ETV Bharat / bharat

ਸਕੂਲੀ ਸਿੱਖਿਆ 'ਤੇ ਦੋ ਦਿਨਾ ਸੰਮੇਲਨ ਅੱਜ ਤੋਂ, ਪੀਐਮ ਮੋਦੀ ਕਰਨਗੇ ਸੰਬੋਧਨ

author img

By

Published : Sep 10, 2020, 7:58 AM IST

Updated : Sep 10, 2020, 12:13 PM IST

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 10 ਤੇ 11 ਸਤੰਬਰ ਨੂੰ ‘21ਵੀਂ ਸਦੀ ਵਿੱਚ ਸਕੂਲ ਸਿੱਖਿਆ' ਵਿਸ਼ੇ 'ਤੇ ਕਰਵਾਏ ਜਾ ਰਹੇ ਦੋ ਦਿਨਾ ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰਾਲਾ 10 ਅਤੇ 11 ਸਤੰਬਰ ਨੂੰ 21ਵੀਂ ਸਦੀ ਵਿੱਚ 'ਸਕੂਲ ਸਿੱਖਿਆ' ਵਿਸ਼ੇ 'ਤੇ ਦੋ ਦਿਨਾ ਸੰਮੇਲਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਨੂੰ ਇਸ ਨੂੰ ਸੰਬੋਧਨ ਕਰਨਗੇ।

ਮੰਤਰਾਲੇ ਦੇ ਬਿਆਨ ਮੁਤਾਬਕ, ਸੰਮੇਲਨ ਦੇ ਪਹਿਲੇ ਦਿਨ ਪ੍ਰਿੰਸੀਪਲ ਤੇ ਅਧਿਆਪਕਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ 21ਵੀਂ ਸਦੀ ਵਿਚ ਸਕੂਲ ਸਿੱਖਿਆ ਬਾਰੇ ਵਿਚਾਰ ਵਟਾਂਦਰੇ ਕਰਨਗੇ ਅਤੇ ਕਿਵੇਂ ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਦੇ ਕੁਝ ਵਿਸ਼ਿਆਂ ਨੂੰ ਰਚਨਾਤਮਕ ਤਰੀਕਿਆਂ ਨਾਲ ਪਹਿਲਾਂ ਹੀ ਲਾਗੂ ਕੀਤਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਐਵਾਰਡ ਜੇਤੂ ਅਧਿਆਪਕ ਅਤੇ ਹੋਰ ਅਧਿਆਪਕ ਜੋ ਸਿੱਖਿਆ ਵਿਚ ਰਚਨਾਤਮਕਤਾ ਨੂੰ ਅਪਣਾਉਂਦੇ ਹਨ ਇਸ ਸੰਮੇਲਨ ਦਾ ਹਿੱਸਾ ਹੋਣਗੇ। ਮੰਤਰਾਲੇ ਦੇ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਤੰਬਰ ਨੂੰ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਅਗਸਤ ਨੂੰ 'ਰਾਸ਼ਟਰੀ ਸਿੱਖਿਆ ਨੀਤੀ ਤਹਿਤ ਉੱਚ ਸਿੱਖਿਆ ਵਿੱਚ ਤਬਦੀਲੀ ਸੁਧਾਰ' ਵਿਸ਼ੇ 'ਤੇ ਵੀਡੀਓ ਕਾਨਫਰੰਸ ਰਾਹੀਂ ਉਦਘਾਟਨੀ ਭਾਸ਼ਣ ਦਿੱਤਾ ਸੀ।

ਸਿੱਖਿਆ ਮੰਤਰਾਲੇ ਮੁਤਾਬਕ, ਸਕੂਲ ਸਿੱਖਿਆ ਲਈ ਨਵੀਂ ਸਿੱਖਿਆ ਨੀਤੀ ਵਿਚ ਮਾਹਰ ਅਧਿਆਪਕਾਂ ਦੁਆਰਾ ਕੁਝ ਮਹੱਤਵਪੂਰਨ ਵਿਸ਼ਿਆਂ ਦੀ ਵਿਆਖਿਆ ਕਰਨ ਲਈ ਦੋ ਦਿਨ ਵਿਚਾਰ ਵਟਾਂਦਰੇ ਕੀਤੇ ਜਾਣਗੇ।

Last Updated : Sep 10, 2020, 12:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.