एक शून्य उत्पन्न हो गया है।

    — Amit Shah (@AmitShah) October 8, 2020 " class="align-text-top noRightClick twitterSection" data=" ">
  • Shocked to hear of the sudden demise of Union Minister Ram Vilas Paswan Ji. My heartfelt condolences to the family in this hour of grief. May the Almighty grant him peace. 🙏

    — Capt.Amarinder Singh (@capt_amarinder) October 8, 2020 " class="align-text-top noRightClick twitterSection" data=" ">
  • Saddened at the passing away of illustrious Parliamentarian and Union Cabinet Minister Shri Ram Vilas Paswan. He was an empathetic leader having mass appeal & respect. Irreparable loss to the nation. May his soul rest in peace. My deepest condolences to @iChiragPaswan and family. pic.twitter.com/Rnj7LG2p5z

    — Harsimrat Kaur Badal (@HarsimratBadal_) October 8, 2020 " class="align-text-top noRightClick twitterSection" data=" ">
  • Extremely saddened by the demise of Union Minister Shri Ram Vilas Paswan Ji. He was the voice of the oppressed who championed the cause of the marginalized. May Almighty grant peace to the departed soul and strength to @iChiragPaswan and family.#RIP pic.twitter.com/0GPMERePij

    — Sukhbir Singh Badal (@officeofssbadal) October 8, 2020 " class="align-text-top noRightClick twitterSection" data=" ">
  • पापा....अब आप इस दुनिया में नहीं हैं लेकिन मुझे पता है आप जहां भी हैं हमेशा मेरे साथ हैं।
    Miss you Papa... pic.twitter.com/Qc9wF6Jl6Z

    — युवा बिहारी चिराग पासवान (@iChiragPaswan) October 8, 2020 " class="align-text-top noRightClick twitterSection" data=" ">
ਵੀਡੀਓ
ਵੀਡੀਓ

ਕਾਫ਼ੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਜਾਣਕਾਰੀ ਦੇ ਮੁਤਾਬਕ ਰਾਮਵਿਲਾਸ ਪਾਸਵਾਨ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦਿੱਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 74 ਸਾਲਾ ਰਾਮ ਵਿਲਾਸ ਪਾਸਵਾਨ ਦੀ ਕੁਝ ਦਿਨ ਪਹਿਲਾਂ ਹਾਰਟ ਸਰਜਰੀ ਵੀ ਹੋਈ ਸੀ।

ਨਰਿੰਦਰ ਮੋਦੀ ਨੇ ਫ਼ੋਨ 'ਤੇ ਹਾਲ ਵੀ ਪੁੱਛਿਆ ਸੀ

ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਬਿਮਾਰ ਚੱਲ ਰਹੇ ਰਾਮਵਿਲਾਸ ਪਾਸਵਾਨ ਹਸਪਤਾਲ ਵਿੱਚ ਭਰਤੀ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੋਨ 'ਤੇ ਉਨ੍ਹਾਂ ਦਾ ਹਾਲ ਵੀ ਪੁੱਛਿਆ ਸੀ।

ਪੰਜ ਦਹਾਕਿਆਂ ਤੋਂ ਰਾਜਨੀਤੀ ਸਨ ਸਰਗਰਮ

ਉਹ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਸਨ ਤੇ ਦੇਸ਼ ਦੇ ਪ੍ਰਸਿਧ ਨੇਤਾਵਾਂ ਵਿਚੋਂ ਇੱਕ ਸਨ। ਪਾਸਵਾਨ ਖ਼ਪਤਕਾਰ, ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਸਨ।

ਫੋਰਟਿਸ ਐਸਕੋਰਟ ਹਾਰਟ ਇੰਸਟੀਚਿਊਟ ਵੱਲੋਂ ਜਾਰੀ ਬਿਆਨ ਅਨੁਸਾਰ, ਪਾਸਵਾਨ ਦੀ ਸਿਹਤ ਵਿੱਚ ਪਿਛਲੇ 24 ਘੰਟਿਆਂ ਵਿੱਚ ਗਿਰਾਵਟ ਆਈ ਸੀ ਤੇ ਉਨ੍ਹਾਂ ਨੇ ਵੀਰਵਾਰ ਸ਼ਾਮ 6.45 'ਤੇ ਆਖਰੀ ਸਾਹ ਲਏ ਸਨ। ਪਾਸਵਾਨ, ਸਮਾਜਵਾਦੀ ਲਹਿਰ ਦਾ ਇੱਕ ਥੰਮ ਸਨ ਤੇ ਬਾਅਦ ਦੇ ਦਿਨਾਂ ਵਿੱਚ ਬਿਹਾਰ ਦੇ ਇੱਕ ਪ੍ਰਮੁੱਖ ਦਲਿਤ ਆਗੂ ਵਜੋਂ ਉੱਭਰੇ ਤੇ ਛੇਤੀ ਹੀ ਉਨ੍ਹਾਂ ਨੇ ਕੌਮੀ ਰਾਜਨੀਤੀ ਵਿੱਚ ਆਪਣੀ ਖ਼ਾਸ ਥਾਂ ਬਣਾ ਲਈ ਸੀ। 1990 ਵਿਆਂ ਵਿੱਚ, ਹੋਰ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਸਬੰਧੀ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿੱਚ ਪਾਸਵਾਨ ਦੀ ਭੂਮਿਕਾ ਮਹੱਤਵਪੂਰਣ ਸੀ।

ਸੋਗ ਪ੍ਰਗਟ ਕਰਨ ਲਈ ਸੱਦੀ ਗਈ ਕੇਂਦਰੀ ਵਜ਼ਾਰਤ ਦੀ ਬੈਠਕ

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਦੀ ਮੌਤ ‘ਤੇ ਸੋਕ ਪ੍ਰਗਟ ਕਰਨ ਲਈ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਬੁਲਾਈ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਐਲਾਨ ਕੀਤਾ ਕਿ ਕੇਂਦਰੀ ਮੰਤਰੀ ਪਾਸਵਾਨ ਦੇ ਦੇਹਾਂਤ ਦੇ ਸਨਮਾਨ ਵਿੱਚ ਸ਼ੁੱਕਰਵਾਰ ਨੂੰ ਦਿੱਲੀ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਿਰੰਗਾ ਅੱਧਾ ਝੁਕਿਆ ਜਾਵੇਗਾ। ਕੇਂਦਰੀ ਮੰਤਰੀ ਦਾ ਅੰਤਿਮ ਸੰਸਕਾਰ ਪੂਰੇ ਰਾਜ ਦੇ ਸਨਮਾਨਾਂ ਨਾਲ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.