ETV Bharat / bharat

ਜ਼ੋਮੈਟੋ ਕਰਮਚਾਰੀਆਂ ਦਾ ਪ੍ਰਦਰਸ਼ਨ, ਕਿਹਾ- ਇਹੋ ਜਿਹੀ ਕੰਪਨੀ ਨਾਲੋਂ ਭੁੱਖੇ ਚੰਗੇ

author img

By

Published : Jun 28, 2020, 5:07 PM IST

ਲੱਦਾਖ਼ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਤੋਂ ਬਾਅਦ ਜ਼ੋਮੈਟੋ ਕੰਪਨੀ ਦੇ ਕਰਮਚਾਰੀਆਂ ਨੇ ਕੰਪਨੀ ਦਾ ਵਿਰੋਧ ਕੀਤਾ ਹੈ ਕਿਉਂਕਿ ਕੰਪਨੀ ਵਿੱਚ ਚੀਨ ਦੀ ਇੱਕ ਦਿੱਗਜ ਕੰਪਨੀ ਦੀ ਹਿੱਸੇਦਾਰੀ ਹੈ।

ਜ਼ੋਮੈਟੋ
ਜ਼ੋਮੈਟੋ

ਕੋਲਕਾਤਾ: ਖਾਣ-ਪੀਣ ਦਾ ਸਮਾਨ ਸਪਲਾਈ ਕਰਨ ਵਾਲੀ ਡਿਲੀਵਰੀ ਐਪ ਜ਼ੋਮੈਟੋ ਦੇ ਕਰਮਚਾਰੀਆਂ ਦੇ ਇੱਕ ਸਮੂਹ ਨੇ ਕੋਲਕਾਤਾ ਵਿੱਚ ਆਪਣੀ ਕੰਪਨੀ ਵਾਲ਼ੀ ਟੀ-ਸ਼ਰਟ ਪਾੜ ਤੇ ਸਾੜ ਕੇ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ।

  • #WATCH साउथ 24 परगना में ज़ोमैटो डिलीवरी ब्वॉयज़ ने भारतीय कंपनियों में चीनी निवेश का विरोध करते हुए नौकरी से इस्तीफा दिया। विरोध प्रदर्शन के दौरान उन्होंने अपनी जर्सियां जलाईं। #पश्चिम_बंगाल pic.twitter.com/inRGxc05KQ

    — ANI_HindiNews (@AHindinews) June 28, 2020 " class="align-text-top noRightClick twitterSection" data=" ">

ਲੱਦਾਖ਼ ਦੀ ਗਲਵਾਨ ਵੈਲੀ ਵਿੱਚ 15 ਜੂਨ ਨੂੰ ਚੀਨ ਨਾਲ ਹੋਏ ਸੈਨਿਕ ਸੰਘਰਸ਼ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸੀ

ਇਸ ਦੇ ਵਿਰੋਧ ਵਿੱਚ ਸ਼ਹਿਰ ਦੇ ਦੱਖਣ-ਪੱਛਮ ਦੇ ਬੇਹਾਲਾ ਵਿੱਚ ਜ਼ੋਮੈਟੋ ਦੇ ਕਰਮਾਚਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਕਰਮਚਾਰੀਆਂ ਨੇ ਕੰਪਨੀ ਦੀ ਨੌਕਰੀ ਛੱਡਣ ਦਾ ਦਾਅਵਾ ਕੀਤਾ।

ਜ਼ਿਕਰ ਕਰ ਦਈਏ ਕਿ ਸਾਲ 2018 ਵਿੱਚ ਚੀਨ ਦੀ ਦਿੱਗਜ ਕੰਪਨੀ ਅਲੀਬਾਬਾ ਦੀ ਇਕਾਈ ਐਂਟ ਫਾਇਨੈਂਸ਼ੀਅਲ ਨੇ ਜ਼ੋਮੈਟੋ ਵਿੱਚ 14.7 ਪ੍ਰਤੀਸ਼ਤ ਹਿੱਸੇਦਾਰੀ ਲਈ 21 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਹਾਲ ਹੀ ਵਿੱਚ ਕੰਪਨੀ ਨੇ 15 ਕਰੋੜ ਡਾਲਰ ਦਾ ਹੋਰ ਨਿਵੇਸ਼ ਕੀਤਾ ਹੈ।

ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਚੀਨ ਦੀ ਕੰਪਨੀ ਇੱਥੇ ਫ਼ਾਇਦਾ ਕਮਾ ਰਹੀ ਹੈ। ਉੱਥੇ ਚੀਨੀ ਫ਼ੌਜ ਸਾਡੇ ਸੈਨਿਕਾਂ 'ਤੇ ਹਮਲਾ ਕਰ ਰਹੀ ਹੈ, ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

ਇੱਕ ਹੋਰ ਕਰਮਚਾਰੀ ਨੇ ਕਿਹਾ ਕਿ ਉਹ ਭੁੱਖੇ ਰਹਿ ਲੈਣਗੇ ਪਰ ਅਜਿਹੀ ਕੰਪਨੀ ਵਿੱਚ ਕੰਮ ਨਹੀਂ ਕਰਨਗੇ ਜਿਸ ਵਿੱਚ ਚੀਨ ਦਾ ਨਿਵੇਸ਼ ਹੈ।

ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਦੂਜੇ ਸੈਕਟਰਾਂ ਵਿੱਚ ਨੌਕਰੀਆਂ ਗਈਆਂ ਸਨ ਉੱਥੇ ਹੀ ਜ਼ੋਮੈਟੋ ਕੰਪਨੀ ਨੇ ਵੀ 13 ਫ਼ੀਸਦ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ।

ਹਾਲਾਂਕਿ ਇਸ ਬਾਬਤ ਅਜੇ ਤੱਕ ਕੰਪਨੀ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਇਹ ਕਰਮਚਾਰੀ ਕਿਹੜੇ ਹਨ, ਕੀ ਇਹ ਨੌਕਰੀ ਤੋਂ ਕੱਢੇ ਗਏ ਕਰਮਚਾਰੀ ਹਨ ਜਾਂ ਮੌਜੂਦਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.