ETV Bharat / bharat

ਮੁੰਬਈ: ਅੱਜ ਤੋਂ ਜ਼ਰੂਰੀ ਕਰਮਚਾਰੀਆਂ ਲਈ ਚੱਲੀਆਂ ਲੋਕਲ ਰੇਲ ਗੱਡੀਆਂ

author img

By

Published : Jun 15, 2020, 9:46 AM IST

ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਠੱਪ ਪਈ ਮੁੰਬਈ ਲੋਕਲ ਟ੍ਰੇਨ ਅੱਜ ਤੋਂ ਜ਼ਰੂਰੀ ਕਰਮਚਾਰੀਆਂ ਲਈ ਸ਼ੁਰੂ ਕੀਤੀ ਗਈ ਹੈ। ਪੱਛਮੀ ਰੇਲਵੇ ਵੱਲੋਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਲੋਕਲ ਰੇਲ ਗੱਡੀਆਂ
ਲੋਕਲ ਰੇਲ ਗੱਡੀਆਂ

ਮੁੰਬਈ: ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਮਹਾਰਾਸ਼ਟਰ ਵਿੱਚ ਸਾਹਮਣੇ ਆਏ ਹਨ। ਮੁੰਬਈ ਵਿੱਚ ਕੁੱਝ ਸਥਾਨਕ ਰੇਲ ਗੱਡੀਆਂ ਅੱਜ ਤੋਂ ਚੱਲਣਗੀਆਂ। ਇਨ੍ਹਾਂ ਟਰੇਨਾਂ 'ਚ ਉਹ ਹੀ ਲੋਕ ਸਫ਼ਰ ਕਰ ਸਕਣਗੇ ਜੋ ਜ਼ਰੂਰੀ ਸੇਵਾਵਾਂ ਨਾਲ ਜੁੜੇ ਹੋਣਗੇ। ਪੱਛਮੀ ਰੇਲਵੇ ਵੱਲੋਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

  • In another landmark step in our fight against COVID-19, Railways resumes selected local train services in Mumbai from today, strictly for essential staff as recognised by the State Govt. pic.twitter.com/z77wljR3wi

    — Piyush Goyal (@PiyushGoyal) June 15, 2020 " class="align-text-top noRightClick twitterSection" data=" ">

ਟਵੀਟ ਵਿੱਚ ਦੱਸਿਆ ਗਿਆ ਹੈ ਕਿ ਆਮ ਯਾਤਰੀਆਂ ਨੂੰ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਸਥਾਨਕ ਰੇਲ ਗੱਡੀਆਂ ਵਿੱਚ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ। ਲੋਕਾਂ ਨੂੰ ਸਟੇਸ਼ਨ 'ਤੇ ਇਕੱਠੇ ਨਾ ਹੋਣ ਲਈ ਕਿਹਾ ਜਾਵੇਗਾ।

  • Kind Attention :- Western Railway have decided to resume their selected suburban services over WR w.e.f. Monday, 15th June, 2020 with defined protocol & SOP, only for movement of essential staff as identified by the State Government. pic.twitter.com/KlZeGJEq2t

    — Western Railway (@WesternRly) June 14, 2020 " class="align-text-top noRightClick twitterSection" data=" ">

ਪੱਛਮੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਕੁਝ ਸਥਾਨਕ ਰੇਲ ਗੱਡੀਆਂ ਨਿਯਮ ਅਤੇ ਸ਼ਰਤਾਂ ਨਾਲ ਮੁੰਬਈ ਦੇ ਚੋਣਵੇਂ ਰੂਟਾਂ 'ਤੇ ਸੋਮਵਾਰ ਨੂੰ ਸ਼ੁਰੂ ਹੋਣਗੀਆਂ। ਰਾਜ ਸਰਕਾਰ ਵੱਲੋਂ ਪਛਾਣੀਆਂ ਗਈਆਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਹੀ ਇਨ੍ਹਾਂ ਰੇਲ ਗੱਡੀਆਂ ਵਿੱਚ ਯਾਤਰਾ ਕਰ ਸਕਦੇ ਹਨ। ਰੇਲਗੱਡੀ ਅੱਜ ਸਵੇਰੇ 5:30 ਵਜੇ ਤੋਂ ਚੱਲਣੀ ਸ਼ੁਰੂ ਹੋ ਗਈਆਂ ਹਨ। ਇਹ ਰੇਲ ਗੱਡੀਆਂ 15 ਮਿੰਟ ਦੇ ਅੰਤਰ ਨਾਲ ਰਾਤ 11:30 ਵਜੇ ਤੱਕ ਚੱਲਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.